ਮੁੰਬਈ—ਦੇਸ਼ 'ਚ ਆਰਥਿਕ ਗਤੀਵਿਧੀਆਂ ਸੁਸਤ ਪੈ ਰਹੀਆਂ ਹਨ। ਇਸ ਦਾ ਨਿਰਮਾਣ ਖੇਤਰ 'ਤੇ ਮਾੜਾ ਅਸਰ ਪੈ ਰਿਹਾ ਹੈ ਜਿਸ ਦਾ ਆਰਥਿਕ ਗਤੀਵਿਧੀਆਂ 'ਚ ਬਹੁਤ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਪਿਛਲੇ ਕੁੱਝ ਮਹੀਨਿਆਂ ਦੇ ਨਿਰਮਾਣ ਖੇਤਰ 'ਚ ਕੰਮ ਆਉਣ ਵਾਲੇ ਸੰਦ (ਕੰਸਟਰਕਸ਼ਨ ਇਕੀਵੀਪਮੈਂਟ ਬਣਾਉਣ ਵਾਲੀਆਂ ਕੰਪਨੀਆਂ ਨੇ ਉਤਪਾਦਨ ਘਟਾਇਆ ਹੈ। ਉੱਧਰ ਸੜਕ ਨਿਰਮਾਣ ਦੇ ਨਵੇਂ ਠੇਕੇ ਨਹੀਂ ਦਿੱਤੇ ਜਾ ਰਹੇ ਹਨ ਕਿਉਂਕਿ ਸਰਕਾਰ ਨੇ ਵਿੱਤੀ ਸਾਲ 2019 ਲਈ ਨਿਰਧਾਰਿਤ ਘਾਟੇ ਦਾ ਟੀਚਾ ਪੂਰੇ ਕਰਨ ਲਈ ਪੂੰਜੀਗਤ ਖਰਚਿਆਂ 'ਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ।
ਇਹੀਂ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਅਪ੍ਰੈਲ 2018 ਤੋਂ ਮਾਰਚ 2019 ਦੌਰਾਨ 3.15 ਲੱਖ ਕਰੋੜ ਰੁਪਏ ਪੂੰਜੀਗਤ ਖਰਚ ਦਾ ਅਨੁਮਾਨਿਤ ਟੀਚਾ ਤੈਅ ਕੀਤਾ ਸੀ ਜਦੋਂਕਿ ਸਿਰਫ 2.73 ਲੱਖ ਕਰੋੜ ਰੁਪਏ ਹੀ ਖਰਚ ਕੀਤੇ ਗਏ ਹਨ। ਇਹ ਅੰਕੜਾ ਅਪ੍ਰੈਲ 2018 ਤੋਂ ਫਰਵਰੀ 2019 ਤੱਕ ਹੋਏ ਪੂੰਜੀਗਤ ਖਰਚ ਦਾ ਹੈ। ਲੇਖਾ ਕੰਟਰੋਲਰ ਜਨਰਲ ਮੁਤਾਬਕ ਸਰਕਾਰ ਨੇ ਪਿਛਲੇ ਵਿੱਤ ਦੇ ਪਹਿਲੇ 11 ਮਹੀਨਿਆਂ 'ਚ ਨਿਰਧਾਰਿਤ ਰਕਮ ਤੋਂ 8 ਫੀਸਦੀ ਘਟ ਪੂੰਜੀਗਤ ਖਰਚ ਕੀਤਾ ਹੈ। ਇਸ ਨਾਲ ਵੱਖ-ਵੱਖ ਖੇਤਰਾਂ ਦੀਆਂ ਕੰਪਨੀਆਂ ਨੂੰ ਘਟ ਆਰਡਰ ਮਿਲੇ ਅਤੇ ਉਨ੍ਹਾਂ ਦਾ ਉਤਪਾਦਨ ਘਟ ਗਿਆ। ਇਨ੍ਹਾਂ 'ਚ ਇਕ ਮਹੱਤਵਪੂਰਨ ਖੇਤਰ ਸੜਕ ਨਿਰਮਾਣ ਦਾ ਹੈ। ਭਾਰਤੀ ਰਾਸ਼ਟਰੀ ਮਾਰਗ ਅਥਾਰਿਟੀ ਵਲੋਂ ਦਿੱਤੇ ਜਾਣ ਵਾਲੇ ਠੇਕੇ ਦੀ ਗਤੀ ਮੰਦੀ ਪੈ ਗਈ ਹੈ। ਵਿੱਤੀ ਸਾਲ 2018-19 'ਚ ਉਸ ਨੂੰ 7500 ਕਿਮੀ ਲੰਬੀ ਸੜਕ ਬਣਾਉਣ ਦਾ ਠੇਕਾ ਦਿੱਤਾ ਸੀ ਪਰ ਉਸ ਨੇ ਸਿਰਫ 2,222 ਕਿਮੀ ਦਾ ਹੀ ਠੇਕਾ ਦਿੱਤਾ।
ਅਜਿਹੇ ਹਾਲਾਤਾਂ 'ਚ ਸੜਕ ਪ੍ਰਾਜੈਕਟਾਂ 'ਤੇ 35 ਫੀਸਦੀ ਘਟ ਹੋਣ ਦਾ ਅਨੁਮਾਣ ਜਤਾਇਆ ਜਾ ਰਿਹਾ ਹੈ। ਇਹ ਕੋਈ ਹੈਰਾਨ ਦਾ ਵਿਸ਼ਾ ਨਹੀਂ ਹੈ ਕਿ ਸਰਕਾਰੀ ਖਰਚਿਆਂ 'ਚ ਕਟੌਤੀ ਦਾ ਕੰਸਟਰਕਸ਼ਨ ਇਕੀਵੀਪਮੈਂਟ ਕੰਪਨੀਆਂ 'ਤੇ ਸਿੱਧਾ ਅਸਰ ਪਿਆ ਹੈ। ਅਨੁਮਾਨ ਹੈ ਕਿ ਇਨ੍ਹਾਂ ਕੰਪਨੀਆਂ ਦਾ ਉਤਪਾਦਨ 15 ਤੋਂ 60 ਫੀਸਦੀ ਘਟ ਗਿਆ।
ਵੈਂਡਰਸ ਨੇ ਇਕੋਨਾਮਿਕ ਟਾਈਮਜ਼ ਨੂੰ ਦੱਸਿਆ ਕਿ ਨਿਰਮਾਣ ਖੇਤਰ ਨਾਲ ਜੁੜੇ ਸੰਦ ਬਣਾਉਣ ਵਾਲੀ ਜੇਸੀਬੀ ਅਤੇ ਟਾਟਾ ਹਿਤਾਚੀ ਵਰਗੀਆਂ ਕੰਪਨੀਆਂ ਅਗਲੇ ਕੁਝ ਮਹੀਨਿਆਂ ਲਈ ਉਤਪਾਦਨ 'ਚ 15 ਤੋਂ 60 ਫੀਸਦੀ ਤੱਕ ਕਟੌਤੀ ਕਰਨ ਜਾ ਰਹੀਆਂ ਹਨ। ਇਹ ਜੀ.ਸੀ.ਬੀ. ਅਤੇ ਟਾਟਾ ਹਿਤਾਚੀ ਮੂਲ ਰੂਪ ਨਾਲ ਖੁਦਾਈ ਕਰਨ ਵਾਲੀ ਮਸ਼ੀਨ, ਕਰੇਨ, ਫੋਰਕਲਿਫਟਸ ਵਰਗੀਆਂ ਭਾਰੀ ਮਸ਼ੀਨਾਂ ਬਣਾਉਂਦੀ ਹੈ।
ਸੀਮੈਂਟ ਦੇ ਵਧੇ ਭਾਅ, ਮਹਿੰਗਾ ਹੋਵੇਗਾ ਮਕਾਨ ਬਣਾਉਣਾ
NEXT STORY