ਨਵੀਂ ਦਿੱਲੀ—ਬਾਜ਼ਾਰ 'ਚ ਸੀਮੈਂਟ ਦੀ ਕਮੀ ਨਾਲ ਪਿਛਲੇ 2-3 ਮਹੀਨਿਆਂ 'ਚ ਸੀਮੈਂਟ ਦੇ ਮੁੱਲ 100 ਰੁਪਏ ਪ੍ਰਤੀ ਬੋਰੀ ਤੱਕ ਵਧ ਗਏ ਹਨ। ਪ੍ਰੇਸ਼ਾਨ ਬਿਲਡਰਾਂ ਦਾ ਕਹਿਣਾ ਹੈ ਕਿ ਮਈ-ਜੂਨ ਦੇ ਨਿਰਮਾਣ ਕਾਰਜ ਦੇ ਅਨੁਕੂਲ ਸਮੇਂ 'ਚ ਸੀਮੈਂਟ ਨਾ ਮਿਲਣ 'ਤੇ ਇਸ ਦੀ ਕੀਮਤ ਵਧਣ ਨਾਲ ਧਰਾਂ ਦੀ ਕੀਮਤ ਵੀ ਵਧ ਸਕਦੀ ਹੈ। ਭਾਵ ਮਕਾਨ ਬਣਾਉਣਾ ਮਹਿੰਗਾ ਹੋ ਜਾਵੇਗਾ।
ਦਰਅਸਲ ਫਰਵਰੀ ਤੱਕ ਸੀਮੈਂਟ ਦੀ ਜੋ ਬੋਰੀ 260-270 ਰੁਪਏ ਦੀ ਸੀ ਉਹ ਅਪ੍ਰੈਲ 'ਚ 360 ਰੁਪਏ ਤੋਂ ਪਾਰ ਹੋ ਗਈ ਹੈ। ਇਸ ਦਾ ਸਭ ਤੋਂ ਜ਼ਿਆਦਾ ਖਾਮਿਆਜ਼ਾ ਬਿਲਡਰਾਂ ਨੂੰ ਝੱਲਣਾ ਪੈ ਰਿਹਾ ਹੈ। ਐੱਸ.ਦੇ ਚੇਅਰਮੈਨ ਗੀਤਾਂਬਰ ਆਨੰਦ ਨੇ ਕਿਹਾ ਕਿ ਅਪ੍ਰੈਲ ਤੋਂ ਜੂਨ ਦੇ ਨਿਰਮਾਣ ਕਾਰਜਾਂ ਦੀ ਤੇਜ਼ੀ ਦੇ ਸਮੇਂ 'ਚ ਸੀਮੈਂਟ ਨਾ ਮਿਲਣ ਨਾਲ ਲਾਗਤ ਵਧੇਗੀ, ਜਿਸ ਦਾ ਅਸਰ ਮਕਾਨਾਂ ਦੀ ਕੀਮਤ 'ਤੇ ਵੀ ਪੈ ਸਕਦਾ ਹੈ।
...ਤਾਂ ਇਸ ਕਰਕੇ ਕਾਰ ਡੀਲਰਸ ਬੰਦ ਕਰਨਗੇ ਡਿਸਕਾਊਂਟ
NEXT STORY