ਨਵੀਂ ਦਿੱਲੀ (ਭਾਸ਼ਾ) – ਪ੍ਰਾਇਮਰੀ ਇਸਪਾਤ ਉਦਯੋਗ ਨੂੰ ਕੱਚੇ ਮਾਲ ਦੀ ਵਧਦੀ ਲਾਗਤ ਅਤੇ ਇਸਪਾਤ ਦੀਆਂ ਕਮਜ਼ੋਰ ਕੀਮਤਾਂ ਦਰਮਿਆਨ ਵਿੱਤੀ ਸਾਲ 2023-24 ਦੀ ਦੂਜੀ ਛਿਮਾਹੀ ’ਚ ਚੁਣੌਤੀਪੂਰਣ ਮਾਹੌਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੇਟਿੰਗ ਏਜੰਸੀ ਇਕਰਾ ਨੇ ਇਹ ਜਾਣਕਾਰੀ ਦਿੱਤੀ।
ਇਕਰਾ ਦੀ ਨਵੀਂ ਰਿਪੋਰਟ ਮੁਤਾਬਕ ਅਕਤੂਬਰ 2023 ਦੀ ਸ਼ੁਰੂਆਤ ਨਾਲ ਘਰੇਲੂ ਹੌਟ ਰੋਲਡ ਕੁਆਇਲ (ਐੱਚ. ਆਰ. ਸੀ.) ਦੀਆਂ ਕੀਮਤਾਂ ਵਿਚ 6.7 ਫੀਸਦੀ ਦੀ ਗਿਰਾਵਟ ਆਈ ਹੈ ਜਦ ਕਿ ਇਸੇ ਸਮੇਂ ਦੌਰਾਨ ਸਰੀਏ ਦੀਆਂ ਕੀਮਤਾਂ 4.7 ਫੀਸਦੀ ਡਿਗੀਆਂ।
ਇਹ ਵੀ ਪੜ੍ਹੋ : ਸੋਨੇ ਨੇ ਤੋੜੇ ਪਿਛਲੇ ਸਾਰੇ ਰਿਕਾਰਡ, ਪਹਿਲੀ ਵਾਰ ਵਧੀ ਐਨੀ ਕੀਮਤ
ਸੰਚਾਲਨ ਲਾਭ ਘਟਣ ਦਾ ਖਦਸ਼ਾ
ਵਿੱਤੀ ਸਾਲ 2023-24 ਦੀ ਦੂਜੀ ਛਿਮਾਹੀ ’ਚ ਸਮੁੱਚੇ ਉਦਯੋਗ ਦਾ ਸੰਚਾਲਨ ਲਾਭ ਪਹਿਲੀ ਛਿਮਾਹੀ ਦੀ ਤੁਲਨਾ ’ਚ ਘੱਟ ਹੋਣ ਦਾ ਖਦਸ਼ਾ ਹੈ। ਇਸ ਦਾ ਮੁੱਖ ਕਾਰਨ ਬਲਾਸਟ ਫਰਨੇਸ ਸੰਚਾਲਕਾਂ ਦਾ ਮੁਨਾਫਾ ਘੱਟ ਹੋਣਾ ਹੈ।
ਕੱਚੇ ਮਾਲ ਦੀ ਵਧਦੀ ਲਾਗਤ ਮੁਨਾਫੇ ’ਤੇ ਪਾ ਰਹੀ ਅਸਰ
ਇਕਰਾ ਮੁਤਾਬਕ ਉਮੀਦ ਹੈ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ’ਚ ਘਰੇਲੂ ਇਸਪਾਤ ਉਦਯੋਗ ਦਾ ਸੰਚਾਲਨ ਵਧੇਰੇ ਚੁਣੌਤੀਪੂਰਣ ਹੋ ਜਾਏਗਾ ਕਿਉਂਕਿ ਕੱਚੇ ਮਾਲ ਦੀ ਵਧਦੀ ਲਾਗਤ ਅਤੇ ਇਸਪਾਤ ਦੀਅਾਂ ਕਮਜ਼ੋਰ ਕੀਮਤਾਂ ਮੁਨਾਫੇ ’ਤੇ ਅਸਰ ਪਾ ਰਹੀਆਂ ਹਨ।
ਇਹ ਵੀ ਪੜ੍ਹੋ : Facebook 'ਤੇ ਬਣੇ ਅਮਰੀਕੀਆਂ ਦੇ ਹਜ਼ਾਰਾਂ ਜਾਅਲੀ ਖਾਤੇ, ਚੋਣਾਵੀਂ ਦਖ਼ਲਅੰਦਾਜ਼ੀ ਦੀ ਕੋਸ਼ਿਸ਼
ਸਮੁੰਦਰੀ ਕੋਕਿੰਗ ਕੋਲੇ ਦੀਆਂ ਕੀਮਤਾਂ ਵਿੱਤੀ ਸਾਲ 2024 ਦੀ ਦੂਜੀ ਤਿਮਾਹੀ ਤੋਂ ਅਸਥਿਰ ਰਹੀਆਂ ਹਨ ਜਦ ਕਿ ਥਰਮਲ ਕੋਲੇ ਦੀਆਂ ਕੀਮਤਾਂ ਘੇਰੇ ’ਚ ਬਣੀਆਂ ਹੋਈਆਂ ਹਨ।
ਇਕਰਾ ਦੇ ਸੀਨੀਅਰ ਉੱਪ-ਪ੍ਰਧਾਨ ਅਤੇ ਸਮੂਹ ਮੁਖੀ (ਕਾਰਪੋਰੇਟ ਸੈਕਟਰ ਰੇਟਿੰਗਸ) ਜਯੰਤ ਰਾਏ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਸਪਲਾਈ ਸਬੰਧੀ ਰੁਕਾਵਟਾਂ ਕਾਰਨ ਤਿੰਨ ਮਹੀਨਿਆਂ ’ਚ ‘ਸਪੌਟ ਪ੍ਰੀਮੀਅਮ ਹਾਰਡ ਕੋਕਿੰਗ’ ਕੋਲੇ ਦੀ ਸੰਚਾਲਨ ਲਾਗਤ ’ਚ ਅਚਾਨਕ 50 ਤੋਂ 55 ਫੀਸਦੀ ਦਾ ਵਾਧਾ ਹੋਇਆ ਜੋ ਅਕਤੂਬਰ 2023 ਦੇ ਅੱਧ ਵਿਚ 363 ਡਾਲਰ/ਐੱਮ. ਟੀ. ਅੰਤਰਿਮ ਉੱਚ ਪੱਧਰ ’ਤੇ ਪੁੱਜ ਗਿਆ ਸੀ।
ਇਹ ਵੀ ਪੜ੍ਹੋ : ਮਰੀਜ ਦੇ ਇਲਾਜ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੇਦਾਂਤਾ ਹਸਪਤਾਲ ’ਤੇ 36.75 ਲੱਖ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਸਾਲ 2030 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ : S&P
NEXT STORY