ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰਾਂ ਦੇ ਕਮਜ਼ੋਰ ਰੁਖ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਦੇ ਵਿਚਕਾਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸਥਾਨਕ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਦਰਜ ਕੀਤੀ ਗਈ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 136.61 ਅੰਕ ਡਿੱਗ ਕੇ 65,872.54 ਅੰਕ 'ਤੇ ਆ ਗਿਆ। NSE ਨਿਫਟੀ 39.7 ਅੰਕਾਂ ਦੇ ਨੁਕਸਾਨ ਨਾਲ 19,634.55 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਕੈਨੇਡਾ ਨੂੰ ਭਾਰਤ ਨਾਲ ਪੰਗਾ ਲੈਣਾ ਪਵੇਗਾ ਮਹਿੰਗਾ, ਮਹਿੰਦਰਾ ਤੋਂ ਬਾਅਦ ਹੁਣ ਇਸ ਕੰਪਨੀ ਨੇ ਦਿੱਤਾ ਝਟਕਾ
ਟਾਪ ਲੂਜ਼ਰਜ਼
ਲਾਰਸਨ ਐਂਡ ਟੂਬਰੋ, ਐਕਸਿਸ ਬੈਂਕ, ਆਈਟੀਸੀ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਰਿਲਾਇੰਸ ਇੰਡਸਟਰੀਜ਼, ਹਿੰਦੁਸਤਾਨ ਯੂਨੀਲੀਵਰ, ਇੰਡਸਇੰਡ ਬੈਂਕ
ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ
ਟਾਪ ਗੇਨਰਜ਼
ਬਜਾਜ ਫਾਇਨਾਂਸ, ਬਜਾਜ ਫਿਨਸਰਵ, ਮਾਰੂਤੀ ,ਏਸ਼ੀਅਨ ਪੇਂਟਸ
ਇਹ ਵੀ ਪੜ੍ਹੋ : ਵਿਗੜ ਗਏ ਭਾਰਤ-ਕੈਨੇਡਾ ਦੇ ਰਿਸ਼ਤੇ, ਜਾਣੋ ਕਿਸ ਨੂੰ ਭੁਗਤਨਾ ਪਵੇਗਾ ਖ਼ਾਮਿਆਜ਼ਾ
ਗਲੋਬਲ ਬਜ਼ਾਰਾਂ ਦਾ ਹਾਲ
ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਘਾਟੇ 'ਚ ਰਿਹਾ ਜਦਕਿ ਜਾਪਾਨ ਦਾ ਨਿੱਕੇਈ ਲਾਭ 'ਚ ਰਿਹਾ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.21 ਫੀਸਦੀ ਵਧ ਕੇ 93.47 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਰਿਹਾ।
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 16 ਪੈਸੇ ਟੁੱਟ ਕੇ ਖੁੱਲ੍ਹਿਆ
NEXT STORY