ਜਲੰਧਰ- ਸੋਮਵਾਰ ਨੂੰ ਖਬਰਾਂ ਆਈਆਂ ਸਨ ਕਿ ਰਿਲਾਇੰਸ ਜਿਓ ਆਪਣੇ ਬਹੁਚਰਚਿਤ ਜਿਓਫੋਨ ਦੀ ਪ੍ਰੋਡਕਸ਼ਨ ਨੂੰ ਰੋਕਣ 'ਤੇ ਵਿਚਾਰ ਕਰ ਰਹੀ ਹੈ। ਇਨ੍ਹਾਂ ਖਬਰਾਂ ਦਾ ਖੰਡਨ ਕਰਦੇ ਹੋਏ ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਦੇਸ਼ ਦੀ ਡਿਜੀਟਲ ਪੁੱਸ਼ਟੀ ਕਰਨ ਲਈ ਵੱਚਨਬੱਥ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਜਿਓਫੋਨ ਦੀ ਪ੍ਰੋਡਕਸ਼ਨ ਜਾਰੀ ਰਹੇਗੀ ਅਤੇ ਅਗਲੀ ਬੁਕਿੰਗ ਦੀ ਤਰੀਕ ਜਲਦੀ ਹੀ ਦੱਸੀ ਜਾਵੇਗੀ। ਜਿਓ 60 ਲੱਖ ਭਾਰਤੀਆਂ ਦਾ ਜਿਓ ਫੋਨ ਨਾਲ ਜੁੜਨ ਦਾ ਸਵਾਗਤ ਕਰਦੀ ਹੈ।
ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਕੰਪਨੀ ਨੇ ਜਿਓਫੋਨ ਦਾ ਨਿਰਮਾਣ ਰੋਕ ਦਿੱਤਾ ਹੈ ਅਤੇ ਉਹ ਐਂਡਰਾਇਡ ਬੇਸਡ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ 21 ਜੁਲਾਈ ਨੂੰ 4ਜੀ ਅਤੇ ਵੀ.ਓ.ਐੱਲ.ਟੀ.ਈ. ਸਮਰੱਥਾ ਨਾਲ ਜਿਓਫੋਨ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਸੀ। ਜਿਸ ਵਿਚ ਗਾਹਕ 1,500 ਰੁਪਏ ਦੀ ਜਮ੍ਹਾ ਰਾਸ਼ੀ ਦੇ ਨਾਲ ਮੁਫਤ 'ਚ ਫੋਨ ਪਾ ਸਕਦੇ ਹਨ।
ਕੰਪਨੀ ਨੇ 50 ਕਰੋੜ ਤੋਂ ਜ਼ਿਆਦਾ ਫੀਚਰ ਫੋਨ ਵਾਲੇ ਗਾਹਕਾਂ ਨੂੰ ਆਪਣਾ ਟੀਚਾ ਬਣਾਇਆ ਹੈ। 2.4-ਇੰਚ ਵਾਲੇ ਇਸ ਡਿਵਾਈਸ 'ਚ ਦੋ ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਜਿਓਫੋਨ 'ਚ ਇਕ ਨੈਨੋ ਸਿਮ ਸਲਾਟ ਅਤੇ ਇਕ ਮਾਈਕ੍ਰੋ-ਐੱਸ.ਡੀ. ਕਾਰਡ ਵੀ ਦਿੱਤਾ ਗਿਆ ਹੈ।
ਕੰਪਨੀ ਦੇ ਸੂਤਰਾਂ ਮੁਤਾਬਕ, ਜਿਓ ਹਰ ਮਹੀਨੇ 100 ਕਰੋੜ ਤੋਂ ਜ਼ਿਆਦਾ ਜੀ.ਬੀ. ਡਾਟਾ ਆਪਣੇ ਕੋਲ ਰੱਖੇਗਾ। ਸਾਈਬਰਮੀਡੀਆ ਰਿਸਰਚ (ਸੀ.ਐੱਮ.ਆਰ.) ਮੁਤਾਬਕ, 2017 ਦੀ ਦੂਜੀ ਤਿਮਾਹੀ 'ਚ 6.18 ਕਰੋੜ ਮੋਬਾਇਲ ਫੋਨ ਵੇਚੇ ਗਏ ਸਨ, ਜਿਨ੍ਹਾਂ 'ਚੋਂ 54 ਫੀਸਦੀ ਫੀਚਰ ਫੋਨ ਸਨ। ਜਿਸ ਵਿਚ 9 ਫੀਸਦੀ ਦੀ ਅਨੁਕ੍ਰਮਿਕ ਵਾਧਾ ਦੇਖਿਆ ਗਿਆ ਸੀ।
Lexus ਨੇ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਆਪਣੀ ਨਵੀਂ ਕੰਸੈਪਟ ਡਰਾਵਿਲੈੱਸ ਕਾਰ LS+
NEXT STORY