ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐੱਸ.ਬੀ.ਆਈ. (ਸਟੇਟ ਬੈਂਕ ਆਫ ਇੰਡੀਆ) ਨੇ ਗਾਹਕਾਂ ਲਈ ਕਰਜ਼ ਸਸਤਾ ਕਰ ਦਿੱਤਾ ਹੈ। ਬੈਂਕ ਨੇ ਮਾਰਜਨਲ ਕਾਸਟ ਆਫ ਲੇਂਡਿੰਗ ਰੇਟ (ਐੱਮ.ਸੀ.ਐੱਲ.ਆਰ.) ਘਟਾਉਣ ਦਾ ਐਲਾਨ ਕੀਤਾ ਹੈ। ਇਸ ਦੇ ਬਾਅਦ ਬੈਂਕ ਦਾ ਹੋਮ ਲੋਨ, ਆਟੋ ਲੋਨ ਅਤੇ ਪਰਸਨਲ ਲੋਨ ਸਸਤਾ ਹੋ ਜਾਵੇਗਾ। ਐੱਮ.ਸੀ.ਐੱਲ.ਆਰ. ਘਟਣ ਨਾਲ ਆਮ ਆਦਮੀ ਨੂੰ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਉਸ ਦਾ ਮੌਜੂਦਾ ਲੋਨ ਸਸਤਾ ਹੋ ਜਾਂਦਾ ਹੈ ਅਤੇ ਉਸ ਨੂੰ ਪਹਿਲਾਂ ਦੀ ਤੁਲਨਾ 'ਚ ਘਟ ਈ.ਐੱਮ.ਆਈ.ਦੇਣੀ ਪੈਂਦੀ ਹੈ। ਤੁਹਾ ਦੱਸ ਦੇਈਏ ਕਿ 10 ਅਪ੍ਰੈਲ ਨੂੰ ਵੀ ਬੈਂਕ ਨੇ 0.10 ਫੀਸਦੀ ਤੱਕ ਵਿਆਜ ਦਰਾਂ ਘਟਾਈਆਂ ਸਨ। ਆਰ.ਬੀ.ਆਈ. ਦੀ ਮੀਟਿੰਗ 'ਚ ਰੈਪੋ ਰੇਟ 0.25 ਫੀਸਦੀ ਘਟਾਉਣ ਦਾ ਫੈਸਲਾ ਹੋਇਆ ਸੀ। ਇਸ ਦੇ ਬਾਅਦ ਕਈ ਸਰਕਾਰੀ ਬੈਂਕ ਵਿਆਜ ਦਰਾਂ ਘਟਾਉਣ ਦਾ ਐਲਾਨ ਕਰ ਚੁੱਕੇ ਹਨ। ਆਰ.ਬੀ.ਆਈ. ਦੀ ਅਗਲੀ ਮੀਟਿੰਗ ਜੂਨ ਮਹੀਨੇ 'ਚ ਹੋਵੇਗੀ।
ਇੰਨੀ ਸਸਤੀ ਹੋਈ ਹੋਮ-ਆਟੋ ਪਰਸਨਲ ਲੋਨ ਈ.ਐੱਮ.ਆਈ.—ਐੱਸ.ਬੀ.ਆਈ. ਨੇ ਮਾਰਜਨਲ ਕਾਸਟ ਆਫ ਲੇਂਡਿੰਗ ਰੇਟ (ਐੱਮ.ਸੀ.ਐੱਲ.ਆਰ.) 'ਚ 0.05 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਸਾਲ ਦੇ ਕਰਜ਼ 'ਤੇ ਐੱਮ.ਸੀ.ਐੱਲ.ਆਰ. 8.50 ਫੀਸਦੀ ਤੋਂ ਘਟਾ ਕੇ 8.45 ਫੀਸਦੀ 'ਤੇ ਆ ਗਈ ਹੈ।
1 ਮਈ ਤੋਂ ਐੱਸ.ਬੀ.ਆਈ. ਬਦਲ ਚੁੱਕਾ ਹੈ ਇਹ ਨਿਯਮ—ਐੱਸ.ਬੀ.ਆਈ. 1 ਮਈ ਤੋਂ ਲੋਨ ਨੂੰ ਲੈ ਕੇ ਵੱਡਾ ਬਦਲਾਅ ਕਰ ਚੁੱਕਾ ਹੈ। ਬੈਂਕ ਨੇ ਰੈਪੋ ਰੇਟ ਨੂੰ ਬੈਂਕ ਦਰਾਂ ਨਾਲ ਜੋੜ ਦਿੱਤਾ ਹੈ। ਇਹ ਫੈਸਲਾ ਇਕ ਲੱਖ ਰੁਪਏ ਤੋਂ ਜ਼ਿਆਦਾ ਦੇ ਲੋਨ 'ਤੇ ਲਾਗੂ ਹੈ। ਨਵੇਂ ਨਿਯਮ ਲਾਗੂ ਹੋਣ ਦੇ ਬਾਅਦ ਇਕ ਲੱਖ ਰੁਪਏ ਤੱਕ ਦੇ ਡਿਪਾਜਿਟ 'ਤੇ 3.5 ਫੀਸਦੀ ਵਿਆਜ ਮਿਲ ਰਿਹਾ ਹੈ। ਉੱਧਰ 1 ਲੱਖ ਰੁਪਏ ਤੋਂ ਜ਼ਿਆਦਾ ਦੇ ਡਿਪਾਜਿਟ 'ਤੇ ਇਹ ਵਿਆਜ ਰੇਟ 3.25 ਫੀਸਦੀ ਹੈ।
ਜੂਨ 'ਚ ਫਿਰ ਤੋਂ ਸਸਤਾ ਹੋ ਸਕਦਾ ਹੈ ਕਰਜ਼—ਆਰ.ਬੀ.ਆਈ. ਮੌਜੂਦਾ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ ਰੈਪੋ ਰੇਟ 'ਚ 0.25 ਅਤੇ ਕਟੌਤੀ ਕਰਨ 'ਤੇ ਵਿਚਾਰ ਕਰ ਸਕਦੀ ਹੈ। ਕੋਟਕ ਇਕੋਨਾਮਿਕ ਰਿਸਰਚ 'ਚ ਇਹ ਉਮੀਦ ਜਤਾਈ ਗਈ ਹੈ। ਰਿਪੋਰਟ ਮੁਤਾਬਕ ਘਰੇਲੂ ਵਿਕਾਸ ਦਰ ਦੀਆਂ ਚਿੰਤਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਰਿਜ਼ਰਵ ਬੈਂਕ ਅੱਗੇ ਵੀ ਵਿਆਜ ਦਰ ਘਟਾਉਣ ਦਾ ਫੈਸਲਾ ਲੈ ਸਕਦਾ ਹੈ। ਇਸ ਮਹੀਨੇ ਦੇ ਪਹਿਲਾਂ ਹਫਤੇ 'ਚ ਹੋਈ ਮੀਟਿੰਗ 'ਚ ਵੀ 0.02 ਫੀਸਦੀ ਦੀ ਕਮੀ ਕੀਤੀ ਗਈ ਹੈ।
ਚਾਂਦੀ 380 ਰੁਪਏ ਚਮਕੀ, ਸੋਨਾ 10 ਰੁਪਏ ਮਜ਼ਬੂਤ
NEXT STORY