ਮੁੰਬਈ — ਸੀਨੀਅਰ ਬੈਂਕ ਅਧਿਕਾਰੀ ਉਦੈ ਕੋਟਕ ਨੇ ਭਾਰਤੀ ਰਿਜ਼ਰਵ ਬੈਂਕ ਦੇ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ 'ਚ ਲਏ ਗਏ ਫੈਸਲਿਆਂ ਦਾ ਸਵਾਗਤ ਕੀਤਾ ਹੈ। ਕੋਟਕ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਫੈਸਲੇ ਅਰਥਵਿਵਸਥਾ ਦੀ ਦ੍ਰਿਸ਼ਟੀ ਨਾਲ ਸਕਾਰਾਤਮਕ ਹਨ। ਸੋਮਵਾਰ ਨੂੰ ਕੇਂਦਰੀ ਬੈਂਕ ਦੇ ਬੋਰਡ ਦੀ 9 ਘੰਟੇ ਚੱਲੀ ਮੀਟਿੰਗ 'ਚ ਕਈ ਫੈਸਲੇ ਲਏ ਗਏ। ਇਸ ਵਿਚ MSME ਉਦਯੋਗਾਂ ਨੂੰ ਕਰਜ਼ਾ ਦੇਣ ਵਾਲਿਆਂ ਦੀ ਯੋਜਨਾਵਾਂ ਦਾ ਮੁੜ ਨਿਰਮਾਣ ਅਤੇ ਕੁੱਲ 25 ਕਰੋੜ ਰੁਪਏ ਤੱਕ ਦੇ ਕਰਜ਼ੇ ਦੀ ਸੁਵਿਧਾ ਤੋਂ ਇਲਾਵਾ ਬੈਂਕਾਂ ਨੂੰ ਲੋੜੀਂਦੀ ਪੂੰਜੀ ਨਿਯਮਾਂ ਵਿਚ ਕੁਝ ਢਿੱਲ ਦੇਣਾ ਸ਼ਾਮਲ ਹੈ।
ਕੋਟਕ ਮਹਿੰਦਰਾ ਬਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨੇ ਕੰਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਦੇ ਐੱਚ.ਆਰ. ਪ੍ਰੋਗਰਾਮ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਬੈਠਕ ਦੇ ਸਕਾਰਾਤਮਕ ਨਤੀਜੇ ਆਏ, ਇਸ ਨਾਲ ਅਰਥਵਿਵਸਥਾ ਨੂੰ ਮਦਦ ਮਿਲੇਗੀ। ਮੈਂ ਇਸ ਗੱਲ ਤੋਂ ਵੀ ਸੰਤੁਸ਼ਟ ਹਾਂ ਕਿ ਬੋਰਡ ਵਿਚ ਬਹਿਸ ਹੋਈ। ਮੈਂ ਬੋਰਡ ਫੈਸਲੇ ਦਾ ਸਤਿਕਾਰ ਕਰਦਾ ਹਾਂ।
ਡਾਟਾ ਲੀਕ 'ਤੇ ਸਰਕਾਰ ਸਖਤ, ਕੰਪਨੀਆਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ
NEXT STORY