ਗੈਜੇਟ ਡੈਸਕ– ਰਿਲਾਇੰਸ ਜੀਓ ਹੁਣ ਤੱਕ ਦਾ ਸਭ ਤੋਂ ਵੱਡਾ 5ਜੀ ਰੋਲਆਊਟ ਕੀਤਾ ਹੈ। ਜੀਓ ਨੇ ਇਕੱਠੇ 11 ਸ਼ਹਿਰਾਂ ’ਚ 5ਜੀ ਨੈੱਟਵਰਕ ਲਾਂਚ ਕਰ ਕੇ ਜੀਓ ਯੂਜ਼ਰਸ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਸੀ। ਅਜਿਹੇ ’ਚ ਜੀਓ ਯੂਜ਼ਰਸ ਨਵੇਂ ਸਾਲ ’ਤੇ ਹਾਈ ਸਪੀਡ ਇੰਟਰਨੈੱਟ ਸਹੂਲਤ ਦਾ ਫ੍ਰੀ ’ਚ ਆਨੰਦ ਮਾਣ ਸਕਣਗੇ। ਜੀਓ ਟਰੂ 5ਜੀ ਨੈੱਟਵਰਕ ਨਾਲ ਜੁੜੇ ਇਨ੍ਹਾਂ ਨਵੇਂ 11 ਸ਼ਹਿਰਾਂ ਦੇ ਜੀਓ ਯੂਜ਼ਰਸ ਨੂੰ ਜੀਓ ਵੈੱਲਕਮ ਆਫਰ ਲਈ ਇਨਵਾਈਟ ਕੀਤਾ ਜਾਵੇਗਾ। ਇਸ ਆਫਰ ’ਚ ਜੀਓ ਯੂਜ਼ਰਸ ਨੂੰ ਫ੍ਰੀ ’ਚ 1 ਜੀ. ਬੀ. ਪੀ. ਐੱਸ. ਦੀ ਸਪੀਡ ’ਤੇ ਅਨਲਿਮਟਿਡ ਡਾਟਾ ਅਤੇ ਕਾਲਿੰਗ ਦੀ ਸਹੂਲਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ– ਝਟਕਾ! ਨਵੇਂ ਸਾਲ ਤੋਂ iPhone-Samsung ਸਣੇ ਇਨ੍ਹਾਂ ਫੋਨਾਂ 'ਚ ਨਹੀਂ ਚੱਲੇਗਾ Whatsapp, ਵੇਖੋ ਸੂਚੀ
ਇਨ੍ਹਾਂ 11 ਸ਼ਹਿਰਾਂ ’ਚ ਰੋਲਆਊਟ ਹੋਇਆ ਜੀਓ ਟਰੂ 5ਜੀ
ਲਖਨਊ, ਤ੍ਰਿਵੇਂਦਰਮ, ਮੈਸੂਰ, ਨਾਸਿਕ, ਔਰੰਗਾਬਾਦ, ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਜੀਰਕਪੁਰ, ਖਰੜ ਅਤੇ ਡੇਰਾਬੱਸੀ। ਜੀਓ ਇਨ੍ਹਾਂ ਇਲਾਕਿਆਂ ’ਚ 5ਜੀ ਸਰਵਿਸ ਲਾਂਚ ਕਰਨ ਵਾਲਾ ਪਹਿਲਾ ਅਤੇ ਇਕੋ-ਇਕ ਆਪ੍ਰੇਟਰ ਬਣ ਗਿਆ ਹੈ।
ਅਮਰੀਕਾ ਨੇ ਸਰਕਾਰੀ ਗੈਜੇਟ 'ਚ ਟਿਕਟੋਕ ਦੇ ਇਸਤੇਮਾਲ 'ਤੇ ਲਗਾਈ ਰੋਕ, ਸੁਰੱਖਿਆ ਲਈ ਦੱਸਿਆ ਖ਼ਤਰਾ
NEXT STORY