ਮੁੰਬਈ: ਭਾਰਤ 'ਚ ਖ਼ੁਦਕੁਸ਼ੀਆਂ ਨੂੰ ਲੈ ਕੇ ਨੈਸ਼ਨਲ ਕਰਾਈਮ ਬਿਊਰੋ ਵੱਲੋਂ ਜਾਰੀ ਅੰਕੜੇ ਹੈਰਾਨ ਕਰਨ ਵਾਲੇ ਹਨ। ਅੰਕੜਿਆਂ ਤੋਂ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਦੇਸ਼ ਵਿੱਚ ਕਿਸਾਨਾਂ ਨਾਲੋਂ ਵਪਾਰੀ ਵਰਗ ਦੇ ਲੋਕ ਵਧੇਰ ਖ਼ੁਦਕੁਸ਼ੀਆਂ ਕਰ ਰਹੇ ਹਨ। ਅੰਕੜਿਆਂ ਅਨੁਸਾਰ ਲਗਾਤਾਰ ਦੂਸਰੇ ਸਾਲ ਵਪਾਰੀਆਂ ਵੱਲੋਂ ਖ਼ੁਦਕੁਸ਼ੀਆਂ ਕਰਨ ਦੇ ਮਾਮਲਿਆਂ ਵਿੱਚ ਵਾਧਾ ਸਾਹਮਣੇ ਆਇਆ ਹੈ। ਵਪਾਰੀਆਂ ਵੱਲੋਂ ਖ਼ੁਦਕੁਸ਼ੀਆਂ ਕਰਨ ਦੇ ਮਾਮਲੇ ਕਿਸਾਨਾਂ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲਿਆਂ ਤੋਂ ਵਧ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਓਰੋ ਐੱਨ.ਸੀ.ਆਰ.ਬੀ. ਦੇ ਅੰਕੜਿਆਂ ਮੁਤਾਬਕ ਸਾਲ 2021 ਵਿੱਚ ਕੁੱਲ 12,055 ਕਾਰੋਬਾਰੀਆਂ ਨੇ ਖ਼ੁਦਕੁਸ਼ੀਆਂ ਕੀਤੀਆਂ ਅਤੇ ਖ਼ੁਦਕੁਸ਼ੀਆ ਕਰਨ ਵਾਲੇ ਕਿਸਾਨਾਂ ਦੀ ਗਿਣਤੀ 10,881 ਸੀ। ਇਸ ਤੋਂ ਭਸਪੱਸ਼ਟ ਹੈ ਕਿ ਕਿਸਾਨਾਂ ਨਾਲੋਂ ਖ਼ੁਦਕੁਸ਼ੀਆਂ ਕਰਨ ਵਾਲੇ ਕਾਰੋਬਾਰੀਆਂ ਦੀ ਗਿਣਤੀ ਵਧੇਰੇ ਹੈ।
2020 ਵਿੱਚ 11,716 ਕਾਰੋਬਾਰੀਆਂ ਨੇ ਖ਼ੁਦਕੁਸ਼ੀਆਂ ਕੀਤੀਆਂ ਜਦੋਂ ਕਿ ਕਿਸਾਨਾਂ ਦੁਆਰਾ ਖ਼ੁਦਕੁਸ਼ੀਆਂ ਕਰਨ ਦੇ 10,677 ਮਾਮਲੇ ਸਾਹਮਣੇ ਆਏ ਸਨ। ਮਾਹਿਰਾਂ ਮੁਤਾਬਕ ਆਰਥਿਕ ਮੰਦੀ ਵਿੱਚ ਖ਼ੁਦਕੁਸ਼ੀ ਦੇ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਮੰਦੀ ਦੇ ਸਮੇਂ ਖੁਦਕੁਸ਼ੀਆਂ ਕਰਨ ਦਾ ਸਭ ਤੋ ਵੱਡਾ ਕਾਰਨ ਕੋਵਿਡ 19 ਮਹਾਮਾਰੀ ਹੈ।
ਇਕ ਅਧਿਐਨ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਵਿੱਤੀ ਸੰਕਟ ਦਾ ਲੋਕਾਂ 'ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਜਿਸ ਕਾਰਨ ਉਹ ਅਜਿਹੇ ਕਦਮ ਚੁੱਕਦੇ ਹਨ। ਆਰਥਿਕ ਮੰਦੀ ਅਤੇ ਵਿੱਤੀ ਮੁਸ਼ਕਲ ਦੌਰਾਨ ਕਈ ਲੋਕ ਬਿਨਾਂ ਸੋਚੇ ਸਮਝੇ ਖੁਦਕੁਸ਼ੀ ਕਰਨ ਦਾ ਰਸਤਾ ਅਪਣਾ ਲੈਂਦੇ ਹਨ। ਅਜਿਹੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਬਿਮਾਰ ਸਮਝਿਆ ਜਾਂਦਾ ਹੈ। ਐੱਨ.ਸੀ.ਆਰ.ਬੀ. ਦੇ ਅੰਕੜਿਆਂ ਮੁਤਾਬਕ 2021 ਵਿੱਚ ਖ਼ੁਦਕੁਸ਼ੀ ਕਰਨ ਵਾਲਿਆਂ ਵਿੱਚ 4,532 ਵਿਕਰੇਤਾ, 3,633 ਵਪਾਰੀ ਅਤੇ 3,890 ਹੋਰ ਕੰਮ ਵਿੱਚ ਵਪਾਰ ਕਰਨ ਵਾਲੇ ਵਿਅਕਤੀ ਸ਼ਾਮਲ ਹਨ।
