ਨਵੀਂ ਦਿੱਲੀ (ਭਾਸ਼ਾ)-ਨਵੇਂ ਕਾਰੋਬਾਰੀ ਠੇਕਿਆਂ ’ਚ ਵਾਧੇ ਦੀ ਬਦੌਲਤ ਸੇਵਾ ਖੇਤਰ ’ਚ ਜਨਵਰੀ ’ਚ 7 ਸਾਲਾਂ ਦੀ ਸਭ ਤੋਂ ਵੱਡੀ ਤੇਜ਼ੀ ਦਰਜ ਕੀਤੀ ਗਈ। ਠੇਕਿਆਂ ’ਚ ਵਾਧਾ ਹੋਣ ਨਾਲ ਰੋਜ਼ਗਾਰ ਵੀ ਵਧਿਆ। ਆਈ. ਐੱਚ. ਐੱਸ. ਮਾਰਕੀਟ ਇੰਡੀਆ ਸਰਵਿਸਿਜ਼ ਬਿਜ਼ਨੈੱਸ ਐਕਟੀਵਿਟੀ ਇੰਡੈਕਸ (ਸੇਵਾ ਪੀ. ਐੱਮ. ਆਈ.) ਜਨਵਰੀ ’ਚ ਵਧ ਕੇ 55.5 ’ਤੇ ਪਹੁੰਚ ਗਿਆ। ਦਸੰਬਰ ’ਚ ਇਹ 53.3 ’ਤੇ ਸੀ।
ਨਵੇਂ ਕਾਰੋਬਾਰੀ ਆਰਡਰ ਮਿਲਣ ’ਚ ਵੀ 7 ਸਾਲਾਂ ਦੀ ਸਭ ਤੋਂ ਵੱਡੀ ਤੇਜ਼ੀ ਦਰਜ ਕੀਤੀ ਗਈ। ਜ਼ਿਆਦਾਤਰ ਆਰਡਰ ਘਰੇਲੂ ਬਾਜ਼ਾਰ ਤੋਂ ਹੀ ਮਿਲੇ ਕਿਉਂਕਿ ਜਨਵਰੀ ’ਚ ਬਰਾਮਦ ’ਚ ਗਿਰਾਵਟ ਵੇਖੀ ਗਈ। ਕਾਰੋਬਾਰੀਆਂ ਨੇ ਕਿਹਾ ਕਿ ਚੀਨ, ਯੂਰਪ ਅਤੇ ਅਮਰੀਕਾ ’ਚ ਇਸ ਦੌਰਾਨ ਮੰਗ ’ਚ ਗਿਰਾਵਟ ਵੇਖੀ ਗਈ।
ਆਈ. ਐੱਚ. ਐੱਸ. ਮਾਰਕੀਟ ਦੀ ਪ੍ਰਧਾਨ ਅਰਥਸ਼ਾਸਤਰੀ ਪਾਲਿਆਨਾ ਡੀ ਲੀਮਾ ਨੇ ਕਿਹਾ ਕਿ 2020 ਦੇ ਸ਼ੁਰੂ ’ਚ ਭਾਰਤੀ ਸੇਵਾ ਖੇਤਰ ’ਚ ਨਵੀਂ ਰਫਤਾਰ ਪਰਤੀ ਹੈ। ਕੰਪਨੀਆਂ ਨੇ ਮੰਗ ਨੂੰ ਪੂਰਾ ਕਰਨ ਲਈ ਕਰਮਚਾਰੀਆਂ ਦੀ ਬਹਾਲੀ ਜਾਰੀ ਰੱਖੀ। ਇਹ ਨੌਜਾਵਾਨਾਂ ਲਈ ਚੰਗੀ ਖਬਰ ਹੈ। ਖਾਸ ਕਰ ਕੇ ਇਸ ਲਈ ਵੀ ਕਿ ਮੈਨੂਫੈਕਚਰਿੰਗ ਸੈਕਟਰ ’ਚ ਵੀ ਅਗਸਤ 2012 ਤੋਂ ਬਾਅਦ ਸਭ ਤੋਂ ਤੇਜ਼ੀ ਨਾਲ ਰੋਜ਼ਗਾਰ ਵਧਿਆ ਹੈ।
ਸੇਵਾ ਅਤੇ ਮੈਨੂਫੈਕਚਰਿੰਗ ਦੋਵਾਂ ਖੇਤਰਾਂ ਦੀ ਤਸਵੀਰ ਪੇਸ਼ ਕਰਨ ਵਾਲਾ ਕੰਪੋਜ਼ਿਟ ਪੀ. ਐੱਮ. ਆਈ. ਆਊਟਪੁਟ ਇੰਡੈਕਸ ਵੀ ਜਨਵਰੀ ’ਚ ਤੇਜ਼ ਉਛਾਲ ਨਾਲ 56.3 ’ਤੇ ਪਹੁੰਚ ਗਿਆ। ਇਹ ਇੰਡੈਕਸ ਦਸੰਬਰ ’ਚ 53.7 ’ਤੇ ਸੀ।
ਇਸ ’ਚ ਇਨਪੁਟ ਲਾਗਤ ’ਚ ਫਰਵਰੀ 2013 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਹੋਇਆ। ਆਊਟਪੁਟ ਕੀਮਤ ਦੀ ਮਹਿੰਗਾਈ ਵੀ ਕਰੀਬ 2 ਸਾਲਾਂ ਦੇ ਉੱਪਰੀ ਪੱਧਰ ’ਤੇ ਪਹੁੰਚ ਗਈ। ਆਉਣ ਵਾਲੇ ਮਹੀਨਿਆਂ ’ਚ ਵਿਕਰੀ ਕੀਮਤ ’ਚ ਤੇਜ਼ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ।
ਮੱਧ ਵਰਗ ਆਮਦਨ ਕਰ ਦਾ ਸਹੀ ਬਦਲ ਚੁਣਨ ’ਚ ਸਮਰੱਥ : ਰਾਜੀਵ ਕੁਮਾਰ
NEXT STORY