ਨਵੀਂ ਦਿੱਲੀ : ਇੱਕ ਸਾਲ ਪਹਿਲਾਂ ਬਾਇਓ-ਐਨਰਜੀ ਦੇ ਖੇਤਰ ਵਿੱਚ ਕਦਮ ਰੱਖਣ ਵਾਲਾ ਰਿਲਾਇੰਸ ਪਰਾਲੀ ਤੋਂ ਈਂਧਨ ਬਣਾਉਣ ਵਾਲਾ ਦੇਸ਼ ਦਾ ਸਭ ਤੋਂ ਵੱਡਾ ਉਤਪਾਦਕ ਬਣ ਗਿਆ ਹੈ। ਕੰਪਨੀ ਨੇ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਆਪਣਾ ਪਹਿਲਾ ਕੰਪਰੈੱਸਡ ਬਾਇਓਗੈਸ (ਸੀਬੀਜੀ) ਪਲਾਂਟ ਸਥਾਪਿਤ ਕੀਤਾ ਹੈ। ਇਸ ਦੇ ਲਈ ਰਿਲਾਇੰਸ ਨੇ ਸਵਦੇਸ਼ੀ ਤੌਰ 'ਤੇ ਕੰਪਰੈੱਸਡ ਬਾਇਓਗੈਸ (ਸੀਬੀਜੀ) ਤਕਨੀਕ ਵਿਕਸਿਤ ਕੀਤੀ ਹੈ। ਇਸ ਤਕਨੀਕ ਦਾ ਵਿਕਾਸ ਰਿਲਾਇੰਸ ਦੀ ਜਾਮਨਗਰ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਰਿਫਾਇਨਰੀ ਵਿੱਚ ਕੀਤਾ ਗਿਆ। ਇਸ ਦੀ ਜਾਣਕਾਰੀ ਰਿਲਾਇੰਸ ਦੀ 46ਵੀਂ ਸਲਾਨਾ ਆਮ ਬੈਠਕ ਵਿੱਚ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵਲੋਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ
ਸਾਲਾਨਾ ਜਨਰਲ ਮੀਟਿੰਗ ਵਿੱਚ ਕੰਪਰੈੱਸਡ ਬਾਇਓਗੈਸ (ਸੀਬੀਜੀ) ਪਲਾਂਟ ਦੀ ਜਾਣਕਾਰੀ ਦਿੰਦੇ ਹੋਏ ਮੁਕੇਸ਼ ਅੰਬਾਨੀ ਨੇ ਕਿਹਾ ਕਿ, “ਅਸੀਂ ਰਿਕਾਰਡ 10 ਮਹੀਨਿਆਂ ਵਿੱਚ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਪਲਾਂਟ ਸਥਾਪਿਤ ਕੀਤਾ ਹੈ। ਅਸੀਂ ਪੂਰੇ ਭਾਰਤ ਵਿੱਚ ਤੇਜ਼ੀ ਨਾਲ 25 ਹੋਰ ਪਲਾਂਟ ਸਥਾਪਿਤ ਕਰਾਂਗੇ। ਸਾਡਾ ਟੀਚਾ ਅਗਲੇ 5 ਸਾਲਾਂ ਵਿੱਚ 100 ਤੋਂ ਵੱਧ ਪਲਾਂਟ ਲਗਾਉਣ ਦਾ ਹੈ। ਇਨ੍ਹਾਂ ਪਲਾਂਟਾਂ ਵਿੱਚ 55 ਲੱਖ ਟਨ ਖੇਤੀ ਰਹਿੰਦ-ਖੂੰਹਦ ਅਤੇ ਜੈਵਿਕ ਰਹਿੰਦ-ਖੂੰਹਦ ਦੀ ਖਪਤ ਕੀਤੀ ਜਾਵੇਗੀ, ਜਿਸ ਕਾਰਨ ਲਗਭਗ 20 ਲੱਖ ਟਨ ਕਾਰਬਨ ਨਿਕਾਸੀ ਘਟੇਗੀ ਅਤੇ ਸਾਲਾਨਾ 25 ਲੱਖ ਟਨ ਜੈਵਿਕ ਖਾਦ ਪੈਦਾ ਹੋਵੇਗੀ।
ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ
