ਨਵੀਂ ਦਿੱਲੀ — ਉੱਤਰ ਪ੍ਰਦੇਸ਼ ਦੀਆਂ ਖੰਡ ਮਿੱਲਾਂ 'ਤੇ ਗੰਨਾ ਕਿਸਾਨਾਂ ਦਾ 1 ਸਤੰਬਰ ਤੱਕ 4,832 ਕਰੋੜ ਰੁਪਏ ਬਕਾਇਆ ਹੈ। ਇਹ ਅੰਕੜਾ ਇਸ ਮਹੀਨੇ ਦੇ ਅੰਤ ਵਿੱਚ ਖਤਮ ਹੋਣ ਵਾਲੇ ਪਿੜਾਈ ਸੀਜ਼ਨ 2021-22 ਦਾ ਹੈ। ਇਸ ਦੇ ਨਾਲ ਹੀ, ਖੁਰਾਕ ਅਤੇ ਖਪਤਕਾਰ ਮਾਮਲਿਆਂ ਦੀ ਰਾਜ ਮੰਤਰੀ ਸਾਧਵੀ ਨਿਰੰਜਨ ਜੋਤੀ ਅਨੁਸਾਰ, ਕੁੱਲ ਬਕਾਇਆ ਦਾ 86.27 ਪ੍ਰਤੀਸ਼ਤ ਜਾਂ 30,368.73 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।
ਮੰਤਰੀ ਨੇ ਇਹ ਜਾਣਕਾਰੀ 8 ਸਤੰਬਰ ਨੂੰ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਦ ਮੈਂਬਰ ਕੁੰਵਰ ਦਾਨਿਸ਼ ਅਲੀ ਨੂੰ ਲਿਖੇ ਪੱਤਰ ਵਿੱਚ ਦਿੱਤੀ ਹੈ। ਇਸ ਚਿੱਠੀ ਨੂੰ ਬਾਅਦ 'ਚ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਵੀ ਸ਼ੇਅਰ ਕੀਤਾ ਗਿਆ। ਗੰਨੇ ਦੀ ਪਿੜਾਈ ਦਾ ਸੀਜ਼ਨ ਅਕਤੂਬਰ ਤੋਂ ਸਤੰਬਰ ਤੱਕ ਚੱਲਦਾ ਹੈ। ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਅਲੀ ਨੇ ਲੋਕ ਸਭਾ 'ਚ ਗੰਨੇ ਦੇ ਬਕਾਏ ਦਾ ਮੁੱਦਾ ਚੁੱਕਿਆ ਸੀ।
ਇਸ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਮੰਡੀਕਰਨ ਸਾਲ 2021-22 (ਅਕਤੂਬਰ-ਸਤੰਬਰ) ਦਾ ਕੁੱਲ ਬਕਾਇਆ 35,201.22 ਕਰੋੜ ਰੁਪਏ ਹੈ ਅਤੇ ਇਸ ਵਿੱਚੋਂ ਖੰਡ ਮਿੱਲਾਂ ਨੇ ਕਿਸਾਨਾਂ ਨੂੰ 30,368.73 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਇਸ ਸਮੇਂ ਮਿੱਲਾਂ ਵੱਲੋਂ ਗੰਨਾ ਕਿਸਾਨਾਂ ਨੂੰ 4832.49 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਬਾਕੀ ਹੈ। ਇਹ ਅੰਕੜੇ ਸੂਬਾ ਸਰਕਾਰ ਵੱਲੋਂ 1 ਸਤੰਬਰ ਤੱਕ ਇਕੱਠੇ ਕੀਤੇ ਅੰਕੜਿਆਂ 'ਤੇ ਆਧਾਰਿਤ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਗਸਤ 'ਚ ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਵਧ ਕੇ ਹੋਈ 1.01 ਕਰੋੜ
NEXT STORY