ਨਵੀਂ ਦਿੱਲੀ- ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਦਾ ਕਹਿਣਾ ਹੈ ਕਿ ਉਹ ਇੰਫੋਸਿਸ ਦੇ ਸ਼ੇਅਰ ਦੀ ਕੀਮਤ 'ਤੇ ਸਖਤ ਨਜ਼ਰ ਰੱਖੀ ਹੋਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਕੰਪਨੀ ਦੇ ਪਹਿਲੇ ਗੈਰ-ਪ੍ਰਮੋਟਰ ਮੁੱਖ ਕਾਰਜਕਾਰੀ ਅਧਿਕਾਰੀ ਵਿਸ਼ਾਲ ਸਿੱਕਾ ਨੇ ਕੰਪਨੀ ਦੇ ਸੰਸਥਾਪਕਾਂ ਦੇ ਨਾਲ ਮੱਤਭੇਦਾਂ ਦੇ ਚੱਲਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਸਿੱਕਾ ਦੇ ਅਸਤੀਫੇ ਤੋਂ ਬਾਅਦ ਸ਼ੁੱਕਰਵਾਰ ਨੂੰ ਇੰਫੋਸਿਸ ਦੇ ਸ਼ੇਅਰ 10 ਫੀਸਦੀ ਡਿੱਗ ਗਏ ਸਨ ਜਿਸ ਨਾਲ ਉਨ੍ਹਾਂ ਦਾ ਬਾਜ਼ਾਰ ਪੂੰਜੀਕਰਨ 22.519 ਕਰੋੜ ਰੁਪਏ ਘੱਟ ਹੋ ਗਿਆ ਸੀ। ਕੱਲ ਕੰਪਨੀ ਦੇ ਸ਼ੇਅਰ ਮੁੜ ਤੋਂ ਖਰੀਦ ਦਾ ਐਲਾਨ ਦੇ ਬਾਵਜੂਦ ਇਸ ਦਾ ਸ਼ੇਅਰ 5 ਫੀਸਦੀ ਸੀ।ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਇੰਫੋਸਿਸ ਦੇ ਨਿਰਦੇਸ਼ਕ ਮੰਡਲ ਨੇ 13,000 ਕਰੋੜ ਰੁਪਏ ਦੇ ਸ਼ੇਅਰ ਮੁੜ ਖਰੀਦ ਦਾ ਐਲਾਨ ਕੀਤਾ ਸੀ। ਸੇਬੀ ਦੇ ਚੇਅਰਮੈਨ ਅਜੇ ਤਿਆਗੀ ਨੇ ਅੱਜ ਇੱਥੇ ਕਿਹਾ ਕਿ ਅਸੀਂ ਇੰਫੋਸਿਸ ਦੇ ਸ਼ੇਅਰ ਕੀਮਤ 'ਤੇ ਨਜ਼ਰ ਰੱਖ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸੇਬੀ ਸ਼ੇਅਰ 'ਚ ਕਾਰੋਬਾਰ ਕਰਨ ਵਾਲੇ ਖਾਤਿਆਂ ਲਈ ਇ-ਕੇਵਾਇਸੀ ਦੇ ਤਹਿਤ ਆਧਾਰ ਨਾਲ ਜੋੜਨ ਦੀ ਦਸੰਬਰ ਦੀ ਸਮੇ ਸੀਮਾ 'ਤੇ ਪੱਕੇ ਹਨ।
ਜਾਣੋ, ਕਿੰਨਾ ਕਮਾਉਂਦੇ ਹਨ H-1B ਵੀਜ਼ੇ 'ਤੇ ਅਮਰੀਕਾ ਜਾਣ ਵਾਲੇ ਆਈ.ਟੀ. ਇੰਜੀਨੀਅਰ
NEXT STORY