ਮੁੰਬਈ - ਸੈਂਸੈਕਸ ਅਤੇ ਨਿਫਟੀ ਦੋਵਾਂ ਨੇ ਫਲੈਟ ਕਾਰੋਬਾਰ ਨਾਲ ਕਲੋਜ਼ਿੰਗ ਕੀਤੀ ਹੈ। ਬੈਂਕ ਨਿਫਟੀ ਨੇ ਹਰੇ ਨਿਸ਼ਾਨ ਵਿੱਚ ਕਲੋਜ਼ਿੰਗ ਦਿੱਤੀ ਹੈ। ਸਵੇਰੇ ਜਦੋਂ ਬਾਜ਼ਾਰ ਖੁੱਲ੍ਹਿਆ ਤਾਂ ਲਗਾਤਾਰ 6ਵੇਂ ਦਿਨ ਵਿਕਰੀ 'ਚ ਤੇਜ਼ੀ ਦੇਖਣ ਨੂੰ ਮਿਲੀ। ਦਿਨ ਦੇ ਦੌਰਾਨ ਬਾਜ਼ਾਰ 500 ਤੋਂ ਵੱਧ ਅੰਕ ਡਿੱਗਿਆ ਪਰ ਬੰਦ ਹੋਣ ਤੱਕ ਇਸ ਵਿੱਚ ਸ਼ਾਨਦਾਰ ਰਿਕਵਰੀ ਦੇਖਣ ਨੂੰ ਮਿਲੀ।
ਸ਼ਾਮ ਸਮੇਂ ਸੈਂਸੈਕਸ 122.52 ਅੰਕ ਭਾਵ 0.16% ਦੀ ਗਿਰਾਵਟ ਨਾਲ 76,171.08 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 16 ਸਟਾਕ ਵਾਧੇ ਨਾਲ ਅਤੇ 14 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
![PunjabKesari](https://static.jagbani.com/multimedia/15_51_192422018bsebse-ll.jpg)
ਦੂਜੇ ਪਾਸੇ ਨਿਫਟੀ ਵੀ 26.55 ਅੰਕ ਭਾਵ 0.12% ਦੀ ਗਿਰਾਵਟ ਨਾਲ 23,045.25 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ50 ਦੇ 28 ਸਟਾਕ ਵਾਧੇ ਨਾਲ ਅਤੇ 22 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
![PunjabKesari](https://static.jagbani.com/multimedia/15_51_431487043nsense-ll.jpg)
ਬਾਜ਼ਾਰ 'ਚ ਲਗਾਤਾਰ 6ਵੇਂ ਦਿਨ ਵਿਕਰੀ ਦੇਖਣ ਨੂੰ ਮਿਲੀ ਹੈ। ਸੈਂਸੈਕਸ ਨੇ 115 ਅੰਕਾਂ ਦੀ ਗਿਰਾਵਟ ਨਾਲ 76,188 'ਤੇ ਕਾਰੋਬਾਰ ਸ਼ੁਰੂ ਕੀਤਾ ਹੈ, ਜਦੋਂ ਕਿ ਨਿਫਟੀ ਨੇ 21 ਅੰਕਾਂ ਦੀ ਕਮਜ਼ੋਰੀ ਨਾਲ ਕਾਰੋਬਾਰ ਸ਼ੁਰੂ ਕੀਤਾ ਹੈ। ਜਦੋਂ ਕਿ ਬੈਂਕ ਨਿਫਟੀ ਨੇ ਫਲੈਟ ਵਪਾਰ ਸ਼ੁਰੂ ਕਰ ਦਿੱਤਾ ਹੈ। ਨਿਫਟੀ 'ਤੇ ਆਈਟੀ ਇੰਡੈਕਸ ਨੇ ਮਜ਼ਬੂਤੀ ਦਿਖਾਈ। ਇਸ ਦੇ ਨਾਲ ਹੀ ਆਇਲ ਐਂਡ ਗੈਸ ਇੰਡੈਕਸ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਆਟੋ, ਰੀਅਲਟੀ ਐੱਫਐੱਮਸੀਜੀ, ਕੰਜ਼ਿਊਮਰ ਡਿਊਰੇਬਲਸ ਇੰਡੈਕਸ ਵੀ ਘਾਟੇ 'ਚ ਕਾਰੋਬਾਰ ਕਰ ਰਹੇ ਹਨ।
