ਨਵੀਂ ਦਿੱਲੀ (ਭਾਸ਼ਾ) – ਪੈਟਰੋਲ ਅਤੇ ਕੁੱਝ ਖਾਣ ਵਾਲੇ ਪਦਾਰਥਾਂ ਦੀਆਂ ਕੀਮਤਾਂ ’ਚ ਕਮੀ ਆਉਣ ਨਾਲ ਉਦਯੋਗਿਕ ਖੇਤਰ ਦੇ ਕਰਮਚਾਰੀਆਂ ਲਈ ਪ੍ਰਚੂਨ ਮਹਿੰਗਾਈ ਜੂਨ ’ਚ ਘੱਟ ਕੇ 6.16 ਫੀਸਦੀ ਰਹਿ ਗਈ। ਮਈ ’ਚ ਇਹ 6.97 ਫੀਸਦੀ ਸੀ। ਕਿਰਤ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਮਹਿੰਗਾਈ ਸਾਲਾਨਾ ਆਧਾਰ ’ਤੇ ਮਈ 2022 ’ਚ 6.97 ਫੀਸਦੀ ਸੀ ਜੋ ਜੂਨ 2022 ’ਚ ਘੱਟ ਹੋ ਕੇ 6.16 ਫੀਸਦੀ ਹੋ ਗਈ। ਹਾਲਾਂਕਿ ਜੂਨ 2021 ’ਚ ਇਹ 5.57 ਫੀਸਦੀ ਹੀ ਸੀ। ਜੂਨ 2022 ’ਚ ਖੁਰਾਕ ਮਹਿੰਗਾਈ 6.73 ਫੀਸਦੀ ਸੀ ਜੋ ਮਈ 2022 ’ਚ 7.92 ਫੀਸਦੀ ਅਤੇ ਜੂਨ 2021 ’ਚ 5.61 ਫੀਸਦੀ ਸੀ।
ਅਖਿਲ ਭਾਰਤੀ ਉਦਯੋਗਿਕ ਕਰਮਚਾਰੀਆਂ ਲਈ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.-ਆਈ. ਡਬਲਯੂ) ਜੂਨ 2022 ’ਚ 0.2 ਅੰਕ ਵਧ ਕੇ 129.2 ਅੰਕ ਹੋ ਗਿਆ। ਮਈ 2022 ’ਚ ਇਹ 129 ਅੰਕ ਸੀ। ਸੂਚਕ ਅੰਕ ’ਚ ਵੱਧ ਤੋਂ ਵੱਧ ਖਾਣ ਅਤੇ ਪੀਣ ਵਾਲੇ ਪਦਾਰਥਾਂ ਕਾਰਨ ਹੋ ਗਿਆ ਹੈ, ਜਿਸ ਦੀ ਕੁੱਲ ਬਦਲਾਅ ’ਚ ਹਿੱਸੇਦਾਰੀ 020 ਫੀਸਦੀ ਅੰਕ ਹੈ। ਆਲੂ, ਪਿਆਜ਼, ਟਮਾਟਰ, ਪੱਤਾ ਗੋਭੀ, ਸੇਬ, ਕੇਲਾ, ਧਨੀਆ, ਸੁੱਕੀ ਮਿਰਚ, ਤਾਜ਼ਾ ਮੱਛੀ, ਪੋਲਟਰੀ, ਚਿਕਨ, ਵੜਾ, ਇਡਲੀ, ਡੋਸਾ, ਪੱਕਿਆ ਖਾਣਾ, ਰਸੋਈ ਗੈਸ, ਕੈਰੋਸਿਨ ਤੇਲ, ਬਿਜਲੀ ਆਦਿ ਦੇ ਰੇਟ ਵਧਣਾ ਸੂਚਕ ਅੰਕ ’ਚ ਵਾਧੇ ਦਾ ਇਕ ਪ੍ਰਮੁੱਖ ਕਾਰਨ ਹੈ। ਇਹ ਸੂਚਕ ਅੰਕ 88 ਕੇਂਦਰਾਂ ਅਤੇ ਪੂਰੇ ਭਾਰਤ ਲਈ ਇਕੱਠਾ ਕੀਤਾ ਗਿਆ। ਪੁੱਡੂਚੇਰੀ ਕੇਂਦਰ ’ਚ ਸਭ ਤੋਂ ਵੱਧ 2.6 ਅੰਕ ਦਾ ਵਾਧਾ ਹੋਇਆ, ਅੰਮ੍ਰਿਤਸਰ ’ਚ 2.2 ਅੰਕ ਦਾ ਅਤੇ ਤ੍ਰਿਪੁਰਾ ’ਚ ਦੋ ਅੰਕ ਦਾ ਵਾਧਾ ਹੋਇਆ।
ਹੁਣ ਤੱਕ ਭਰੇ ਜਾ ਚੁੱਕੇ ਹਨ ਚਾਰ ਕਰੋੜ ਤੋਂ ਵੱਧ ਇਨਕਮ ਟੈਕਸ ਰਿਟਰਨ
NEXT STORY