ਬਿਜ਼ਨੈੱਸ ਡੈਸਕ– ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਭ ਗਾਂਗੁਲੀ ਵੀਕੋ ਲੈਬਾਰਟਰੀਜ਼ ਦੇ ਮਸ਼ਹੂਰ ਉਤਪਾਦ ਵੀਕੋ ਟਰਮਰਿਕ ਇਨ ਸ਼ੇਵਿੰਗ ਕ੍ਰੀਮ ਬੇਸ ਦੇ ਨਵੇਂ ਬ੍ਰਾਂਡ ਅੰਬੈਸਡਰ ਹੋਣਗੇ। ਉਹ ਦਾਦਾ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਕ੍ਰਿਕਟ ਦੇ ਖੇਤਰ ’ਚ ਆਪਣੀ ਟੀਮ ਲਈ ਉਹ ਹਮੇਸ਼ਾ ਪ੍ਰੇਰਣਾਸ੍ਰੋਤ ਰਹੇ ਹਨ, ਸਾਬਕਾ ਖਿਡਾਰੀ ਵਜੋਂ ਅਤੇ ਫਿਰ ਕਪਤਾਨ ਦੇ ਰੂਪ ’ਚ।
ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ 'ਤੇ ਮਾਮੂਲੀ ਰਾਹਤ, 6.44 ਫ਼ੀਸਦੀ 'ਤੇ ਆਈ ਪ੍ਰਚੂਨ ਮਹਿੰਗਾਈ
ਇੰਨਾ ਹੀ ਨਹੀਂ ਉਨ੍ਹਾਂ ਨੇ ਬੀ. ਬੀ. ਸੀ. ਆਈ. ਪ੍ਰਬੰਧਨ ਵਿਚ ਵੀ ਇਕ ਪ੍ਰਸ਼ਾਸਕ ਵਜੋਂ ਆਪਣੀ ਸ਼ਾਨਦਾਰ ਛਾਪ ਛੱਡੀ ਹੈ ਜੋ ਘੱਟ ਅਹਿਮ ਨਹੀਂ ਹੈ। ਸਾਲ 2000 ਦੇ ਦਹਾਕੇ ਦੌਰਾਨ ਸੌਰਭ ਗਾਂਗੁਲੀ ਭਾਰਤੀ ਕ੍ਰਿਕਟ ਟੀਮ ਨੂੰ ਜਿਵੇਂ ਨਵੀਆਂ ਉਚਾਈਆਂ ’ਤੇ ਲੈ ਗਏ, ਵੀਕੋ ਵੀ ਸਾਲਾਂ ਤੋਂ ਆਪਣੇ ਆਯੁਰਵੈਦਿਕ ਅਤੇ ਨਿੱਜੀ ਦੇਖਭਾਲ ਕਰਨ ਵਾਲੇ ਆਪਣੇ ਉਤਪਾਦਾਂ ਦੇ ਮਾਧਿਅਮ ਰਾਹੀਂ ਲੋਕਾਂ ਦੇ ਜੀਵਨ ’ਚ ਅਹਿਮ ਬਦਲਾਅ ਲਿਆ ਰਹੇ ਹਨ।
ਇਹ ਵੀ ਪੜ੍ਹੋ- ਸਿਗਨੇਚਰ ਬੈਂਕ ਅਤੇ SVB ਸੰਕਟ ਦੇ ਬਾਵਜੂਦ ਵਿਆਜ ਦਰਾਂ 'ਚ ਵਾਧਾ ਨਹੀਂ ਰੋਕ ਸਕਦਾ ਹੈ ਫੈਡਰਲ ਰਿਜ਼ਰਵ
ਆਯੁਰਵੈਦਿਕ ਉਤਪਾਦਾਂ ’ਚ ਭਾਰਤ ਦਾ ਭਰੋਸੇਮੰਦ ਬ੍ਰਾਂਡ ਵੀਕੋ ਲੋਕਾਂ ਦੀ ਖੂਬਸੂਰਤ ਮੁਸਕਾਨ, ਚਮਕਦੀ ਸਕਿਨ ਅਤੇ ਤੰਦਰੁਸਤ ਵਾਲਾਂ ਦਾ ਕਾਰਣ ਹੈ। ਉਨ੍ਹਾਂ ਦੇ ਉਤਪਾਦ ਲੋਕਾਂ ਨੂੰ ਸਕਿਨ ਅਤੇ ਦੰਦਾਂ ਸਬੰਧੀ ਸਮੱਸਿਆਵਾਂ, ਜੋੜਾਂ ਦੇ ਦਰਦ, ਪਿੱਠ ਦਰਦ ਅਤੇ ਅਜਿਹੀਆਂ ਕਈ ਸਮੱਸਿਆਵਾਂ ਤੋਂ ਉੱਭਰਨ ’ਚ ਮਦਦ ਕਰ ਰਹੇ ਹਨ।
ਵੀਕੋ ਦਾ ਜਾਦੂ ਕਈ ਸਾਲਾਂ ਤੋਂ ਹਰ ਥਾਂ ਮਹਿਸੂਸ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਬ੍ਰਾਂਡ ਆਯੁਰਵੇਦ ਦੇ ਲਾਭਾਂ ਤੱਕ ਪਹੁੰਚਾ ਕੇ ਵਿਸ਼ਵਾਸ ਅਤੇ ਸਫਲਤਾ ਜਗਾਉਂਦਾ ਹੈ।
ਇਹ ਵੀ ਪੜ੍ਹੋ- ਟਾਇਰ ਐਕਸਪੋਰਟ ਵਿੱਤੀ ਸਾਲ 2022-23 ’ਚ 15 ਫ਼ੀਸਦੀ ਵਧਣ ਦਾ ਅਨੁਮਾਨ : ATMA
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਜੀਓ ਨੇ ਲਾਂਚ ਕੀਤਾ ਪੋਸਟਪੇਡ ਫੈਮਿਲੀ ਪਲਾਨ ‘ਜੀਓ ਪਲੱਸ’, ਮਿਲਣਗੇ ਇਹ ਫਾਇਦੇ
NEXT STORY