ਨਵੀਂ ਦਿੱਲੀ—ਨਵੰਬਰ ਦੀ ਦੁਪਿਹਰੀ 'ਚ ਰਵਿੰਦਰ ਸਿੰਘ ਗ੍ਰੇਟਰ ਨੋਇਡਾ ਦੇ ਸੈਕਟਰ 16ਬੀ 'ਚ ਆਰ.ਜੀ. ਲਗਜ਼ਰੀ ਹੋਮਸ ਦੇ ਨਿਰਮਾਣ ਸਥਲ ਦੀ ਚਾਰ ਦੀਵਾਰੀ ਦੇ ਬਾਹਰ ਬੈਠੇ ਆਪਣੇ ਦੋ ਦੋਸਤਾਂ ਦੇ ਨਾਲ ਗੱਲਾਂ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਰਾਈਫਲ ਇਕ ਦਰਖਤ 'ਤੇ ਟਿਕਾਅ ਕੇ ਰੱਖੀ ਹੈ। 51 ਸਾਲ ਦੇ ਸਿੰਘ ਸਕਿਓਰਟੀਜ਼ ਗਾਰਡ ਹਨ। ਉਹ ਅਤੇ ਉਨ੍ਹਾਂ ਦੇ ਸਾਥੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਹਨ। ਉਨ੍ਹਾਂ ਨੂੰ ਤਿੰਨ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ। ਆਰ.ਜੀ. ਲਗਜ਼ਰੀ ਹੋਮਸ ਦੇ ਨਿਰਮਾਣ ਸਥਲ 'ਤੇ ਕਦੇ ਜ਼ੋਰ-ਸ਼ੋਰ ਨਾਲ ਕੰਮ ਚੱਲਦਾ ਸੀ ਪਰ ਛੇ ਮਹੀਨੇ ਤੋਂ ਨਿਰਮਾਣ ਕਾਰਜ ਬੰਦ ਪਇਆ ਹੈ। ਇਹ ਪ੍ਰਾਜੈਕਟ ਰਾਸ਼ਟਰੀ ਕੰਪਨੀ ਕਾਨੂੰਨ ਪੰਚਾਟ 'ਚ ਫਸੀ ਹੈ। ਪ੍ਰਾਜੈਕਟ 'ਚ ਫਲੈਟ ਖਰੀਦਣ ਵਾਲੇ 1,600 ਖਰੀਦਾਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਨੌ ਸਾਲ ਉਡੀਕ ਕਰਨ ਦੇ ਬਾਅਦ ਵੀ ਉਨ੍ਹਾਂ ਨੂੰ ਫਲੈਟ ਨਹੀਂ ਮਿਲੇ ਹਨ।
ਕਦੇ ਇਸ ਸਾਈਡ ਆਫਿਸ 'ਚ 30 ਅਧਿਕਾਰੀ ਤਾਇਨਾਤ ਸਨ ਪਰ ਹੁਣ ਇਸ ਨੂੰ ਰੀਅਲ ਅਸਟੇਟ ਰੈਗੂਲੇਟਰ ਅਤੇ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਨੇ ਸੀਲ ਕਰ ਦਿੱਤਾ ਹੈ। ਸਿੰਘ ਨੇ ਆਪਣੇ ਪਰਿਵਾਰ ਨੂੰ ਕੋਈ ਪੈਸਾ ਨਹੀਂ ਭੇਜ ਪਾ ਰਹੇ ਹਨ। ਉਨ੍ਹਾਂ ਦੀ ਪੂਰੀ ਉਮੀਦ ਆਰ.