ਨਵੀਂ ਦਿੱਲੀ (ਭਾਸ਼ਾ) - ਭਾਰਤੀ ਅਰਥਵਿਵਸਥਾ ਲਈ ਬੁਰੀਆਂ ਖਬਰਾਂ ਆਉਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।ਰਾਸ਼ਟਰੀ ਅੰਕੜਾ ਦਫਤਰ ਤੋਂ ਬਾਅਦ ਹੁਣ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਵੀ ਭਾਰਤੀ ਅਰਥਵਿਵਸਥਾ ਦੇ ਵਾਧੇ ਦੀ ਰਫਤਾਰ ’ਤੇ ਬ੍ਰੇਕ ਲੱਗਣ ਦੀ ਭਵਿੱਖਬਾਣੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸੜਕ ਹਾਦਸਿਆਂ 'ਚ ਜ਼ਖਮੀਆਂ ਨੂੰ ਮਿਲੇਗਾ ਮੁਫ਼ਤ ਇਲਾਜ, ਕੇਂਦਰੀ ਨੇ ਕਰ 'ਤੀ ਨਵੀਂ ਸਕੀਮ ਸ਼ੁਰੂ
ਐੱਸ. ਬੀ. ਆਈ. ਨੇ ਵਿੱਤੀ ਸਾਲ 2024-25 ਲਈ ਜੀ. ਡੀ. ਪੀ. ਵਾਧਾ ਦਰ ਦੇ ਅੰਦਾਜ਼ੇ ਨੂੰ ਘਟਾ ਕੇ 6.3 ਫ਼ੀਸਦੀ ਕਰ ਦਿੱਤਾ ਹੈ, ਜੋ ਸਰਕਾਰੀ ਅੰਕੜਿਆਂ ਦੇ ਕੋਲ ਰਹਿ ਸਕਦੀ ਹੈ।
ਜੀ. ਡੀ. ਪੀ. ਵਾਧਾ ਦਰ ਡਿੱਗਣ ਦੀ ਇਹ ਹੈ ਵਜ੍ਹਾ
ਐੱਸ. ਬੀ. ਆਈ. ਦੇ ਗਰੁੱਪ ਚੀਫ ਇਕਾਨਮਿਕ ਐਡਵਾਈਜ਼ਰ ਸੌਮਿਆ ਕਾਂਤੀ ਘੋਸ਼ ਨੇ ਇਹ ਰਿਸਰਚ ਰਿਪੋਰਟ ਤਿਆਰ ਕੀਤੀ ਹੈ। ਐੱਸ. ਬੀ. ਆਈ. ਰਿਸਰਚ ਰਿਪੋਰਟ ਮੁਤਾਬਕ ਮੌਜੂਦਾ ਵਿੱਤੀ ਸਾਲ ’ਚ ਕਰਜ਼ਾ ਦੇਣ ਦੀ ਰਫਤਾਰ ਤੋਂ ਲੈ ਕੇ ਮੈਨੂਫੈਕਚਰਿੰਗ ਗਤੀਵਿਧੀਆਂ ’ਚ ਸੁਸਤੀ ਅਤੇ ਆਧਾਰ ਪ੍ਰਭਾਵ ਕਰ ਕੇ ਜੀ. ਡੀ. ਪੀ. ਵਾਧਾ ਦਰ ’ਚ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਆਮ ਆਦਮੀ ਲਈ ਵੱਡੀ ਖ਼ਬਰ!, ਹੁਣ ਇੰਨੇ ਲੱਖ ਦੀ ਕਮਾਈ 'ਤੇ ਨਹੀਂ ਦੇਣਾ ਪਵੇਗਾ ਟੈਕਸ
ਆਪਣੀ ਰਿਪੋਰਟ ’ਚ ਐੱਸ. ਬੀ. ਆਈ. ਨੇ ਕਿਹਾ ਕਿ ਚਿੰਤਾ ਦੀ ਗੱਲ ਇਹ ਹੈ ਕਿ ਇੰਡਸਟਰੀ ਦੇ ਸਾਰੇ ਸਬ-ਸੈਗਮੈਂਟਸ ’ਚ ਗਿਰਾਵਟ ਹੈ ਅਤੇ ਵਿੱਤੀ ਸਾਲ 2024-25 ’ਚ ਇਹ 6.2 ਫ਼ੀਸਦੀ ਦਾ ਵਾਧਾ ਦਰ ਵਿਖਾ ਸਕਦਾ ਹੈ, ਜੋ ਕਿ ਵਿੱਤੀ ਸਾਲ 2023-24 ’ਚ 9.5 ਫੀਸਦੀ ਦੀ ਦਰ ਨਾਲ ਵਧਿਆ ਸੀ।
