ਜਲੰਧਰ (ਬਿਜ਼ਨੈੱਸ ਨਿਊਜ਼)– ਦੇਸ਼ ਦੇ ਮੋਹਰੀ ਟਰੈਕਟਰ ਐਕਸਪੋਰਟ ਬ੍ਰਾਂਡ ਸੋਨਾਲੀਕਾ ਟਰੈਕਟਰਜ਼ ਨੇ ਨਵੰਬਰ 2023 ਵਿਚ ਹੁਣ ਤੱਕ ਦੀ ਸਭ ਤੋਂ ਵੱਧ 16.3 ਫ਼ੀਸਦੀ ਬਾਜ਼ਾਰ ਦੀ ਹਿੱਸੇਦਾਰੀ ਹਾਸਲ ਕੀਤੀ ਹੈ। ਸੋਨਾਲੀਕਾ ਨੇ ਨਵੰਬਰ ਵਿਚ 12,891 ਟਰੈਕਟਰਾਂ ਦੀ ਸ਼ਾਨਦਾਰ ਵਿਕਰੀ ਦਰਜ ਕੀਤੀ, ਜੋ ਨਵੰਬਰ 2022 ਵਿਚ 10,464 ਟਰੈਕਟਰ ਵਿਕਰੀ ਦੀ ਤੁਲਣਾ ਵਿਚ 23 ਫ਼ੀਸਦੀ ਦਾ ਉਛਾਲ ਹੈ। ਇਸ ਦੇ ਨਾਲ ਹੀ ਸੋਨਾਲੀਕਾ ਨੇ ਨਵੰਬਰ 2023 ਵਿਚ ਉਦਯੋਗ ਦੇ ਵਿਕਾਸ (ਅਨੁਮਾਨਿਤ 2 ਫੀਸਦੀ) ਨੂੰ ਵੀ ਪਛਾੜ ਦਿੱਤਾ ਹੈ।
ਇਹ ਵੀ ਪੜ੍ਹੋ - NCRB ਦੀ ਰਿਪੋਰਟ 'ਚ ਖ਼ੁਲਾਸਾ, ਰੋਜ਼ਾਨਾ 30 ਕਿਸਾਨ ਜਾਂ ਮਜ਼ਦੂਰ ਕਰ ਰਹੇ ਖ਼ੁਦਕੁਸ਼ੀਆਂ, ਜਾਣੋ ਪੰਜਾਬ ਦੇ ਹਾਲਾਤ
ਇਸ ਨਾਲ ਸੋਨਾਲੀਕਾ ਨੇ ਲਗਾਤਾਰ 7 ਸਾਲਾਂ (ਵਿੱਤੀ ਸਾਲ 2018-ਵਿੱਤੀ ਸਾਲ 2024) ਤੋਂ 1 ਲੱਖ ਟਰੈਕਟਰ ਵਿਕਰੀ ਦਾ ਅੰਕੜਾ ਪਾਰ ਕੀਤਾ ਹੈ। ਸੋਨਾਲੀਕਾ ਟਰੈਕਟਰਸ ਮੌਜੂਦਾ ਸਮੇਂ ਵਿਚ 15 ਲੱਖ ਤੋਂ ਵੱਧ ਕਿਸਾਨਾਂ ਦਾ ਇਕ ਮਜ਼ਬੂਤ ਪਰਿਵਾਰ ਹੈ। ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟਾਉਂਦੇ ਹੋਏ ਇੰਟਰਨੈਸ਼ਨਲ ਟਰੈਕਟਰਸ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਰਮਨ ਮਿੱਤਲ ਨੇ ਕਿਹਾ ਕਿ ਇਸ ਦੇ ਨਾਲ ਹੀ ਅਸੀਂ ਸਿਰਫ਼ 8 ਮਹੀਨਿਆਂ ਵਿਚ ਇਕ ਲੱਖ ਟਰੈਕਟਰ ਵਿਕਰੀ ਦਾ ਅੰਕੜਾ ਵੀ ਪਾਰ ਕਰ ਲਿਆ ਹੈ। ਨਵੇਂ ਰਿਕਾਰਡ ਸਥਾਪਿਤ ਕਰਨਾ ਇਸ ਗੱਲ ਨੂੰ ਪ੍ਰਮਾਣਿਤ ਕਰਦਾ ਹੈ ਕਿ ਸੋਨਾਲੀਕਾ ਖੁਦ ਖੇਤੀਬਾੜੀ ਸਮਾਜ ਦੀਆਂ ਉਮੀਦਾਂ ’ਤੇ ਖਰਾ ਉਤਰਿਆ ਹੈ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 121 ਅੰਕ ਵਧਿਆ
NEXT STORY