ਨਵੀਂ ਦਿੱਲੀ– ਦੇਸ਼ ਤੋਂ ਟਾਇਰਾਂ ਦਾ ਐਕਸਪੋਰਟ ਚਾਲੂ ਵਿੱਤੀ ਸਾਲ (2022-23) 'ਚ 15 ਫ਼ੀਸਦੀ ਤੱਕ ਵਧਣ ਦੀ ਉਮੀਦ ਹੈ। ਉਦਯੋਗ ਸੰਗਠਨ ਆਟੋਮੋਟਿਵ ਟਾਇਰ ਮੈਨੂਫੈਕਚਰਰਜ਼ ਐਸੋਸੀਏਸ਼ਨ (ਏ. ਟੀ. ਐੱਮ. ਏ.) ਦੇ ਚੇਅਰਮੈਨ ਸਤੀਸ਼ ਸ਼ਰਮਾ ਨੇ ਮੰਗਲਵਾਰ ਨੂੰ ਇਹ ਅਨੁਮਾਨ ਜਤਾਇਆ। ਉਨ੍ਹਾਂ ਨੇ ਕਿਹਾ ਕਿ ਗਲੋਬਲ ਸਪਲਾਈ ਚੇਨ ਦੇ ਨਾਲ ਦੇਸ਼ ਦੇ ਤੇਜ਼ੀ ਨਾਲ ਜੁੜਨ ਅਤੇ ਵਿਸ਼ਵ ਪੱਧਰ ’ਤੇ ਅਨੁਕੂਲ ਰੈਗੂਲੇਟਰੀ ਈਕੋ ਸਿਸਟਮ ਨਾਲ ਭਾਰਤ ’ਚ ਤਿਆਰ ਟਾਇਰਾਂ ਲਈ ਬਾਜ਼ਾਰ ਵਧਿਆ ਹੈ।
ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ 'ਤੇ ਮਾਮੂਲੀ ਰਾਹਤ, 6.44 ਫ਼ੀਸਦੀ 'ਤੇ ਆਈ ਪ੍ਰਚੂਨ ਮਹਿੰਗਾਈ
ਸੰਗਠਨ ਨੇ ਸ਼ਰਮਾ ਦੇ ਹਵਾਲੇ ਤੋਂ ਇਕ ਬਿਆਨ ’ਚ ਕਿਹਾ ਕਿ ਪਿਛਲੇ ਸਾਲ ਭਾਰਤ ਤੋਂ ਟਾਇਰ ਐਕਸਪੋਰਟ 50 ਫ਼ੀਸਦੀ ਵਧਿਆ। ਸਾਨੂੰ ਚਾਲੂ ਵਿੱਤੀ ਸਾਲ ’ਚ ਐਕਸਪੋਰਟ ’ਚ ਲਗਭਗ 15 ਫ਼ੀਸਦੀ ਦੇ ਵਾਧੇ ਦੀ ਸੰਭਾਵਨਾ ਹੈ। ਉਨ੍ਹਾਂ ਨੇ ਸੰਗਠਨ ਦੇ ਭਾਈਵਾਲ ਸੰਮੇਲਨ-2023 ’ਚ ਇਹ ਗੱਲ ਕਹੀ।
ਇਹ ਵੀ ਪੜ੍ਹੋ- ਸਿਗਨੇਚਰ ਬੈਂਕ ਅਤੇ SVB ਸੰਕਟ ਦੇ ਬਾਵਜੂਦ ਵਿਆਜ ਦਰਾਂ 'ਚ ਵਾਧਾ ਨਹੀਂ ਰੋਕ ਸਕਦਾ ਹੈ ਫੈਡਰਲ ਰਿਜ਼ਰਵ
ਏ. ਟੀ. ਐੱਮ. ਏ. ਨੇ ਵਪਾਰ ਮੰਤਰਾਲਾ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਯਾਨੀ ਅਪ੍ਰੈਲ-ਦਸੰਬਰ ਮਿਆਦ ਦੌਰਾਨ ਭਾਰਤ ਤੋਂ ਟਾਇਰ ਐਕਸਪੋਰਟ 15 ਫ਼ੀਸਦੀ ਵਧ ਕੇ 17,816 ਕਰੋੜ ਰੁਪਏ ਹੋ ਗਿਆ। ਇਸ ਤੋਂ ਇਕ ਸਾਲ ਪਹਿਲਾਂ ਇਸੇ ਮਿਆਦ ’ਚ ਇਹ 15,507 ਕਰੋੜ ਰੁਪਏ ਸੀ। ਸ਼ਰਮਾ ਨੇ ਕਿਹਾ ਕਿ ਭਾਰਤੀ ਟਾਇਰ ਉਦਯੋਗ ਨੂੰ ਕੱਚੇ ਮਾਲ ਦੇ ਸਾਂਝੇਦਾਰਾਂ ਦੇ ਲਗਾਤਾਰ ਸਮਰਥਨ ਨਾਲ ਘਰੇਲੂ ਅਤੇ ਐਕਸਪੋਰਟ ਦੋਹਾਂ ਬਾਜ਼ਾਰਾਂ ’ਚ ਬੜ੍ਹਤ ਨੂੰ ਬਣਾਈ ਰੱਖਣ ’ਚ ਮਦਦ ਮਿਲੀ ਹੈ। ਇਹ ਅਜਿਹੇ ਸਮੇਂ ’ਚ ਉਦਯੋਗ ਨਾਲ ਖੜੇ ਰਹੇ ਜਦੋਂ ਪਹਿਲਾਂ ਕੋਵਿਡ ਅਤੇ ਫਿਰ ਭੂ-ਸਿਆਸੀ ਚਿੰਤਾਵਾਂ ਸਨ।
ਇਹ ਵੀ ਪੜ੍ਹੋ- ਸਾਰੇ ਖਾਣ ਵਾਲੇ ਤੇਲ ਤਿਲਹਨਾਂ ਦੀਆਂ ਕੀਮਤਾਂ 'ਚ ਆਈ ਗਿਰਾਵਟ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਟਾਟਾ ਅਤੇ ਰਿਲਾਇੰਸ ਬਣੇ ਇੰਡੀਆ ਦੇ ਸਭ ਤੋਂ ਕੀਮਤੀ ਬ੍ਰਾਂਡ, ਅਡਾਨੀ ਇਥੇ ਵੀ ਪਿਛੜੇ
NEXT STORY