ਜੀ. ਗਰੁੱਪ ਦੇ ਅਧਿਕਾਰੀਆਂ ਨੇ ਇਸ ਵਾਅਦੇ 'ਤੇ ਟਿਕੀ ਹੈ ਕਿ ਦਸੰਬਰ 'ਚ ਉਨ੍ਹਾਂ ਨੂੰ ਪੂਰਾ ਭੁਗਤਾਨ ਕਰ ਦਿੱਤਾ ਜਾਵੇਗਾ। ਉਸ ਦੇ ਦੋਸਤ ਵੀ ਸਕਿਓਰਟੀਜ਼ ਗਾਰਡ ਹਨ ਅਤੇ ਉਨ੍ਹਾਂ ਨੂੰ ਵੀ ਹਰ ਮਹੀਨੇ 15,000 ਰੁਪਏ ਤਨਖਾਹ ਮਿਲਦੀ ਸੀ। ਪਰ ਉਨ੍ਹਾਂ ਨੂੰ ਜ਼ਿਆਦਾ ਉਮੀਦ ਨਹੀਂ ਹੈ। ਉਹ ਉਸ ਸਕਿਓਰਟੀਜ਼ ਏਜੰਸੀ ਨੂੰ ਕਾਲ ਕਰ-ਕਰਕੇ ਥੱਕ ਗਏ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਨੌਕਰੀ 'ਤੇ ਰੱਖਿਆ ਸੀ। ਉਥੇ ਕੋਈ ਵੀ ਉਨ੍ਹਾਂ ਦਾ ਫੋਨ ਨਹੀਂ ਚੁੱਕ ਰਿਹਾ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਏਜੰਸੀ ਵੀ ਡਿਵੈਲਪਰਸ ਦੇ ਨਾਲ ਮਿਲੀ ਹੋਈ ਹੈ। ਇਸ ਪ੍ਰਾਜੈਕਟ ਲਈ 2010 ਤੋਂ ਬੁਕਿੰਗ ਸ਼ੁਰੂ ਹੋਈ ਸੀ ਅਤੇ ਅਜੇ ਤੱਕ ਖਰੀਦਾਰਾਂ ਨੂੰ ਇਕ ਫਲੈਟ ਵੀ ਨਹੀਂ ਗਿਆ ਹੈ। ਇਨ੍ਹਾਂ ਫਲੈਟਾਂ ਦੀ ਕੀਮਤ 40 ਤੋਂ 60 ਲੱਖ ਰੁਪਏ ਦੇ ਵਿਚਕਾਰ ਸੀ ਅਤੇ ਬਹੁਮੰਜ਼ਿਲਾਂ ਅਪਾਰਟਮੈਂਟ ਨੂੰ ਮੱਧ ਆਮਦਨ ਵਰਗ ਦੇ ਪਰਿਵਾਰਾਂ ਨੂੰ ਲਗਜ਼ਰੀ ਹੋਮ ਦੱਸ ਕੇ ਵੇਚਿਆ ਗਿਆ ਸੀ। ਲਗਜ਼ਰੀ ਤਾਂ ਛੱਡੋ, ਇਥੇ ਇਕ ਵੀ ਅਜਿਹਾ ਅਪਾਰਟਮੈਂਟ ਲੱਭਣਾ ਮੁਸ਼ਕਿਲ ਹੈ ਜਿਸ ਦਾ ਕੰਮ ਪੂਰਾ ਹੋਇਆ ਹੈ। ਕਰੀਬ ਪੰਜ ਸਾਲ ਪਹਿਲਾਂ ਇਥੇ 700 ਮਜ਼ਦੂਰ ਕੰਮ ਕਰਦੇ ਸਨ। ਨਿਰਮਾਣ ਸਮੱਗਰੀ ਨਾਲ ਲਦੇ ਟਰੱਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਪਰ ਹੁਣ ਇਹ ਥਾਂ ਉਜਾੜ ਪਈ ਹੈ।
ਪੰਜਾਬ ਦੇ ਖਜ਼ਾਨੇ ਨੂੰ ਮਿਲੇਗੀ ਰਾਹਤ! GST ਰਾਸ਼ੀ ਜਲਦ ਹੋ ਸਕਦੀ ਹੈ ਜਾਰੀ
NEXT STORY