ਰਾਜਕੋਟ—ਦੇਸ਼ ਭਰ 'ਚ ਨਮਕ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਤਰ੍ਹਾਂ ਦੀਆਂ ਅਟਕਲਾਂ ਰੇਲਵੇ ਦੇ ਇਕ ਫੈਸਲੇ ਤੋਂ ਬਾਅਦ ਲਗਾਈਆਂ ਜਾ ਰਹੀ ਹੈ। ਰੇਲਵੇ ਬੋਰਡ ਨੇ ਗੁਜਰਾਤ ਤੋਂ ਆਉਣ ਵਾਲੇ ਕੰਟੇਨਰ ਦੀ ਗਿਣਤੀ 'ਚ ਕਟੌਤੀ ਦਾ ਫੈਸਲਾ ਲਿਆ ਹੈ। ਪਹਿਲਾਂ ਗੁਜਰਾਤ ਤੋਂ ਹਰ ਮਹੀਨੇ 150 ਕੰਟੇਨਰ ਆਉਂਦੇ ਸਨ ਪਰ ਹੁਣ 90 ਕੰਟੇਨਰ ਹੀ ਗੁਜਰਾਤ ਤੋਂ ਆਉਣਗੇ। ਗੁਜਰਾਤ ਹਰ ਸਾਲ ਕਰੀਬ 2.6 ਕਰੋੜ ਟਨ ਨਮਕ ਦਾ ਉਤਪਾਦਨ ਕਰਦਾ ਹੈ, ਜਿਸ 'ਚ 80-90 ਫੀਸਦੀ ਐਕਸਪੋਰਟ ਕਰ ਦਿੱਤਾ ਜਾਂਦਾ ਹੈ। ਕਰੀਬ 50 ਲੱਖ ਟਨ ਦੀ ਵਰਤੋਂ ਇੰਡਸਟਰੀਆਂ 'ਚ ਹੁੰਦਾ ਹੈ ਅਤੇ ਬਾਕੀ ਦੀ ਵਰਤੋਂ ਖਾਣ ਲਈ ਹੁੰਦੀ ਹੈ। ਨਮਕ ਉਤਪਾਦਕਾਂ ਦਾ ਕਹਿਣਾ ਹੈ ਕਿ ਨਮਕ ਦੀ ਘੱਟ ਸਪਲਾਈ ਦੇ ਕਾਰਨ ਕੀਮਤਾਂ 'ਚ ਨਕਲੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
ਯੂਪੀ ਦੇ ਮੁਜ਼ੱਫਰਨਗਰ ਦੇ ਰਹਿਣ ਵਾਲੇ ਇਕ ਖਰੀਦਦਾਰ ਸੁਰੇਸ਼ ਕੁਮਾਰ ਜੈਨ ਨੇ ਦੱਸਿਆ ਕਿ ਅਸੀਂ ਨਮਕ ਦੀ ਗੰਭੀਰ ਕਮੀ ਦਾ ਸਾਹਮਣਾ ਕਰ ਰਹੇ ਹਨ। ਜੇਕਰ ਸਮੇਂ ਰਹਿੰਦੇ ਸਥਿਤੀ 'ਚ ਕਈ ਬਦਲਾਅ ਨਹੀਂ ਹੁੰਦਾ ਹੈ ਤਾਂ ਸਾਨੂੰ ਕੀਮਤ ਵਧਾਉਣ ਲਈ ਮਜ਼ਬੂਰ ਹੋਣਾ ਪਏਗਾ। ਰੇਲਵੇ ਬੋਰਡ ਨੇ ਕਰੀਬ 15 ਦਿਨ ਪਹਿਲਾਂ ਗੁਜਰਾਤ ਦੇ ਮੈਨਿਊਫੈਕਚਰਸ ਨੂੰ ਗੁਜਰਾਤ ਤੋਂ ਆਉਣ ਵਾਲੇ ਰੈਕ ਦੀ ਕਮੀ ਦੀ ਜਾਣਕਾਰੀ ਦੇ ਦਿੱਤੀ ਹੈ। ਗੁਜਰਾਤ ਦੇ ਕਚਛ, ਸੁਰਿੰਦਰਨਗਰ ਅਤੇ ਪਾਟਨ ਤੋਂ ਇਕ ਰੈਕ ਕਰੀਬ 2500 ਟਨ ਨਮਕ ਲੈ ਕੇ ਆਉਂਦੀ ਹੈ। ਇਸ ਤੋਂ ਬਾਅਦ ਇਸ ਨੂੰ ਮੱਧ ਪ੍ਰਦੇਸ਼, ਯੂ.ਪੀ. ਬਿਹਾਰ, ਝਾਰਖੰਡ ਅਤੇ ਦੇਸ਼ ਦੇ ਦੂਜੇ ਹਿੱਸਿਆਂ 'ਚ ਸਪਲਾਈ ਕੀਤੀ ਜਾਂਦੀ ਹੈ।
ਹੁਣ ਪੈਕੇਟ 'ਤੇ ਦਿਸੇਗਾ ਜੀ. ਐੱਸ. ਟੀ. ਨਾਲ ਕਿੰਨਾ ਹੋਇਆ ਫਾਇਦਾ
NEXT STORY