ਦੱਸ ਦੇਈਏ ਕਿ ਭਾਰਤ ਵਿੱਚ ਲਗਭਗ 230 ਮਿਲੀਅਨ ਟਨ ਗੈਰ-ਪਸ਼ੂ ਬਾਇਓਮਾਸ (ਤੂੜੀ) ਦਾ ਉਤਪਾਦਨ ਹੁੰਦਾ ਹੈ। ਇਸ ਵਿੱਚੋਂ ਜ਼ਿਆਦਾਤਰ ਤੂੜੀ ਨੂੰ ਸਾੜ ਦਿੱਤਾ ਜਾਂਦਾ ਹੈ, ਜਿਸ ਕਾਰਨ ਹਵਾ ਪ੍ਰਦੂਸ਼ਣ ਤੇਜ਼ੀ ਨਾਲ ਵਧ ਰਿਹਾ ਹੈ। ਰਾਜਧਾਨੀ ਦਿੱਲੀ ਸਮੇਤ ਕਈ ਭਾਰਤੀ ਸ਼ਹਿਰ ਸਰਦੀਆਂ ਦੌਰਾਨ ਪਰਾਲੀ ਸਾੜਨ ਕਾਰਨ ਗੰਭੀਰ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੇ ਹਨ। ਰਿਲਾਇੰਸ ਦੀ ਇਸ ਪਹਿਲਕਦਮੀ ਨਾਲ ਹਵਾ ਪ੍ਰਦੂਸ਼ਣ ਵਿੱਚ ਕਾਫ਼ੀ ਘਾਟ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਚੰਦਰਯਾਨ-3 ਦੀ ਕਾਮਯਾਬੀ ਨਾਲ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਇਸ ਕੰਪਨੀ ਦੇ ਸ਼ੇਅਰਾਂ 'ਚ ਹੋਇਆ ਜ਼ਬਰਦਸਤ ਵਾਧਾ
ਰਿਲਾਇੰਸ ਪੌਣ ਊਰਜਾ ਦੇ ਖੇਤਰ ਵਿੱਚ ਵੀ ਆਪਣਾ ਹੱਥ ਅਜ਼ਮਾਉਣ ਦੀ ਤਿਆਰੀ 'ਚ ਹੈ। ਪੌਣ ਚੱਕੀਆਂ ਦੇ ਬਲੇਡ ਬਣਾਉਣ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਕਾਰਬਨ ਫਾਈਬਰ ਦਾ ਵੱਡੇ ਪੱਧਰ 'ਤੇ ਨਿਰਮਾਣ ਕਰਕੇ, ਕੰਪਨੀ ਇਨ੍ਹਾਂ ਬਲੇਡਾਂ ਦੀ ਕੀਮਤ ਨੂੰ ਘੱਟ ਰੱਖਣਾ ਚਾਹੁੰਦੀ ਹੈ। ਇਸ ਲਈ ਰਿਲਾਇੰਸ ਦੁਨੀਆ ਭਰ ਦੀਆਂ ਮਾਹਿਰ ਕੰਪਨੀਆਂ ਨਾਲ ਹੱਥ ਮਿਲਾ ਰਿਹਾ ਹੈ। ਰਿਲਾਇੰਸ ਦਾ ਟੀਚਾ 2030 ਤੱਕ ਘੱਟੋ-ਘੱਟ 100 ਗੀਗਾਵਾਟ ਨਵਿਆਉਣਯੋਗ ਊਰਜਾ ਪੈਦਾ ਕਰਨਾ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਵਧਦੀ ਮਹਿੰਗਾਈ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਨ ਧਨ ਯੋਜਨਾ ਨੇ ਵਿੱਤੀ ਸਮਾਵੇਸ਼ 'ਚ ਲਿਆਂਦੀ ਕ੍ਰਾਂਤੀ, 50 ਕਰੋੜ ਤੋਂ ਵੱਧ ਖੋਲ੍ਹੇ ਬੈਂਕ ਖਾਤੇ : ਵਿੱਤ ਮੰਤਰੀ
NEXT STORY