ਮੁੰਬਈ : ਰਿਜ਼ਰਵ ਬੈਂਕ ਦੇ ਨੀਤੀਗਤ ਵਿਆਜ ਦਰਾਂ ਨੂੰ ਬਿਨਾਂ ਕਿਸੇ ਬਦਲਾਅ ਦੇ ਰੱਖਣ ਦੇ ਫੈਸਲੇ ਤੋਂ ਉਤਸ਼ਾਹਿਤ, ਬੀਐਸਈ ਸੈਂਸੈਕਸ ਵੀਰਵਾਰ ਨੂੰ 460 ਅੰਕ ਚੜ੍ਹ ਗਿਆ, ਜਦੋਂ ਕਿ ਐਨਐਸਈ ਨਿਫਟੀ ਇੱਕ ਵਾਰ ਫਿਰ 17,600 ਅੰਕਾਂ ਦੇ ਪੱਧਰ ਨੂੰ ਪਾਰ ਕਰ ਗਿਆ। ਵਪਾਰੀਆਂ ਨੇ ਕਿਹਾ ਕਿ ਗਲੋਬਲ ਬਾਜ਼ਾਰਾਂ ਦੇ ਸਕਾਰਾਤਮਕ ਰੁਝਾਨ ਨੇ ਘਰੇਲੂ ਸ਼ੇਅਰ ਬਾਜ਼ਾਰਾਂ ਨੂੰ ਵੀ ਸਮਰਥਨ ਦਿੱਤਾ ਹੈ।
30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਲਗਾਤਾਰ ਤੀਜੇ ਕਾਰੋਬਾਰੀ ਦਿਨ ਵਾਧੇ ਦੇ ਨਾਲ ਬੰਦ ਹੋਇਆ ਹੈ। ਸੈਂਸੈਕਸ 460.06 ਅੰਕ ਭਾਵ 0.79 ਫੀਸਦੀ ਦੇ ਵਾਧੇ ਨਾਲ 58,926 'ਤੇ ਬੰਦ ਹੋਇਆ। ਇਸੇ ਤਰ੍ਹਾਂ NSE ਦਾ ਨਿਫਟੀ ਵੀ 142.05 ਅੰਕ ਭਾਵ 0.81 ਫੀਸਦੀ ਵਧ ਕੇ 17,605.85 'ਤੇ ਪਹੁੰਚ ਗਿਆ। ਸੈਂਸੈਕਸ ਕੰਪਨੀਆਂ 'ਚ ਟਾਟਾ ਸਟੀਲ 2.11 ਫੀਸਦੀ ਵਧ ਕੇ ਸਭ ਤੋਂ ਉੱਪਰ ਰਹੀ। ਇੰਫੋਸਿਸ, ਐਚਡੀਐਫਸੀ ਬੈਂਕ, ਐਚਡੀਐਫਸੀ, ਕੋਟਕ ਮਹਿੰਦਰਾ ਬੈਂਕ, ਮਹਿੰਦਰਾ ਐਂਡ ਮਹਿੰਦਰਾ ਅਤੇ ਪਾਵਰਗ੍ਰਿਡ ਦੇ ਸ਼ੇਅਰਾਂ ਵਿੱਚ ਵੀ ਤੇਜ਼ੀ ਰਹੀ।
ਇਸ ਦੇ ਉਲਟ ਮਾਰੂਤੀ ਸੁਜ਼ੂਕੀ, ਨੇਸਲੇ ਇੰਡੀਆ, ਅਲਟਰਾਟੈਕ ਸੀਮੈਂਟ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਨੂੰ ਨੁਕਸਾਨ ਹੋਇਆ। ਭਾਰਤੀ ਰਿਜ਼ਰਵ ਬੈਂਕ ਦੇ ਰੈਪੋ ਰੇਟ ਨੂੰ ਸਥਿਰ ਰੱਖਣ ਦੇ ਫੈਸਲੇ ਦਾ ਸਟਾਕ ਬਾਜ਼ਾਰਾਂ 'ਤੇ ਚੰਗਾ ਪ੍ਰਭਾਵ ਪਿਆ। ਰਿਜ਼ਰਵ ਬੈਂਕ ਨੇ ਕਿਹਾ ਕਿ ਉਹ ਆਰਥਿਕਤਾ ਨੂੰ ਮਹਾਂਮਾਰੀ ਤੋਂ ਉਭਰਨ ਵਿੱਚ ਮਦਦ ਕਰਨ ਲਈ ਸਹਾਇਕ ਭੂਮਿਕਾ ਨਿਭਾਉਂਦਾ ਰਹੇਗਾ।
ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਮੌਜੂਦਾ ਵਿੱਤੀ ਸਾਲ ਲਈ ਮਹਿੰਗਾਈ ਦਰ 5.3 ਫੀਸਦੀ ਅਤੇ ਅਗਲੇ ਵਿੱਤੀ ਸਾਲ ਲਈ 4.5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਇਸ ਤੋਂ ਇਲਾਵਾ ਅਗਲੇ ਵਿੱਤੀ ਸਾਲ 'ਚ ਆਰਥਿਕ ਵਿਕਾਸ ਦਰ 7.8 ਫੀਸਦੀ ਰਹਿਣ ਦਾ ਵੀ ਅਨੁਮਾਨ ਲਗਾਇਆ ਗਿਆ ਹੈ। ਮੁਦਰਾ ਨੀਤੀ ਕਮੇਟੀ ਦੇ ਇਨ੍ਹਾਂ ਅੰਦਾਜ਼ਿਆਂ ਨੂੰ ਸ਼ੇਅਰ ਬਾਜ਼ਾਰਾਂ ਨੇ ਪਸੰਦ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਕਾਰਾਤਮਕ ਗਲੋਬਲ ਬਾਜ਼ਾਰਾਂ ਤੋਂ ਵੀ ਸਮਰਥਨ ਮਿਲਿਆ।
ਹੋਰ ਏਸ਼ੀਆਈ ਬਾਜ਼ਾਰਾਂ 'ਚ ਸ਼ੰਘਾਈ, ਹਾਂਗਕਾਂਗ, ਸਿਓਲ ਅਤੇ ਟੋਕੀਓ ਦੇ ਬਾਜ਼ਾਰ ਮਾਮੂਲੀ ਵਾਧੇ ਨਾਲ ਬੰਦ ਹੋਏ। ਦੂਜੇ ਪਾਸੇ ਯੂਰਪੀ ਸ਼ੇਅਰ ਬਾਜ਼ਾਰ ਦੁਪਹਿਰ ਦੇ ਸੈਸ਼ਨ 'ਚ ਸਕਾਰਾਤਮਕ ਦਿਸ਼ਾ 'ਚ ਨਜ਼ਰ ਆਏ। ਇਸ ਦੌਰਾਨ, ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.08 ਫੀਸਦੀ ਵਧ ਕੇ 91.62 ਡਾਲਰ ਪ੍ਰਤੀ ਬੈਰਲ ਹੋ ਗਿਆ। ਇਸ ਦੇ ਬਾਵਜੂਦ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫ.ਆਈ.ਆਈ.) ਵਿਕਰੇਤਾ ਬਣੇ ਹੋਏ ਹਨ। ਸ਼ੇਅਰ ਬਾਜ਼ਾਰ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਐੱਫ.ਆਈ.ਆਈ. ਨੇ 892.64 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕ੍ਰਿਪਟੋਕਰੰਸੀ ਵਿੱਤੀ ਸਥਿਰਤਾ ਲਈ ਖ਼ਤਰਾ : ਦਾਸ
NEXT STORY