ਮੁੰਬਈ — ਹਫਤੇ ਦੇ ਆਖਰੀ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਸ਼ੇਅਰ ਬਜ਼ਾਰ ਮਾਮੂਲੀ ਗਿਰਾਵਟ ਨਾਲ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 56.18 ਅੰਕ ਯਾਨੀ ਕਿ 0.13 ਫੀਸਦੀ ਦੀ ਗਿਰਾਵਟ ਦੇ ਬਾਅਦ 41,876.38 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 25.65 ਅੰਕ ਯਾਨੀ ਕਿ 0.21 ਫੀਸਦੀ ਦੀ ਗਿਰਾਵਟ ਨਾਲ 12,329.85 ਦੇ ਪੱਧਰ 'ਤੇ ਖੁੱਲ੍ਹਿਆ ਹੈ।
ਸੈਕਟੋਰੀਅਲ ਇੰਡੈਕਸ 'ਤੇ ਨਜ਼ਰ
ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਮੈਟਲ, ਫਾਰਮਾ, ਆਟੋ, ਐਫ.ਐਮ.ਸੀ.ਜੀ. ਆਈ.ਟੀ. ਅਤੇ ਰਿਅਲਟੀ ਹਰੇ ਨਿਸ਼ਾਨ 'ਤੇ ਖੁੱਲ੍ਹੇ। ਇਸ ਦੇ ਨਾਲ ਹੀ ਪ੍ਰਾਈਵੇਟ ਬੈਂਕ, ਪੀ.ਐਸ.ਯੂ. ਬੈਂਕ ਅਤੇ ਮੀਡੀਆ ਲਾਲ ਨਿਸ਼ਾਨ 'ਤੇ ਖੁੱਲ੍ਹੇ।
7 ਪੈਸੇ ਕਮਜ਼ੋਰ ਹੋ ਕੇ 70.99 ਦੇ ਪੱਧਰ 'ਤੇ ਖੁੱਲ੍ਹਿਆ ਰੁਪਿਆ
ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 7 ਪੈਸੇ ਦੀ ਕਮਜ਼ੋਰੀ ਨਾਲ 70.99 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 10 ਪੈਸੇ ਕਮਜ਼ੋਰ ਹੋ ਕੇ 70.91 ਦੇ ਪੱਧਰ 'ਤੇ ਬੰਦ ਹੋਇਆ ਸੀ।
ਟਾਪ ਗੇਨਰਜ਼
ਭਾਰਤੀ ਏਅਰਟੈੱਲ, ਰਿਲਾਇੰਸ, ਹੀਰੋ ਮੋਟੋ ਕੰਪਨੀ, ਨੈਸਲੇ ਇੰਡੀਆ, ਟਾਟਾ ਸਟੀਲ, ਮਾਰੂਤੀ, ਹਿੰਦੁਸਤਾਨ ਯੂਨੀਲੀਵਰ
ਟਾਪ ਲੂਜ਼ਰਜ਼
ਟੀ.ਸੀ.ਐਸ., ਆਈ.ਸੀ.ਆਈ.ਸੀ.ਆਈ. ਬੈਂਕ, ਏਸ਼ੀਅਨ ਪੇਂਟਸ, ਆਈ.ਟੀ.ਸੀ., ਸਨ ਫਾਰਮਾ, ਐਚ.ਡੀ.ਐਫ.ਸੀ.
ਏਸ਼ੀਆ ਮਜ਼ਬੂਤ, SGX NIFTY 'ਤੇ ਦਬਾਅ, US ਮਾਰਕਿਟ 'ਚ ਰਿਕਾਰਡ ਤੇਜ਼ੀ
NEXT STORY