ਨਵੀਂ ਦਿੱਲੀ — ਦੇਸ਼ 'ਚ ਇਸ ਵਾਰ ਮਾਨਸੂਨ ਦੇ ਅਨੁਕੂਲ ਰਹਿਣ ਕਾਰਨ ਹੁਣ ਤੱਕ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ 35 ਲੱਖ ਹੈਕਟੇਅਰ ਜ਼ਿਆਦਾ ਖੇਤਰ 'ਚ ਸਾਉਣੀ ਫਸਲਾਂ ਦੀ ਬਿਜਾਈ ਕੀਤੀ ਗਈ ਹੈ। ਕਿਸਾਨਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਵੱਡੇ ਪੈਮਾਨੇ 'ਤੇ ਕਪਾਹ ਅਤੇ ਦਾਲਾਂ ਦੀਆਂ ਫਸਲਾਂ ਨੂੰ ਲਾਇਆ ਹੈ। ਗੰਨੇ ਅਤੇ ਮੋਟੇ ਅਨਾਜਾਂ ਦੀ ਬਿਜਾਈ ਖੇਤਰ 'ਚ ਵੀ ਵਾਧਾ ਹੋਇਆ ਹੈ ਪਰ ਤਿਲਹਨ ਫਸਲਾਂ ਦੀ ਖੇਤੀ ਦਾ ਰਕਬਾ ਘਟਿਆ ਹੈ। ਖੇਤੀ ਮੰਤਰਾਲਾ ਅਨੁਸਾਰ 30 ਜੂਨ ਤੱਕ ਕੁਲ 222.30 ਲੱਖ ਹੈਕਟੇਅਰ ਖੇਤਰ 'ਚ ਸਾਉਣੀ ਫਸਲਾਂ ਦੀ ਬਿਜਾਈ ਕੀਤੀ ਜਾ ਚੁੱਕੀ ਹੈ, ਜਦਕਿ ਪਿਛਲੇ ਸਾਲ ਇਸੇ ਮਿਆਦ 'ਚ 187.03 ਲੱਖ ਹੈਕਟੇਅਰ 'ਚ ਬਿਜਾਈ ਹੋਈ ਸੀ।
38.93 ਲੱਖ ਹੈਕਟੇਅਰ 'ਚ ਲਾਇਆ ਝੋਨਾ
ਕਿਸਾਨਾਂ ਨੇ ਇਸ ਵਾਰ 38.93 ਲੱਖ ਹੈਕਟੇਅਰ 'ਚ ਝੋਨਾ ਲਾਇਆ ਹੈ, ਜਦਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ 39.08 ਹੈਕਟੇਅਰ 'ਚ ਇਸ ਦੀ ਬਿਜਾਈ ਕੀਤੀ ਗਈ ਸੀ। ਹੁਣ ਤੱਕ 18.80 ਲੱਖ ਹੈਕਟੇਅਰ 'ਚ ਦਾਲਾਂ ਦੀਆਂ ਫਸਲਾਂ ਦੀ ਬਿਜਾਈ ਕੀਤੀ ਗਈ ਹੈ, ਜਦਕਿ ਪਿਛਲੇ ਸਾਲ 13.04 ਲੱਖ ਹੈਕਟੇਅਰ 'ਚ ਕੀਤੀ ਗਈ ਸੀ।
ਇਸ ਸਾਲ 25.90 ਲੱਖ ਹੈਕਟੇਅਰ 'ਚ ਤਿਲਹਨ ਫਸਲਾਂ ਦੀ ਬਿਜਾਈ ਕੀਤੀ ਗਈ ਹੈ, ਜਦਕਿ ਪਿਛਲੇ ਸਾਲ ਇਸ ਸਮੇਂ ਤੱਕ 28.35 ਲੱਖ ਹੈਕਟੇਅਰ 'ਚ ਇਨ੍ਹਾਂ ਫਸਲਾਂ ਨੂੰ ਲਾਇਆ ਗਿਆ ਸੀ। ਇਸ ਵਾਰ ਕਿਸਾਨਾਂ ਨੇ 38.12 ਲੱਖ ਹੈਕਟੇਅਰ 'ਚ ਮੋਟੇ ਅਨਾਜਾਂ ਨੂੰ ਲਾਇਆ ਹੈ, ਜਦਕਿ ਪਿਛਲੇ ਸਾਲ 35.41 ਹੈਕਟੇਅਰ 'ਚ ਇਨ੍ਹਾਂ ਫਸਲਾਂ ਦੀ ਬਿਜਾਈ ਕੀਤੀ ਗਈ ਸੀ। ਗੰਨਾ 47.52 ਲੱਖ ਹੈਕਟੇਅਰ 'ਚ ਲਾਇਆ ਗਿਆ ਹੈ, ਜਦਕਿ ਪਿਛਲੇ ਸਾਲ ਇਸ ਸਮੇਂ ਤੱਕ 44.82 ਲੱਖ ਹੈਕਟੇਅਰ ਖੇਤਰ 'ਚ ਇਸ ਦੀ ਖੇਤੀ ਕੀਤੀ ਗਈ ਸੀ। ਇਸ ਸਾਲ 46.10 ਲੱਖ ਹੈਕਟੇਅਰ 'ਚ ਕਪਾਹ ਦੀ ਬਿਜਾਈ ਕੀਤੀ ਗਈ ਹੈ, ਜਦਕਿ ਪਿਛਲੇ ਸਾਲ ਇਸੇ ਮਿਆਦ ਤੱਕ 19.07 ਲੱਖ ਹੈਕਟੇਅਰ 'ਚ ਇਸ ਦੀ ਬਿਜਾਈ ਕੀਤੀ ਗਈ ਸੀ।
ਪੇਟੀਐੱਮ ਦੀ ਡਿਜੀਟਲ ਗੋਲਡ ਖਰੀਦ 'ਤੇ ਬੋਨਸ ਦੀ ਪੇਸ਼ਕਸ਼
NEXT STORY