ਨਵੀਂ ਦਿੱਲੀ—ਟੈਕਸ ਰਿਫਾਰਮ ਦੀਆਂ ਉਮੀਦਾਂ ਨੇ ਅਮਰੀਕੀ ਬਾਜ਼ਾਰਾਂ 'ਚ ਜੋਸ਼ ਭਰਨ ਦਾ ਕੰਮ ਕੀਤਾ। ਟੈਕਸ ਰਿਫਾਰਮ ਨੂੰ ਲੈ ਕੇ ਟਰੰਪ ਸਰਕਾਰ 'ਚ ਭਰੋਸਾ ਵਧਿਆ ਹੈ। ਦਰਅਸਲ ਟੀਮ ਟਰੰਪ ਬਿਜ਼ਨੈੱਸ ਫ੍ਰੈਂਡਲੀ ਰਿਫਾਰਮ ਲਿਆਉਣ 'ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ।
ਮੰਗਲਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 196 ਅੰਕ ਭਾਵ 0.9 ਫੀਸਦੀ ਵਧ ਕੇ 21,900 ਦੇ ਪੱਧਰ 'ਤੇ ਬੰਦ ਹੋਇਆ। ਐੱਸ ਐਂਡ ਪੀ 500 ਇੰਡੈਕਸ 24.15 ਅੰਕ ਭਾਵ 1 ਫੀਸਦੀ ਦੀ ਤੇਜ਼ੀ ਨਾਲ 2,452.5 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਨੈਸਡੈਕ 84.35 ਅੰਕ ਭਾਵ 1.4 ਫੀਸਦੀ ਦੇ ਉਛਾਲ ਨਾਲ 6,297.5 ਦੇ ਪੱਧਰ 'ਤੇ ਬੰਦ ਹੋਇਆ।
ਰੁਪਿਆ 6 ਪੈਸੇ ਦੀ ਮਜ਼ਬੂਤੀ ਨਾਲ ਖੁੱਲ੍ਹਿਆ
NEXT STORY