ਮੁੰਬਈ- ਅਮਰੀਕੀ ਮੁਦਰਾ 'ਚ ਕਮਜ਼ੋਰੀ ਅਤੇ ਸਥਾਨਕ ਬਾਜ਼ਾਰਾਂ 'ਚ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਕਾਰਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 8 ਪੈਸੇ ਦੀ ਮਜ਼ਬੂਤੀ ਨਾਲ 81.93 ਦੇ ਪੱਧਰ 'ਤੇ ਪਹੁੰਚ ਗਿਆ। ਫਾਰੇਕਸ ਡੀਲਰਾਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਨੇ ਸਥਾਨਕ ਮੁਦਰਾ ਨੂੰ ਸਮਰਥਨ ਦਿੱਤਾ ਹੈ। ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਹੋਰ ਵਾਧੇ ਦੀ ਸੰਭਾਵਨਾ ਕਾਰਨ ਡਾਲਰ ਦਬਾਅ ਹੇਠ ਸੀ।
ਇਹ ਵੀ ਪੜ੍ਹੋ: ਗਲੋਬਲ ਮੋਬਾਇਲ ਇੰਟਰਨੈੱਟ ਰਫਤਾਰ ’ਚ ਭਾਰਤ 56ਵੇਂ ਸਥਾਨ ’ਤੇ ਪੁੱਜਾ : ਓਕਲਾ
ਅੰਤਰਬੈਂਕ ਫਾਰੇਕਸ ਬਜ਼ਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 81.94 'ਤੇ ਮਜ਼ਬੂਤ ਖੁੱਲ੍ਹਣ ਤੋਂ ਬਾਅਦ ਅਮਰੀਕੀ ਡਾਲਰ ਦੇ ਮੁਕਾਬਲੇ 81.90 ਤੱਕ ਪਹੁੰਚ ਗਿਆ। ਬਾਅਦ 'ਚ ਇਹ ਪਿਛਲੇ ਬੰਦ ਦੇ ਮੁਕਾਬਲੇ 8 ਪੈਸੇ ਵਧ ਕੇ 81.93 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ।
ਬੁੱਧਵਾਰ ਨੂੰ ਰੁਪਿਆ 82.01 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।
ਇਹ ਵੀ ਪੜ੍ਹੋ: ਸੁਜ਼ੂਕੀ ਮੋਟਰ ਕੰਪਨੀ ਨੇ ਪਾਕਿਸਤਾਨ 'ਚ ਬੰਦ ਕੀਤੀ ਆਪਣੀ ਫੈਕਟਰੀ, ਜਾਣੋ ਕਾਰਨ
ਇਸ ਦੌਰਾਨ ਛੇ ਹੋਰ ਮੁਦਰਾਵਾਂ ਦੀ ਤੁਲਨਾ 'ਚ ਅਮਰੀਕੀ ਮੁਦਰਾ ਦਾ ਆਕਲਨ ਕਰਨ ਵਾਲਾ ਡਾਲਰ ਸੂਚਕ ਅੰਕ 0.05 ਫ਼ੀਸਦੀ ਹੇਠਾਂ 102.03 'ਤੇ ਰਿਹਾ। ਬ੍ਰੈਂਟ ਕੱਚਾ ਤੇਲ 0.30 ਫ਼ੀਸਦੀ ਦੀ ਗਿਰਾਵਟ ਨਾਲ 76.89 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।
ਨੋਟ- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
OLX ਗਰੁੱਪ ਨੇ ਦੁਨੀਆ ਭਰ 'ਚ 800 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਬਾਹਰ, ਜਾਣੋ ਕੀ ਹੈ ਕਾਰਨ
NEXT STORY