ਮੁੰਬਈ— ਭਾਰਤੀ ਕਰੰਸੀ 'ਚ ਬੀਤੇ ਚਾਰ ਦਿਨਾਂ 'ਚ ਗਿਰਾਵਟ ਰਹਿਣ ਪਿੱਛੋ ਅੱਜ ਹਲਕੀ ਤੇਜ਼ੀ ਦੇਖਣ ਨੂੰ ਮਿਲੀ। ਹਾਲਾਂਕਿ, ਹੁਣ ਵੀ ਡਾਲਰ ਦੀ ਕੀਮਤ ਭਾਰਤੀ ਰੁਪਏ ਦੇ ਮੁਕਾਬਲੇ ਉੱਚੇ ਪੱਧਰ 'ਤੇ ਬਣੀ ਹੋਈ ਹੈ। ਬੁੱਧਵਾਰ ਨੂੰ ਰੁਪਿਆ 4 ਪੈਸੇ ਦੀ ਮਜਬੂਤੀ ਨਾਲ 76.16 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਹੈ।
ਪਿਛਲੇ ਚਾਰ ਕਾਰੋਬਾਰੀ ਦਿਨਾਂ 'ਚ ਰੁਪਿਆ 60 ਪੈਸੇ ਟੁੱਟਾ ਸੀ। ਮੰਗਲਵਾਰ ਨੂੰ ਇਹ 17 ਪੈਸੇ ਦੀ ਗਿਰਾਵਟ ਨਾਲ 76.20 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।
ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਦਬਾਅ 'ਚ ਰਿਹਾ। ਇਹ ਇਕ ਪੈਸਾ ਟੁੱਟ ਕੇ 76.21 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਅਤੇ 76.25 ਰੁਪਏ ਪ੍ਰਤੀ ਡਾਲਰ ਤੱਕ ਜਾ ਡਿੱਗਾ ਪਰ ਇਸ ਤੋਂ ਬਾਅਦ ਇਸ 'ਚ ਮਜਬੂਤੀ ਦੇਖੀ ਗਈ। ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਸੂਚਕ ਅੰਕ 'ਚ ਰਹੀ ਨਰਮੀ ਦੇ ਦਮ 'ਤੇ ਇਹ ਇਕ ਸਮੇਂ 76.10 ਰੁਪਏ ਪ੍ਰਤੀ ਡਾਲਰ ਤੱਕ ਮਜਬੂਤ ਹੋਇਆ। ਕਾਰੋਬਾਰ ਦੀ ਸਮਾਪਤੀ 'ਤੇ ਇਹ ਪਿਛਲੇ ਦਿਨ ਦੇ ਮੁਕਾਬਲੇ ਚਾਰ ਪੈਸੇ ਦੀ ਤੇਜ਼ੀ ਨਾਲ 76.16 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਡਾਲਰ ਦਾ ਮੁੱਲ ਉੱਚਾ ਰਹਿਣ ਨਾਲ ਦਰਾਮਦ ਮਹਿੰਗੀ ਪੈਂਦੀ ਹੈ।
ਇਸ ਸੂਬੇ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਲੱਗੇਗਾ 10,000 ਰੁਪਏ ਤੱਕ ਜੁਰਮਾਨਾ
NEXT STORY