ਨਵੀਂ ਦਿੱਲੀ - ਸ਼ੇਅਰ ਬਾਜ਼ਾਰ ਦੀ ਕਲੋਜ਼ਿੰਗ ਟ੍ਰੇਡਿੰਗ ਅਤੇ ਕਲੋਜ਼ਿੰਗ ਪ੍ਰਾਈਸ ਤੈਅ ਕਰਨ ਦੀ ਵਿਵਸਥਾ ’ਚ ਬਦਲਾਅ ਹੋ ਸਕਦਾ ਹੈ। ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਕਲੋਜ਼ਿੰਗ ਆਕਸ਼ਨ ਸੈਸ਼ਨ ਦੀ ਟਾਈਮਿੰਗ, ਡੈਰੀਵੇਟਿਵਜ਼ ਕੰਟ੍ਰੈਕਟ ਦੇ ਸੈਟਲਮੈਂਟ ਤਰੀਕੇ ਅਤੇ ਆਰਡਰ ਨਾਲ ਜੁੜੇ ਕੁਝ ਨਿਯਮਾਂ ’ਚ ਬਦਲਾਅ ਦਾ ਪ੍ਰਸਤਾਵ ਰੱਖਿਆ ਹੈ।
ਸੇਬੀ ਨੇ ਇਹ ਕਦਮ ਕਲੋਜ਼ਿੰਗ ਆਕਸ਼ਨ ਸੈਸ਼ਨ ਦੀ ਸ਼ੁਰੂਆਤੀ ਵਿਵਸਥਾ ਲਾਗੂ ਹੋਣ ਤੋਂ ਬਾਅਦ ਬਾਜ਼ਾਰ ਹਿੱਸੇਦਾਰਾਂ ਤੋਂ ਮਿਲੇ ਫੀਡਬੈਕ ਅਤੇ ਸਾਹਮਣੇ ਆਈਆਂ ਕੁਝ ਦਿੱਕਤਾਂ ਨੂੰ ਦੇਖਦੇ ਹੋਏ ਚੁੱਕਿਆ ਹੈ।
ਇਸ ’ਚ ਕਲੋਜ਼ਿੰਗ ਪ੍ਰਾਈਸ ਕਿਵੇਂ ਤੈਅ ਹੋਵੇ, ਕੰਟੀਨਿਊਅਸ ਟ੍ਰੇਡਿੰਗ ਤੋਂ ਆਕਸ਼ਨ ਸੈਸ਼ਨ ’ਚ ਬਦਲਾਅ ਕਿੰਨੀ ਜਲਦੀ ਹੋਵੇ, ਇੰਡੀਕੇਟਿਵ ਪ੍ਰਾਈਸ ਅਤੇ ਕੈਸ਼-ਡੈਰੀਵੇਟਿਵਜ਼ ਮਾਰਕੀਟ ਦੇ ਵਿਚਾਲੇ ਤਾਲਮੇਲ ਵਰਗੇ ਮੁੱਦੇ ਸ਼ਾਮਲ ਹਨ। ਜੇ ਪ੍ਰਸਤਾਵ ਲਾਗੂ ਹੁੰਦਾ ਹੈ ਤਾਂ ਬਾਜ਼ਾਰ ਦੀ ਆਖਰੀ ਟ੍ਰੇਡਿੰਗ ਦੇ ਦੌਰਾਨ ਟਾਈਮਿੰਗ ਅਤੇ ਆਰਡਰ ਹੈਂਡਲਿੰਗ ’ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।
ਸੇਬੀ ਨੇ ਕਲੋਜ਼ਿੰਗ ਆਕਸ਼ਨ ਦੀ ਟਾਈਮਿੰਗ ਲਈ 2 ਆਪਸ਼ਨ ਦਿੱਤੇ ਹਨ। ਪਹਿਲੇ ਆਪਸ਼ਨ ’ਚ ਸੀ. ਏ. ਐੱਸ. (ਕਲੋਜ਼ਿੰਗ ਆਕਸ਼ਨ ਸੈਸ਼ਨ) ਵਾਲੇ ਸਟਾਕ ਦੀ ਕੰਟੀਨਿਊਅਸ ਟ੍ਰੇਡਿੰਗ 3.30 ਵਜੇ ਤੱਕ ਚੱਲੇਗੀ ਅਤੇ 3.31 ਵਜੇ ਤੋਂ 3.40 ਵਜੇ ਤੱਕ ਕਲੋਜ਼ਿੰਗ ਆਕਸ਼ਨ ਸੈਸ਼ਨ ਹੋਵੇਗਾ। ਡੈਰੀਵੇਟਿਵਜ਼ ਟ੍ਰੇਡਿੰਗ 3.45 ਵਜੇ ਤੱਕ ਜਾਰੀ ਰਹੇਗੀ। ਦੂਜੇ ਆਪਸ਼ਨ ’ਚ ਕੰਟੀਨਿਊਅਸ ਟ੍ਰੇਡਿੰਗ 3.15 ਵਜੇ ਤੱਕ ਅਤੇ ਸੀ. ਏ. ਐੱਸ. 3.15 ਤੋਂ 3.25 ਵਜੇ ਤੱਕ ਹੋਵੇਗਾ, ਜਦਕਿ ਡੈਰੀਵੇਟਿਵਜ਼ ਟ੍ਰੇਡਿੰਗ 3.30 ਵਜੇ ਤੱਕ ਚੱਲੇਗੀ। ਸੇਬੀ ਨੇ ਇਨ੍ਹਾਂ ਪ੍ਰਸਤਾਵਾਂ ’ਤੇ 3 ਅਕਤੂਬਰ 2026 ਤੱਕ ਜਨਤਕ ਟਿੱਪਣੀਆਂ ਮੰਗੀਆਂ ਹਨ।
Repo Rate ਅਜੇ 5.25%, SBI ਨੇ ਕਿਹਾ- ਅਕਤੂਬਰ ਅਤੇ ਦਸੰਬਰ 'ਚ 0.25% ਦੇ ਵਾਧੇ ਦੀ ਲੋੜ
NEXT STORY