ਹੁਣ ਦੁਪਹਿਰ 12 ਵਜੇ ਦੇ ਕਰੀਬ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ ਦੇਖਣ ਨੂੰ ਮਿਲੀ। ਸੈਂਸੈਕਸ ਅਤੇ ਨਿਫਟੀ ਨੇ ਹਰੇ ਰੰਗ 'ਚ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਨਿਫਟੀ ਮਿਡਕੈਪ 'ਚ 1400 ਤੋਂ ਜ਼ਿਆਦਾ ਅੰਕਾਂ ਦੀ ਰਿਕਵਰੀ ਆਈ ਹੈ। ਸੈਂਸੈਕਸ ਅਤੇ ਨਿਫਟੀ ਦਾ ਵੀ ਇਹੀ ਹਾਲ ਹੈ।
ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਰਹੀ
ਏਸ਼ੀਆਈ ਬਾਜ਼ਾਰ 'ਚ ਕੋਰੀਆ ਦਾ ਕੋਸਪੀ 0.37 ਫੀਸਦੀ ਵਧਿਆ ਹੈ। ਹਾਂਗਕਾਂਗ ਦਾ ਹੈਂਗ ਸੇਂਗ 2.64% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.85% ਵਧਿਆ ਹੈ।
11 ਫਰਵਰੀ ਨੂੰ ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 4,486.41 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਸਮੇਂ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 4,001.89 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
11 ਫਰਵਰੀ ਨੂੰ ਅਮਰੀਕਾ ਦਾ ਡਾਓ ਜੋਂਸ 0.28 ਫੀਸਦੀ ਦੇ ਵਾਧੇ ਨਾਲ 44,593 'ਤੇ ਬੰਦ ਹੋਇਆ ਸੀ। S&P 500 ਇੰਡੈਕਸ 0.034% ਵਧ ਕੇ 6,068 'ਤੇ ਬੰਦ ਹੋਇਆ। ਨੈਸਡੈਕ 0.36% ਡਿੱਗਿਆ ਹੈ।
Hexaware IPO
ਸ਼ੁਰੂਆਤੀ ਜਨਤਕ ਪੇਸ਼ਕਸ਼ ਭਾਵ ਹੈਕਸਾਵੇਅਰ ਟੈਕਨੋਲੋਜੀਜ਼ ਲਿਮਿਟੇਡ ਦਾ ਆਈਪੀਓ ਅੱਜ ਯਾਨੀ 12 ਫਰਵਰੀ ਤੋਂ ਜਨਤਕ ਗਾਹਕੀ ਲਈ ਖੁੱਲ੍ਹ ਗਿਆ ਹੈ। ਇਹ IPO 14 ਫਰਵਰੀ ਨੂੰ ਬੰਦ ਹੋਵੇਗਾ।
ਕੰਪਨੀ ਇਸ ਪਬਲਿਕ ਇਸ਼ੂ ਰਾਹੀਂ 12.36 ਕਰੋੜ ਸ਼ੇਅਰ ਵੇਚ ਕੇ 8,750 ਕਰੋੜ ਰੁਪਏ ਜੁਟਾਉਣਾ ਚਾਹੁੰਦੀ ਹੈ। ਇਹ ਭਾਰਤ ਦੀਆਂ ਆਈਟੀ ਸੇਵਾਵਾਂ ਅਤੇ ਐਂਟਰਪ੍ਰਾਈਜ਼ ਤਕਨੀਕੀ ਖੇਤਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਆਈਪੀਓ ਹੋਵੇਗਾ।
ਹੁਣ ਤੱਕ, ਭਾਰਤੀ ਆਈਟੀ ਸੈਕਟਰ ਵਿੱਚ 4,713 ਕਰੋੜ ਰੁਪਏ ਦਾ ਸਭ ਤੋਂ ਵੱਡਾ ਆਈਪੀਓ ਸਾਲ 2002 ਵਿੱਚ ਟਾਟਾ ਕੰਸਲਟੈਂਸੀ ਸਰਵਿਸਿਜ਼ ਯਾਨੀ ਟੀਸੀਐਸ ਦਾ ਸੀ। ਇਹ IPO ਪੂਰੀ ਤਰ੍ਹਾਂ ਵਿਕਰੀ ਲਈ ਇੱਕ ਪੇਸ਼ਕਸ਼ (OFS) ਹੈ।
ਇਸ ਸੋਨੇ 'ਚ ਨਿਵੇਸ਼ ਨਾਲ ਮਿਲਦੈ ਸ਼ੁੱਧਤਾ ਦੀ ਗਰੰਟੀ ਦੇ ਨਾਲ 35% ਤੱਕ ਦਾ ਰਿਟਰਨ
NEXT STORY