ਬਿਜਨੈੱਸ ਡੈਸਕ–ਪਿਛਲੇ 18 ਮਹੀਨਿਆਂ ’ਚ 50 ਤੋਂ ਵੱਧ ਅਲਟ੍ਰਾ-ਹਾਈ ਨੈੱਟਵਰਥ ਭਾਰਤੀਆਂ ਨੇ ਯੂਰਪੀ ਯੂਨੀਅਨ ਬਲਾਕ ਰਾਸ਼ਟਰ ’ਚ ਘਰ ਲੈਣ ਲਈ ਪੁਰਤਗਾਲ ਦੀ ਰਾਜਧਾਨੀ ਲਿਸਬਨ ਅਤੇ ਹੋਰ ਥਾਵਾਂ ’ਤੇ ਅਪਾਰਟਮੈਂਟ ਖਰੀਦਣ ਲਈ 3 ਤੋਂ 5 ਕਰੋੜ ਰੁਪਏ ਦਰਮਿਆਨ ਨਿਵੇਸ਼ ਕੀਤਾ ਹੈ। ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਇਹ ਵਿਅਕਤੀ ਬਿਹਤਰ ਸਿਹਤ ਸੇਵਾ ਪਾਉਣ ਦੀ ਘਰ ਦੀ ਭਾਲ ਕਰ ਰਹੇ ਹਨ।
ਗੋਲਡਨ ਵੀਜ਼ਾ ਹਾਸਲ ਕਰਨ ਦੀ ਦੌੜ
‘ਗੋਲਡਨ ਵੀਜ਼ਾ’ ਲੈਣ ਲਈ ਭਾਰਤੀ ਰਿਜ਼ਰਵ ਬੈਂਕ ਦੀ ਉਦਾਰੀਕ੍ਰਿਤ ਰੈਮੀਟੈਂਸ ਯੋਜਨਾ ਦੇ ਤਹਿਤ ਪ੍ਰਤੀ ਸਾਲ 2,50,000 ਡਾਲਰ ਦੀ ਲਿਮਿਟ ਮੁਤਾਬਕ ਪੈਸਾ ਕਿਸ਼ਤਾਂ ’ਚ ਭੇਜਿਆ ਜਾ ਰਿਹਾ ਹੈ। ਗੋਲਡਨ ਵੀਜ਼ਾ ਦੇ ਤਹਿਤ ਰੈਜੀਡੈਂਟਸ ਪੂਰੇ ਯੂਰਪ ’ਚ ਸੁਤੰਰ ਤੌਰ ’ਤੇ ਟ੍ਰੈਵਲ ਕਰਨ ’ਚ ਸਮਰੱਥ ਹੁੰਦੇ ਹਨ। ਖੇਤਾਨ ਐਂਡ ਕੰਪਨੀ ਦੇ ਪਾਰਟਨਰ ਬਿਜਲ ਅਜਿੰਕਯ ਨੇ ਮੀਡੀਆ ਰਿਪੋਰਟ ’ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਦਾ ਮਕਸਦ ਅਕਸਰ ਅਲਟਰਾ ਐੱਚ. ਐੱਨ. ਆਈ. ਕੋਲ ਅਜਿਹੀ ਸਥਿਤੀ ’ਚ ਪੈਸਾ ਟ੍ਰਾਂਸਫਰ ਕਰਨ ਦਾ ਆਪਸ਼ਨ ਹੁੰਦਾ ਹੈ, ਜਿੱਥੇ ਉਨ੍ਹਾਂ ਨੂੰ ਸਿਹਤ ਦੇਖਭਾਲ ਦੀ ਲੋੜ ਹੁੰਦੀ ਹੈ। ਇਕ ਲਿਮਿਟ ਤੋਂ ਬਾਅਦ ਅਜਿਹੇ ਪਰਿਵਾਰ ਨਿਵਾਸ ਜਾਂ ਨਾਗਰਿਕਤਾ ਦਾ ਆਪਸ਼ਨ ਚੁਣ ਸਕਦੇ ਹਨ। ਪਿਛਲੇ ਦੋ ਸਾਲਾਂ ’ਚ ਰੈਗੂਲੇਟਰੀ ਵਧੇਰੇ ਨਰਮ ਹੋ ਗਈ ਹੈ। ਇਹ ਅਜਿਹੀਆਂ ਨੀਤੀਆਂ ਦੀ ਖਰੀਦ ਲਈ ਅਰਜ਼ੀਆਂ ਨੂੰ ਮਨਜ਼ੂਰੀ ਦੇ ਰਿਹਾ ਹੈ। ਰਿਪੋਰਟ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਜੋ ਲੋਕ ਪੁਰਤਗਾਲੀ ਨਾਗਰਿਕਤਾ ਲਈ ਅਰਜ਼ੀ ਦਾਖਲ ਕਰ ਰਹੇ ਹਨ, ਉਹ ਉਨ੍ਹਾਂ ਲੋਕਾਂ ਤੋਂ ਵੱਖ ਹਨ ਜੋ ਟੈਕਸ ਚੋਰੀ ਕਰ ਕੇ ਦੇਸ਼ ਛੱਡ ਕੇ ਭੱਜ ਗਏ ਹਨ ਅਤੇ ਡੋਮਿਨਿਕਾ ਅਤੇ ਐਂਟੀਗੁਆ ਵਰਗੇ ਦੇਸ਼ਾਂ ’ਚ ਨਾਗਰਿਕਤਾ ਲੈ ਚੁੱਕੇ ਹਨ।
ਜੰਬੋ ਲਾਈਫ ਐਂਡ ਟਰਮ ਇੰਸ਼ੋਰੈਂਸ ਕਵਰ ਬਣੀ ਪਸੰਦ
ਪੁਰਤਗਾਲ ਇਕੱਲਾ ਅਜਿਹਾ ਦੇਸ਼ ਨਹੀਂ ਹੈ, ਜਿਸ ’ਤੇ ਭਾਰਤ ਦੇ ਅਮੀਰਾਂ ਦੀ ਨਜ਼ਰ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਉਹ ਗ੍ਰੀਸ ਅਤੇ ਮੋਂਟੇਨੇਗ੍ਰੋ ’ਚ ਵੀ ਭਾਰਤੀ ਨਿਵੇਸ਼ ਕਰ ਰਹੇ ਹਨ। ਨਿਵੇਸ਼ ਤੋਂ ਇਲਾਵਾ ਇਹ ਵਿਅਕਤੀ ਵਿਦੇਸ਼ੀ ਬੀਮਾ ਕੰਪਨੀਆਂ ਤੋਂ 20 ਮਿਲੀਅਨ ਡਾਲਰ ਅਤੇ ਉਸ ਤੋਂ ਵੱਧ ਮੁੱਲ ਦੇ ‘ਜੰਬੋ ਲਾਈਫ ਐਂਡ ਟਰਮ’ ਇੰਸ਼ੋਰੈਂਸ ਕਵਰ ਲਈ ਵੀ ਅਰਜ਼ੀ ਦਾਖਲ ਕਰ ਰਹੇ ਹਨ। ਰਿਪੋਰਟ ਮੁਤਾਬਕ ਜੰਬੋ ਕਵਰ ’ਚ ਦਿਲਚਸਪੀ ਹੁਣ ਘੱਟ ਤੋਂ ਘੱਟ 10 ਸਾਲ ਲਈ ਹੈ ਪਰ ਲੋਕ ਇਸ ਦਾ ਇਸਤੇਮਾਲ ਗੁਪਤ ਤੌਰ ’ਤੇ ਉਨ੍ਹਾਂ ਰਿਸ਼ਤੇਦਾਰਾਂ ਨੂੰ ਪੈਸੇ ਟ੍ਰਾਂਸਫਰ ਕਰ ਕੇ ਕਰਦੇ ਹਨ, ਜਿਨ੍ਹਾਂ ਨੇ ਉਦੋਂ ਉਨ੍ਹਾਂ ਵਲੋਂ ਪਾਲਿਸੀ ਖਰੀਦੀ ਹੁੰਦੀ ਸੀ। ਜਦੋਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਉਹ ਵਿਦੇਸ਼ੀ ਬੀਮਾ ਕੰਪਨੀਆਂ ਵਲੋਂ ਜਾਰੀ ਗੈਰ-ਐਲਾਨੀ ਜੀਵਨ ਪਾਲਿਸੀ ਦੇ ਮਾਲਕ ਸਨ ਤਾਂ ਕੁੱਝ ਨੂੰ ਕਾਲਾ ਧਨ ਐਕਟ ਦੇ ਤਹਿਤ ਵੀ ਫੜਿਆ ਗਿਆ ਸੀ।
ਇੰਡੀਗੋ ਨੇ ਯਾਤਰੀਆਂ ਨੂੰ ਦਿੱਤਾ ਤੋਹਫ਼ਾ, ਚੰਡੀਗੜ੍ਹ ਤੋਂ ਇੰਦੌਰ ਲਈ ਚੱਲੇਗੀ ਸਿੱਧੀ ਫਲਾਈਟ
NEXT STORY