ਨਵੀਂ ਦਿੱਲੀ-ਦੇਸ਼ ’ਚ ਸਮਾਰਟਫੋਨ ਦੀ ਵਿਕਰੀ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਸਾਲਾਨਾ ਆਧਾਰ ’ਤੇ 9.1 ਫ਼ੀਸਦੀ ਵਧ ਕੇ 4.26 ਕਰੋੜ ਇਕਾਈ ਹੋ ਗਈ। ਇਹ ਹੁਣ ਤੱਕ ਦਾ ਕੁਲ-ਵਕਤੀ ਉੱਚਾ ਪੱਧਰ ਹੈ। ਖੋਜ ਫਰਮ ਆਈ. ਡੀ. ਸੀ. ਨੇ ਆਪਣੀ ਰਿਪੋਰਟ ’ਚ ਇਹ ਗੱਲ ਕਹੀ। ਆਈ. ਡੀ. ਸੀ. ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਸਮਾਰਟਫੋਨ ਬਾਜ਼ਾਰ ਫੀਚਰ ਫੋਨ ਬਾਜ਼ਾਰ (ਸਾਧਾਰਨ ਫੋਨ) ਦੇ ਬਰਾਬਰ ਹੋ ਗਿਆ ਹੈ। ਅੰਕੜਿਆਂ ਮੁਤਾਬਕ ਚੀਨੀ ਸਮਾਰਟਫੋਨ ਕੰਪਨੀ ਸ਼ਿਓਮੀ ਦਾ ਸਮਾਰਟਫੋਨ ਬਾਜ਼ਾਰ ’ਤੇ ਦਬਦਬਾ ਕਾਇਮ ਹੈ। ਉਸ ਨੇ ਜੁਲਾਈ-ਸਤੰਬਰ ਤਿਮਾਹੀ ’ਚ 1.17 ਕਰੋੜ ਫੋਨ ਵੇਚੇ ਅਤੇ ਉਸ ਦੀ ਬਾਜ਼ਾਰ ਹਿੱਸੇਦਾਰੀ 27.3 ਫ਼ੀਸਦੀ ਹੈ। ਸੈਮਸੰਗ 96 ਲੱਖ ਸਮਾਰਟਫੋਨ (22.6 ਫ਼ੀਸਦੀ ਹਿੱਸੇਦਾਰੀ) ਦੀ ਵਿਕਰੀ ਦੇ ਨਾਲ ਦੂਜੇ, ਵੀਵੋ 45 ਲੱਖ ਇਕਾਈਆਂ (10.5 ਫ਼ੀਸਦੀ) ਦੇ ਨਾਲ ਤੀਸਰੇ ਸਥਾਨ ’ਤੇ ਹੈ। ਇਸ ਤੋਂ ਬਾਅਦ ਮਾਈਕ੍ਰੋਮੈਕਸ ਨੇ 29 ਲੱਖ ਸਮਾਰਟਫੋਨ (6.9 ਫ਼ੀਸਦੀ) ਅਤੇ ਓਪੋ ਨੇ ਵੀ ਕਰੀਬ 29 ਲੱਖ ਫੋਨ (6.7 ਫ਼ੀਸਦੀ) ਵੇਚੇ ਹਨ।
ਆਈ. ਡੀ. ਸੀ. ਇੰਡੀਆ ਦੇ ਐਸੋਸੀਏਟ ਰਿਸਰਚ ਡਾਇਰੈਕਟਰ (ਕਲਾਇੰਟ ਸਰਵਿਸਿਜ਼) ਨਵਕੇਂਦਾਰ ਸਿੰਘ ਨੇ ਕਿਹਾ, ‘‘ਡਿਊਟੀ ’ਚ ਵਾਧਾ ਅਤੇ ਡਾਲਰ ’ਚ ਉਤਾਰ-ਚੜ੍ਹਾਅ ਨਾਲ ਸਮਾਰਟਫੋਨ ਵੈਂਡਰਾਂ ਵੱਲੋਂ ਅਗਲੇ ਮਹੀਨੇ ’ਚ ਉਪਕਰਨਾਂ ਦੀਆਂ ਕੀਮਤਾਂ ਵਧਾਉਣ ਦਾ ਖਦਸ਼ਾ ਹੈ।’’ ਸਮੀਖਿਆ ਅਧੀਨ ਤਿਮਾਹੀ ’ਚ 400 ਡਾਲਰ ਅਤੇ ਉਸ ਤੋਂ ਉੱਪਰ ਦੇ ਪ੍ਰੀਮੀਅਮ ਸ਼੍ਰੇਣੀ ’ਚ ਵਨ ਪਲੱਸ ਦਾ ਦਬਦਬਾ ਰਿਹਾ। ਇਸ ਤੋਂ ਬਾਅਦ ਸੈਮਸੰਗ ਅਤੇ ਐਪਲ ਦਾ ਸਥਾਨ ਹੈ
ਇੰਡੀਗੋ ਦੇ ਸਾਬਕਾ ਪ੍ਰਧਾਨ ਨੂੰ ਓਯੋ ਨੇ ਬਣਾਇਆ CEO
NEXT STORY