ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਤੋਂ ਉਭਰ ਕੇ ਅੱਜ ਵਾਧੇ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 99.90 ਅੰਕ ਭਾਵ 0.27 ਫੀਸਦੀ ਦੇ ਵਾਧੇ ਨਾਲ 37,118.22 ਦੇ ਪੱਧਰ 'ਤੇ ਅਤੇ ਨਿਫਟੀ 17.35 ਅੰਕ ਭਾਵ 0.16 ਫੀਸਦੀ ਦੇ ਵਾਧੇ ਨਾਲ 10,997.35 ਦੇ ਪੱਧਰ 'ਤੇ ਬੰਦ ਹੋਇਆ ਹੈ। ਹਾਲਾਂਕਿ ਕਾਰੋਬਾਰ ਦੇ ਦੌਰਾਨ ਅੱਜ ਸੈਂਸੈਕਸ 400 ਅੰਕ ਤੱਕ ਫਿਸਲਿਆ ਅਤੇ ਨਿਫਟੀ 10858 ਦੇ ਪੱਧਰ 'ਤੇ ਪਹੁੰਚ ਗਿਆ ਹੈ।
ਮਿਡ-ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.72 ਫੀਸਦੀ ਡਿੱਗ ਕੇ 13643 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.34 ਫੀਸਦੀ ਦੇ ਵਾਧੇ ਨਾਲ 12692 ਦੇ ਪਾਰ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰ ਚੜ੍ਹੇ
ਬੈਂਕਿੰਗ ਸ਼ੇਅਰਾਂ 'ਚ ਜ਼ੋਰਦਾਰ ਖਰੀਦਾਰੀ ਦੇ ਬਲ 'ਤੇ ਬੈਂਕ ਨਿਫਟੀ 0.29 ਫੀਸਦੀ ਦੇ ਵਾਧੇ ਨਾਲ 28876 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ., ਮੈਟਲ, ਐੱਫ.ਐੱਮ.ਸੀ.ਜੀ. ਅਤੇ ਆਟੋ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਈ.ਟੀ.ਇੰਡੈਕਸ 0.76 ਫੀਸਦੀ, ਆਟੋ ਇੰਡੈਕਸ 1.30 ਫੀਸਦੀ, ਮੈਟਲ ਇੰਡੈਕਸ 2.42 ਫੀਸਦੀ ਅਤੇ ਐੱਫ.ਐੱਮ.ਸੀ.ਜੀ. ਇੰਡੈਕਸ 0.70 ਫੀਸਦੀ ਦੇ ਵਾਧੇ ਨਾਲ ਬੰਦ ਹੋਏ ਹਨ।
ਟਾਪ ਗੇਨਰਸ
ਭਾਰਤੀ ਏਅਰਟੈੱਲ , ਏਸ਼ੀਅਨ ਪੇਂਟਸ, ਬਜਾਜ ਆਟੋ, ਆਇਸ਼ਰ ਮੋਟਰਸ, ਮਾਰੂਤੀ ਸੁਜ਼ੂਕੀ, ਐੱਚ.ਡੀ.ਐੱਫ.ਸੀ.
ਟਾਪ ਲੂਜ਼ਰਸ
ਇੰਡੀਆਬੁਲਸ ਹਾਊਸਿੰਗ, ਐੱਸ.ਬੀ.ਆਈ., ਐੱਨ.ਟੀ.ਪੀ., ਕੋਲ ਇੰਡੀਆ, ਵਿਪਰੋ, ਟਾਟਾ ਸਟੀਲ, ਓ.ਐੱਨ.ਜੀ.ਸੀ.
ਪਹਿਲੀ ਤਿਮਾਹੀ 'ਚ HDFC ਦਾ ਮੁਨਾਫਾ 46.3 ਫੀਸਦੀ ਵਧ ਕੇ 3,203 ਕਰੋੜ
NEXT STORY