ਆਟੋ ਡੈਸਕ— ਰਾਇਲ ਐਨਫੀਲਡ ਨੇ ਥਾਈਲੈਂਡ 'ਚ ਆਪਣੀ ਪਛਾਣ ਵਧਾਉਣ ਲਈ ਇਕ ਵਿਲੱਖਣ ਚਲਦਾ-ਫਿਰਦਾ ਸ਼ੋਅਰੂਮ ਖੋਲ੍ਹ ਦਿੱਤਾ ਹੈ। ਇਹ ਸ਼ੋਅਰੂਮ ਇਕ ਸ਼ਿੱਪ ਦੇ ਕੰਟੇਨਲ ਨਾਲ ਬਣਾਇਆ ਗਿਆ ਹੈ। ਇਸ ਦੇ ਹਿੱਸੇ ਨੂੰ ਆਸਾਨੀ ਨਾਲ ਵੱਖ ਕੀਤਾ ਜਾ ਸਕਦਾ ਹੈ ਜਿਸ ਤੋਂ ਬਾਅਦ ਇਸ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਅਸਾਨੀ ਨਾਲ ਲਿਜਾਇਆ ਜਾ ਸਕਦਾ ਹੈ।
ਥਾਈਲੈਂਡ ਦੇ ਸ਼ਹਿਰ ਚਿਯਾਂਗ ਰਾਏ 'ਚ ਸ਼ੁਰੂ ਹੋਏ ਇਸ ਸ਼ੋਅਰੂਮ ਰਾਹੀਂ ਕੰਪਨੀ ਦੇ ਸਾਰੇ ਮੋਟਰਸਾਈਕਲਾਂ ਦੀ ਜਾਣਕਾਰੀ ਅਤੇ ਉਨ੍ਹਾਂ ਦੀ ਬੁਕਿੰਗ ਤੇ ਡਲਿਵਰੀ ਕੀਤੀ ਜਾਵੇਗੀ। ਸ਼ੋਅਰੂਮ ਦੀਆਂ ਤਸਵੀਰਾਂ ਕੰਪਨੀ ਦੇ ਇਕ ਅਧਿਕਾਰੀ ਨੇ ਸਾਂਝੀਆਂ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਕੰਪਨੀ ਨੇ 4 ਸਾਲ ਪਹਿਲਾਂ ਥਾਈਲੈਂਡ 'ਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਇਥੇ ਹੀ ਕੰਪਨੀ ਨੇ ਅਪਣਾ ਪਹਿਲਾ 650 ਟਵਿਨ ਮੋਟਰਸਾਈਕਲ ਵੀ ਲਾਂਚ ਕੀਤਾ ਸੀ। ਰਾਇਲ ਐਨਫੀਲਡ ਹੁਣ ਤਕ ਕੁਲ 9 ਡੀਲਰਸ਼ਿੱਪ ਅਤੇ 6 ਅਧਿਕਾਰਤ ਸਰਵਿਸ ਸੈਂਟਰ ਥਾਈਲੈਂਡ 'ਚ ਖੋਲ੍ਹ ਚੁੱਕੀ ਹੈ।
ਇੱਕ ਗਲਤੀ ਨੇ ਕਿਸਾਨਾਂ ਦੇ 4200 ਕਰੋੜ ਡੁਬੋਏ! ਜਾਣੋ, ਕਿਵੇਂ ਸੁਧਰੇਗੀ ਗਲਤੀ
NEXT STORY