ਸਿਓਲ—ਸਮਾਰਟਫੋਨ ਅਤੇ ਮੈਮੋਰੀ ਚਿਪ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਸੈਮਸੰਗ ਇਲੈਕਟ੍ਰੋਨਿਕਸ ਨੇ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਸੰਚਾਲਨ ਮੁਨਾਫਾ 60 ਫੀਸਦੀ ਤੋਂ ਜ਼ਿਆਦਾ ਡਿੱਗਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਜਨਵਰੀ ਤੋਂ ਮਾਰਚ ਦੌਰਾਨ ਸੰਚਾਲਨ ਮੁਨਾਫਾ 6,200 ਅਰਬ ਵਾਨ ਰਹਿ ਸਕਦਾ ਹੈ। ਇਹ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੀ ਤੁਲਨਾ 'ਚ 60.40 ਫੀਸਦੀ ਘਟ ਹੈ। ਕੰਪਨੀ ਨੇ ਕਿਹਾ ਕਿ ਇਸ ਦੌਰਾਨ ਉਸ ਦੀ ਵਿਕਰੀ 14 ਫੀਸਦੀ ਡਿੱਗ ਕੇ ਕਰੀਬ 52 ਹਜ਼ਾਰ ਅਰਬ ਵਾਨ ਰਹਿ ਸਕਦੀ ਹੈ। ਕੰਪਨੀ ਨੇ ਹਾਲੀਆ ਸਾਲਾਂ 'ਚ ਕਈ ਮੁਸ਼ਕਿਲਾਂ ਦੇ ਬਾਅਦ ਵੀ ਲਗਾਤਾਰ ਰਿਕਾਰਡ ਮੁਨਾਫਾ ਦਰਜ ਕੀਤਾ। ਹਾਲਾਂਕਿ ਸੰਸਾਰਕ ਸਪਲਾਈ ਵਧਣ ਅਤੇ ਮੰਗ ਡਿੱਗਣ ਨਾਲ ਚਿਪ ਦੀਆਂ ਕੀਮਤਾਂ ਡਿੱਗ ਰਹੀਆਂ ਹਨ ਜਿਸ ਨਾਲ ਦ੍ਰਿਸ਼ਟੀਕੋਣ ਬਦਲ ਰਿਹਾ ਹੈ। ਇਸ ਦੌਰਾਨ ਸੈਮਸੰਗ ਨੇ ਸ਼ੁੱਕਰਵਾਰ ਨੂੰ ਆਪਣਾ ਪਹਿਲਾਂ 5ਜੀ ਸਮਾਰਟਫੋਨ ਗੈਲੇਕਸੀ ਐੱਸ10 ਪੇਸ਼ ਕੀਤਾ।
ਘੋਸਨ 14 ਅਪ੍ਰੈਲ ਤੱਕ ਰਹਿਣਗੇ ਹਿਰਾਸਤ 'ਚ
NEXT STORY