ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 173.70 ਅੰਕ ਭਾਵ 0.45 ਫੀਸਦੀ ਡਿੱਗ ਕੇ 38,722.93 'ਤੇ ਅਤੇ ਨਿਫਟੀ 46.60 ਅੰਕ ਭਾਵ 0.40 ਫੀਸਦੀ ਡਿੱਗ ਕੇ 11,691.90 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.26 ਫੀਸਦੀ ਅਤੇ ਸਮਾਲਕੈਪ ਇੰਡੈਕਸ 0.34 ਫੀਸਦੀ ਡਿੱਗ ਕੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 0.33 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਗਿਰਾਵਟ
ਬੈਂਕਿੰਗ, ਆਟੋ, ਫਾਰਮਾ, ਆਈ.ਟੀ. 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 194 ਅੰਕ ਡਿੱਗ ਕੇ 27834 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨਿਫਟੀ ਆਟੋ 'ਚ 0.52 ਫੀਸਦੀ, ਨਿਫਟੀ ਫਾਰਮਾ 'ਚ 0.16 ਫੀਸਦੀ, ਨਿਫਟੀ ਆਈ.ਟੀ. 'ਚ 0.40 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਟਾਪ ਗੇਨਰਸ
ਯੂ.ਪੀ.ਐੱਲ, ਬਜਾਜ ਫਾਈਨੈਂਸ, ਓ.ਐੱਨ.ਜੀ.ਸੀ., ਐੱਸ.ਬੀ.ਆਈ., ਬੀ.ਪੀ.ਸੀ.ਐੱਲ., ਟਾਟਾ ਸਟੀਲ, ਟਾਟਾ ਮੋਟਰਜ਼,ਆਈ.ਸੀ.ਆਈ.ਸੀ.ਆਈ. ਬੈਂਕ
ਟਾਪ ਲੂਜ਼ਰਸ
ਆਈਡੀਆ, ਕੋਲ ਇੰਡੀਆ, ਪਾਵਰ ਗ੍ਰਿਡ ਕਾਰਪ, ਆਇਸ਼ਰ ਮੋਟਰਜ਼, ਯੈੱਸ ਬੈਂਕ, ਇੰਡਸਇੰਡ ਬੈਂਕ, ਰਿਲਾਇੰਸ
ਸੋਨਾ 70 ਰੁਪਏ ਫਿਸਲਿਆ, ਚਾਂਦੀ 170 ਰੁਪਏ ਫਿਸਲੀ
NEXT STORY