ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰਾਂ ਵਿਚ ਮਜ਼ਬੂਤੀ ਦਰਮਿਆਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 124 ਅੰਕ ਚੜ੍ਹ ਕੇ 61,600 ਦੇ ਅੰਕੜੇ ਨੂੰ ਪਾਰ ਕਰ ਗਿਆ। ਨਿਫਟੀ 'ਚ ਵੀ ਵਾਧਾ ਦਰਜ ਕੀਤਾ ਗਿਆ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 124.35 ਅੰਕ ਚੜ੍ਹ ਕੇ 61,634.93 ਅੰਕ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਕਾਰੋਬਾਰ 'ਚ 38 ਅੰਕਾਂ ਦੇ ਵਾਧੇ ਨਾਲ 18,305.25 'ਤੇ ਕਾਰੋਬਾਰ ਕਰ ਰਿਹਾ ਸੀ।
ਕੁਝ ਸਮੇਂ ਬਾਅਦ ਬੀਐਸਈ ਦਾ ਸੈਂਸੈਕਸ 248.22 ਅੰਕਾਂ ਦੇ ਵਾਧੇ ਨਾਲ 61,760.67 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ ਅਤੇ ਨਿਫਟੀ 75 ਅੰਕ ਚੜ੍ਹ ਕੇ 18,342.25 ਅੰਕਾਂ 'ਤੇ ਪਹੁੰਚ ਗਿਆ ਸੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਬੁੱਧਵਾਰ ਨੂੰ 30 ਸ਼ੇਅਰਾਂ ਵਾਲਾ ਸੈਂਸੈਕਸ 91.62 ਅੰਕ ਭਾਵ 0.15 ਫੀਸਦੀ ਵਧ ਕੇ 61,510.58 'ਤੇ ਬੰਦ ਹੋਇਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 23.05 ਅੰਕ ਭਾਵ 0.13 ਫੀਸਦੀ ਦੇ ਵਾਧੇ ਨਾਲ 18,267.25 'ਤੇ ਬੰਦ ਹੋਇਆ।
ਟਾਪ ਗੇਨਰਜ਼
ਐਚਡੀਐਫਸੀ, ਐਚਡੀਐਫਸੀ ਬੈਂਕ, ਐਚਸੀਐਲ ਟੈਕਨਾਲੋਜੀਜ਼, ਪਾਵਰ ਗਰਿੱਡ, ਮਹਿੰਦਰਾ ਐਂਡ ਮਹਿੰਦਰਾ, ਇੰਡਸਇੰਡ ਬੈਂਕ, ਬਜਾਜ ਫਾਈਨਾਂਸ
ਟਾਪ ਲੂਜ਼ਰਜ਼
ਕੋਟਕ ਮਹਿੰਦਰਾ ਬੈਂਕ, ਟਾਟਾ ਸਟੀਲ , ਭਾਰਤੀ ਏਅਰਟੈੱਲ
ਗਲੋਬਲ ਬਾਜ਼ਾਰਾਂ ਦਾ ਹਾਲ
ਹੋਰ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ ਅਤੇ ਹਾਂਗਕਾਂਗ 'ਚ ਤੇਜ਼ੀ ਰਹੀ ਪਰ ਸ਼ੰਘਾਈ ਘਾਟੇ ਨਾਲ ਕਾਰੋਬਾਰ ਕਰ ਰਿਹਾ ਸੀ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਵੀ ਤੇਜ਼ੀ ਨਾਲ ਬੰਦ ਹੋਏ। ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.23 ਫੀਸਦੀ ਡਿੱਗ ਕੇ 85.24 ਪ੍ਰਤੀ ਬੈਰਲ 'ਤੇ ਰਿਹਾ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ 789.86 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 26 ਪੈਸੇ ਚੜ੍ਹ ਕੇ ਖੁੱਲ੍ਹਿਆ
NEXT STORY