ਨਵੀਂ ਦਿੱਲੀ— ਰਿਲਾਇੰਸ ਜਿਓ ਅਤੇ ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ ਅਗਲੀ ਪੀੜ੍ਹੀ ਦੀ ਵਿਸ਼ੇਸ਼ ਡਿਜੀਟਲ ਬੈਂਕਿੰਗ, ਭੁਗਤਾਨ ਅਤੇ ਵਣਜ ਸੇਵਾਵਾਂ ਮੁਹੱਈਆ ਕਰਾਉਣ ਲਈ ਸਾਂਝੇਦਾਰੀ ਕੀਤੀ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਸਟੇਟ ਬੈਂਕ ਦੇ 'ਯੋਨੋ' ਪਲੇਟਫਾਰਮ ਨੂੰ 'ਮਾਈ ਜਿਓ' ਐਪ 'ਚ ਸ਼ਾਮਲ ਕਰੇਗੀ ਜਿਸ ਰਾਹੀਂ ਜਿਓ ਫੋਨ ਦੇ ਨਾਲ ਹੁਣ ਯੋਨੋ ਸੁਵਿਧਾ ਵੀ ਮਿਲ ਸਕੇਗੀ।

ਆਸਾਨੀ ਨਾਲ ਹੋਵੇਗੀ ਡਿਜੀਟਲ ਬੈਂਕਿੰਗ
ਗਾਹਕ ਸਟੇਟ ਬੈਂਕ ਦੀ ਇਸ ਐਪ ਰਾਹੀਂ ਆਸਾਨੀ ਨਾਲ ਡਿਜੀਟਲ ਬੈਕਿੰਗ ਕਰ ਸਕਣਗੇ। ਇਸ ਸਾਂਝੇਦਾਰੀ ਨਾਲ ਡਿਜੀਟਲ ਲੈਣ-ਦੇਣ ਕਰਨ ਵਾਲੇ ਗਾਹਕਾਂ ਨੂੰ ਵੱਡਾ ਫਾਇਦਾ ਹੋਵੇਗਾ। ਖਾਸ ਤੌਰ 'ਤੇ ਸਟੇਟ ਬੈਂਕ ਦਾ ਡਿਜੀਟਲ ਗਾਹਕ ਆਧਾਰ ਵਧੇਗਾ। ਯੋਨੋ ਇਕ ਕਾਂਤੀਕਾਰੀ ਓਮਨੀ ਚੈਨਲ ਪਲੇਟਫਾਰਮ ਹੈ ਜੋ ਗਾਹਕਾਂ ਨੂੰ ਡਿਜੀਟਲ ਬੈਂਕਿੰਗ, ਵਣਜ ਅਤੇ ਵਿੱਤੀ ਸੁਪਰਸਟੋਰ ਸਰਵਿਸ ਪ੍ਰਦਾਨ ਕਰਦਾ ਹੈ।

ਵਧੇਗੀ ਡਿਜੀਟਲ ਪਹੁੰਚ
ਯੋਨੋ ਦੀਆਂ ਡਿਜੀਟਲ ਬੈਂਕਿੰਗ ਸੁਵਿਧਾਵਾਂ ਅਤੇ ਹੱਲ ਨੂੰ ਗਾਹਕ ਅਨੁਭਵ ਲਈ ਮਾਈ ਜਿਓ ਐਪ ਰਾਹੀਂ ਬਿਹਤਰ ਬਣਾਇਆ ਜਾਵੇਗਾ। ਇਸ ਮੌਕੇ ਸਟੇਟ ਬੈਂਕ ਦੇ ਪ੍ਰਧਾਨ ਰਜਨੀਸ਼ ਕੁਮਾਰ ਨੇ ਕਿਹਾ ਕਿ ਡਿਜੀਟਲ ਬੈਂਕਿੰਗ 'ਚ ਨਿਗਰਾਨੀ ਦੇ ਨਾਲ ਸਭ ਤੋਂ ਵੱਡੇ ਬੈਂਕ ਦੇ ਰੂਪ 'ਚ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਨੈੱਟਵਰਕ ਜਿਓ ਦੇ ਨਾਲ ਸਾਂਝੇਦਾਰੀ ਕਰਨ 'ਤੇ ਬੇਹੱਦ ਖੁਸ਼ ਹਾਂ। ਸਾਂਝੇਦਾਰੀ ਸਾਰੇ ਖੇਤਰਾਂ 'ਚ ਫਾਇਦੇਮੰਦ ਹੋਵੇਗੀ ਅਤੇ ਇਹ ਸਟੇਟ ਬੇਂਕ ਦੇ ਗਾਹਕਾਂ ਲਈ ਬਿਹਤਰ ਅਨੁਭਵਾਂ ਦੇ ਨਾਲ ਡਿਜੀਟਲ ਪਹੁੰਚ ਵਧਾਏਗੀ।

ਇਸ ਪਲਾਨ ਨੂੰ ਮਿਲੀ ਹਰੀ ਝੰਡੀ, ਤਾਂ ਸਸਤਾ ਹੋਵੇਗਾ ਪੈਟਰੋਲ
NEXT STORY