ਪ੍ਰਤੀ ਵਿਅਕਤੀ ਜੀ. ਡੀ. ਪੀ. ’ਚ 35000 ਰੁਪਏ ਦਾ ਵਾਧਾ
ਐੱਸ. ਬੀ. ਆਈ. ਰਿਸਰਚ ਮੁਤਾਬਕ ਭਾਵੇਂ ਜੀ. ਡੀ. ਪੀ. ਵਾਧਾ ਦਰ ਦੀ ਰਫਤਾਰ ਸੁਸਤ ਪਈ ਹੋਵੇ ਪਰ ਵਿੱਤੀ ਸਾਲ 2024-25 ’ਚ ਪ੍ਰਤੀ ਵਿਅਕਤੀ ਜੀ. ਡੀ. ਪੀ. ’ਚ 35000 ਰੁਪਏ ਦਾ ਵਾਧਾ ਆਉਣ ਦੀ ਉਮੀਦ ਹੈ। ਸਰਕਾਰੀ ਖਰਚੇ ਅਤੇ ਖਪਤ ਕਾਰਨ ਮਾਮੂਲੀ ਰੂਪ ’ਚ 8.5 ਫੀਸਦੀ ਜੀ. ਡੀ. ਪੀ. ਵਾਧਾ ਦਰ ਵਿਖਾ ਸਕਦਾ ਹੈ, ਜਦੋਂ ਕਿ ਅਸਲ ਰੂਪ ’ਚ 4.1 ਫੀਸਦੀ ਰਹਿਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ : ਛੇ ਭਰਾਵਾਂ ਨੇ ਆਪਣੀਆਂ ਛੇ ਭੈਣਾਂ ਨਾਲ ਕਰਾਏ ਵਿਆਹ, ਪਹਿਲੀ ਵਾਰ ਅਜਿਹਾ ਮਾਮਲਾ ਆਇਆ ਸਾਹਮਣੇ
ਵਿੱਤੀ ਘਾਟੇ ਨੂੰ ਲੈ ਕੇ ਕਹੀ ਇਹ ਗੱਲ
ਰਿਪੋਰਟ ਕਹਿੰਦੀ ਹੈ ਕਿ ਨਵੰਬਰ, 2024 ਦੇ ਅਖੀਰ ’ਚ ਵਿੱਤੀ ਘਾਟਾ 8.5 ਲੱਖ ਕਰੋਡ਼ ਰੁਪਏ ਭਾਵ ਬਜਟ ਅੰਦਾਜ਼ੇ ਦਾ 52.5 ਫ਼ੀਸਦੀ ਸੀ। ਹਾਲਾਂਕਿ, ਸੋਧੇ ਜੀ. ਡੀ. ਪੀ. ਅੰਕੜਿਆਂ ਨੂੰ ਧਿਆਨ ’ਚ ਰੱਖਦੇ ਹੋਏ ਜੇਕਰ ਬਜਟ ਅੰਦਾਜ਼ੇ ਮੁਤਾਬਿਕ ਟੈਕਸ ਪ੍ਰਾਪਤੀਆਂ ਵਧੀਆਂ, ਘੱਟ ਪੂੰਜੀਗਤ ਖ਼ਰਚਿਆਂ ਕਾਰਨ ਸਰਕਾਰੀ ਖ਼ਰਚਾ ਘੱਟ ਹੋਇਆ, ਤਾਂ ਚਾਲੂ ਵਿੱਤੀ ਸਾਲ ’ਚ ਵਿੱਤੀ ਘਾਟਾ ਜੀ. ਡੀ. ਪੀ. ਦਾ 4.9 ਫ਼ੀਸਦੀ ਰਹੇਗਾ।
ਇਹ ਵੀ ਪੜ੍ਹੋ : ਦੁਨੀਆ ਦੇ ਉਹ ਦੇਸ਼ ਜਿੱਥੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾ ਕੇ ਵੀ ਕਰ ਸਕਦੇ ਹੋ ਪੜ੍ਹਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦੀ ਕੁਦਰਤੀ ਗੈਸ ਪਾਈਪਲਾਈਨ ਦਾ 10,805 ਕਿਲੋਮੀਟਰ ਤੱਕ ਹੋਵੇਗਾ ਵਿਸਥਾਰ
NEXT STORY