ਨਵੀਂ ਦਿੱਲੀ–ਦੇਸ਼ ਦੇ 9 ਸ਼ਹਿਰਾਂ ’ਚ ਚਾਲੂ ਵਿੱਤੀ ਸਾਲ ਦੀ ਜਨਵਰੀ-ਮਾਰਚ, 2021 ਤਿਮਾਹੀ ਦੌਰਾਨ 23 ਸ਼ਾਪਿੰਗ ਮਾਲ ਦੀ ਕਿਰਾਇਆ ਆਮਦਨ ਘਟ ਕੇ ਲਗਭਗ 300 ਕਰੋੜ ਰੁਪਏ ਰਹਿ ਸਕਦੀ ਹੈ। ਰੇਟਿੰਗ ਏਜੰਸੀ ਇਕਰਾ ਦੀ ਇਕ ਰਿਪੋਰਟ ਮੁਤਾਬਕ ਇਸ ’ਚ ਪਿਛਲੀ ਤਿਮਾਹੀ ਦੀ ਤੁਲਨਾ ’ਚ ਆਮਦਨ ’ਚ 24 ਫੀਸਦੀ ਦੀ ਕਮੀ ਆ ਸਕਦੀ ਹੈ।
ਇਕਰਾ ਦੇ ਅਨੁਮਾਨ ’ਚ 9 ਸ਼ਹਿਰਾਂ ’ਚ 1.42 ਕਰੋੜ ਵਰਗ ਫੁੱਟ ਖੇਤਰਫਲ ’ਤੇ ਸਥਿਤ 23 ਮਾਲ ਸ਼ਾਮਲ ਹਨ। ਰੇਟਿੰਗ ਏਜੰਸੀ ਨੇ ਦੱਸਿਆ ਕਿ ਵੱਖ-ਵੱਖ ਸੂਬਾ ਸਰਕਾਰਾਂ ਵਲੋਂ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਪ੍ਰਸਾਰ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਇਸ ਮਹੀਨੇ ਮਾਲ ’ਚ ਗਾਹਕਾਂ ਦੀ ਗਿਣਤੀ ਅਤੇ ਕਾਰੋਬਾਰ ’ਚ ਗਿਰਾਵਟ ਆਈ ਹੈ। ਇਕਰਾ ਦੀ ਖੇਤਰ ਮੁਖੀ (ਕਾਰਪੋਰੇਟ ਰੇਟਿੰਗ) ਅਨੁਪਮਾ ਰੈੱਡੀ ਨੇ ਸੰਪਰਕ ਕੀਤੇ ਜਾਣ ’ਤੇ ਕਿਹਾ ਕਿ ਇਨ੍ਹਾਂ 23 ਮਾਲ ਦੀ ਕਿਰਾਇਆ ਆਮਦਨ ਇਸ ਤੋਂ ਪਿਛਲੀ ਤਿਮਾਹੀ ’ਚ ਅਨੁਮਾਨਿਤ 400 ਕਰੋੜ ਰੁਪਏ ਤੋਂ 24 ਫੀਸਦੀ ਘੱਟ ਰਹਿ ਸਕਦੀ ਹੈ।
‘ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਕਾਰਨ ਵਿਗੜ ਸਕਦੀ ਹੈ ਭਾਰਤੀ ਅਰਥਵਿਵਸਥਾ’
NEXT STORY