ਨਵੀਂ ਦਿੱਲੀ — ਪੇ.ਟੀ.ਐੱਮ ਤਨਖਾਹ ਲੈਣ ਵਾਲਿਆਂ ਨੂੰ ਡਿਜੀਟਲ ਗੋਲਡ ਪ੍ਰਤੀ ਆਕਰਸ਼ਿਤ ਕਰਨ ਦੇ ਟੀਚੇ ਨਾਲ ਵੇਤਨ ਦਿਵਸ ਨੂੰ ਬੱਚਤ ਦਿਵਸ ਬਣਾਉਣ ਦੀ ਅਪੀਲ ਕਰਦੇ ਹੋਏ ਅੱਜ ਤੋਂ 3 ਜੁਲਾਈ ਦੇ ਵਿਚਕਾਰ ਖਰੀਦੇ ਗਏ ਸੋਨੇ 'ਤੇ 1000 ਰੁਪਏ ਕੀਮਤ ਤੱਕ ਦਾ ਡਿਜੀਟਲ ਗੋਲਡ ਬੋਨਸ ਦੇ ਰੂਪ 'ਚ ਦੇਣ ਦੀ ਪੇਸ਼ਕਸ਼ ਕੀਤੀ ਹੈ।
ਕੰਪਨੀ ਨੇ ਡਿਜੀਟਲ ਗੋਲਡ ਲਈ ਐੱਮ. ਐੱਮ. ਟੀ. ਸੀ. ਦੇ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਆਪਣੇ ਵਾਲੇਟ ਦੇ ਜ਼ਰੀਏ ਡਿਜੀਟਲ ਗੋਲਡ ਵੇਚ ਰਹੀ ਹੈ। ਗਾਹਕ ਘੱਟੋ-ਘੱਟ ਇਕ ਰੁਪਏ ਦਾ ਸੋਨਾ ਖਰੀਦਣ ਦੇ ਨਾਲ ਹੀ ਕਿਸੇ ਹੋਰ ਟੈਕਸ ਤੋਂ ਬਿਨਾਂ ਉਸ ਨੂੰ ਦੇਸ਼ ਦੀ ਸਭ ਤੋਂ ਸੁਰੱਖਿਅਤ, ਬੀਮਾਕ੍ਰੀਤ ਵਾਲੇਟ 'ਚ ਇਕੱਠਾ ਕਰ ਸਕਦਾ ਹੈ। ਗਾਹਕ ਜਮ੍ਹਾ ਹੋਣ ਨੂੰ ਉਸ ਦਿਨ ਦੀ ਬਾਜ਼ਾਰ ਕੀਮਤ 'ਤੇ ਐੱਮ. ਐੱਮ.ਟੀ.ਸੀ.-ਪੀ. ਏ. ਐੱਮ. ਪੀ. ਨੂੰ ਵੇਚ ਸਕਦਾ ਹੈ ਜਾਂ ਸੋਨੇ ਦੇ ਸਿਕਿਆਂ ਦੇ ਰੂਪ 'ਚ ਸੋਨੇ ਦੀ ਡਲਿਵਰੀ ਲੈ ਸਕਦਾ ਹੈ। ਪੇ ਟੀ ਐੱਮ 'ਤੇ ਡਿਜੀਟਲ ਗੋਲਡ ਦੀ ਮੰਗ 'ਚ ਤੇਜ਼ੀ ਆ ਰਹੀ ਹੈ ਅਤੇ 150 ਫੀਸਦੀ ਦੀ ਦਰ ਨਾਲ ਵਧ ਰਹੀ ਹੈ। ਇਸ ਦੇ ਜ਼ਰੀਏ ਹੁਣ ਤਕ ਉਹ 100 ਕਿਲੋ ਤੋਂ ਜ਼ਿਆਦਾ ਡਿਜੀਟਲ ਗੋਲਡ ਵੇਚ ਚੁੱਕੀ ਹੈ।
ਇਕ ਟੈਕਸ, ਇਕ ਬਾਜ਼ਾਰ ਅਤੇ ਇਕ ਰਾਸ਼ਟਰ: ਇਨ੍ਹਾਂ 10 ਗੱਲਾਂ ਨਾਲ ਸਮਝੋ ਜੀ.ਐੱਸ.ਟੀ ਨੂੰ
NEXT STORY