ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ ਅਗਲੀ ਕਰੰਸੀ ਸਮੀਖਿਆ ਬੈਠਕ 'ਚ ਨੀਤੀਗਤ ਦਰਾਂ ਦੇ ਮੋਰਚੇ 'ਤੇ ਸਥਿਤੀ ਜਿਓਂ ਦੀ ਤਿਓਂ ਕਾਇਮ ਰੱਖ ਸਕਦਾ ਹੈ। ਮਾਰਗਨ ਸਟੇਨਲੀ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਕੇਂਦਰੀ ਬੈਂਕ ਆਪਣੇ ਸਖਤ ਰੁਖ਼ 'ਤੇ ਵੀ ਬਣਿਆ ਰਹੇਗਾ। ਕੌਮਾਂਤਰੀ ਵਿੱਤੀ ਸੇਵਾ ਖੇਤਰ ਦੀ ਕੰਪਨੀ ਦਾ ਮੰਨਣਾ ਹੈ ਕਿ ਭਾਰਤ ਦੀ ਵਾਧਾ ਦਰ ਹਾਲਾਂਕਿ ਵਧ ਰਹੀ ਹੈ ਪਰ ਸੁਧਾਰ ਅਜੇ ਸ਼ੁਰੂਆਤੀ ਦੌਰ 'ਚ ਹੈ। ਅਜਿਹੇ 'ਚ ਸਖਤ ਰੁਖ਼ ਕਾਇਮ ਰੱਖਣ ਦੀ ਜ਼ਰੂਰਤ ਹੈ।
ਮਾਰਗਨ ਸਟੇਨਲੀ ਦੇ ਜਾਂਚ ਨੋਟ 'ਚ ਕਿਹਾ ਗਿਆ ਹੈ ਕਿ ਵਾਧੇ ਅਤੇ ਮਹਿੰਗਾਈ ਦੇ ਰੁਖ਼ ਨੂੰ ਵੇਖ ਕੇ ਅਜਿਹਾ ਅੰਦਾਜ਼ਾ ਹੈ ਕਿ ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਆਪਣਾ ਸਖਤ ਰੁਖ਼ ਕਾਇਮ ਰੱਖੇਗੀ। ਕੇਂਦਰੀ ਬੈਂਕ ਦੀ ਅਗਲੀ ਦੋਮਾਹੀ ਕਰੰਸੀ ਸਮੀਖਿਆ 5 ਅਪ੍ਰੈਲ ਨੂੰ ਹੋਣੀ ਹੈ। ਫਰਵਰੀ ਦੀ ਬੈਠਕ 'ਚ ਐੱਮ. ਪੀ. ਸੀ. ਨੇ ਨੀਤੀਗਤ ਦਰਾਂ 'ਚ ਬਦਲਾਅ ਨਹੀਂ ਕੀਤਾ ਸੀ।
ਪੀ. ਪੀ. ਐੱਫ, NSC ਤੇ ਹੋਰ ਸਕੀਮਾਂ ਦੇ ਨਿਵੇਸ਼ਕਾਂ ਲਈ ਬੁਰੀ ਖਬਰ
NEXT STORY