2019 ਦੇ ਇੱਕ ਅਧਿਐਨ ਦੇ ਅਨੁਸਾਰ ਆਰਥਿਕ ਮੰਦੀ ਖੁਦਕੁਸ਼ੀ ਦੇ ਰੁਝਾਨ ਨੂੰ ਪ੍ਰਭਾਵਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੇ ਵਧਦੇ ਸਬੂਤ ਮਿਲਦੇ ਹਨ ਕਿ ਆਰਥਿਕ ਮੰਦੀ ਅਤੇ ਵਿੱਤੀ ਮੁਸ਼ਕਲ ਦੌਰਾਨ ਕਈ ਲੋਕ ਬਿਨਾਂ ਸੋਚੇ ਸਮਝੇ ਹੀ ਖੁਦਕੁਸ਼ੀ ਕਰਨ ਦਾ ਰਸਤਾ ਅਪਣਾ ਲੈਂਦੇ ਹਨ। ਅਜਿਹੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਬਿਮਾਰ ਸਮਝਿਆ ਜਾਂਦਾ ਹੈ।
ਐਨੱ.ਸੀ.ਆਰ.ਬੀ. ਦੇ ਅਨੁਸਾਰ 2021 ਵਿੱਚ ਆਤਮ ਹੱਤਿਆ ਕਰਨ ਵਾਲਿਆਂ ਵਿੱਚ 4,532 ਵਿਕਰੇਤਾ, 3,633 ਵਪਾਰੀ ਅਤੇ 3,890 ਹੋਰ ਵਪਾਰ ਕਰਨ ਵਾਲੇ ਵਿਅਕਤੀ ਸ਼ਾਮਲ ਹਨ।
ਸਭ ਤੋਂ ਵੱਧ ਗਿਣਤੀ ਦਰਜ ਕਰਨ ਵਾਲੇ ਰਾਜਾਂ ਵਿੱਚ ਕਰਨਾਟਕ 14.3 ਫ਼ੀਸਦੀ ਮਹਾਰਾਸ਼ਟਰ 13.2 ਫ਼ੀਸਦੀ ਅਤੇ ਮੱਧ ਪ੍ਰਦੇਸ਼ 11.3 ਫ਼ੀਸਦੀ ਸ਼ਾਮਲ ਹਨ। ਤਾਮਿਲਨਾਡੂ 9.4 ਫ਼ੀਸਦੀ ਅਤੇ ਤੇਲੰਗਾਨਾ 7.5 ਪ੍ਰਤੀਸ਼ਤ ਫ਼ੀਸਦੀ ਸੂਬੇ ਸ਼ਾਮਲ ਹਨ। ਦੇਸ਼ ਵਿਚ ਕਾਰੋਬਾਰੀਆਂ ਦੇ ਖ਼ਦਕੁਸ਼ੀਆਂ ਦੇ ਮਾਮਲਿਆਂ ਵਿਚੋਂ ਇਨ੍ਹਾਂ ,ਸੂਬਿਆਂ ਵਿਚ 55.7 ਫ਼ੀਸਦੀ ਮਾਮਲੇ ਸ਼ਾਮਿਲ ਹਨ। 2015 ਵਿੱਚ ਖ਼ੁਦਕੁਸ਼ੀ ਕਰਨ ਵਾਲਿਆਂ 100 ਕਾਰੋਬਾਰੀ ਦ ਪਿੱਛੇ 144 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ। ਇਸ ਤੋਂ ਬਾਅਦ ਇਹ ਗਿਣਤੀ ਘੱਟ ਗਈ ਹੈ। ਹੁਣ ਕਾਰੋਬਾਰੀ ਵਿਅਕਤੀਆਂ ਵਿੱਚ ਹਰ 100 ਪਿੱਛੇ 90 ਅਜਿਹੇ ਕਿਸਾਨ ਮੌਤਾਂ ਹਨ। ਪਿਛਲੇ ਕੁਝ ਸਾਲਾਂ ਵਿਚ ਕਿਸਾਨ ਖੁਦਕੁਸ਼ੀਆਂ ਦੇ ਅੰਕੜਿਆਂ ਆਧਾਰ 'ਤੇ ਆਲੋਚਨਾ ਕੀਤੀ ਗਈ ਹੈ ਕਿ ਔਰਤਾ ਕਿਸਾਨਾਂ ਨੂੰ ਅਕਸਰ ਘਰੇਲੂ ਔਰਤਾਂ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2017 ਦੀ ਖ਼ੁਦਕੁਸ਼ੀ ਦਰ ਵਿੱਚ ਪ੍ਰਤੀ 100,000 ਲੋਕਾਂ ਵਿੱਚ 9.9 ਤੋਂ ਵੱਧ ਕੇ 2021 ਵਿੱਚ 12 ਫ਼ੀਸਦੀ ਹੋ ਗਈ ਹੈ। ਖੁਦਕੁਸ਼ੀ ਦੁਆਰਾ ਮਰਨ ਵਾਲੇ ਲੋਕਾਂ ਵਿਚ ਸਭ ਤੋਂ ਵੱਧ ਦਿਹਾੜੀ-ਕਮਾਉਣ ਵਾਲੇ ਲੋਕ ਹਨ। ਸਾਲ 2021 ਵਿਚ 42,004 ਦਿਹਾੜੀ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਸੀ।ਇਸ ਸਾਲ ਖ਼ੁਦਕੁਸ਼ੀਆਂ ਕਰਨ ਦੇ ਕੁਲ 1,64,033 ਹੋ ਗਏ ਹਨ ਜਿਨ੍ਹਾਂ ਵਿਚ 25.6 ਫ਼ੀਸਦੀ ਮਾਮਲੇ ਦਿਹਾੜੀਦਾਰ ਮਜ਼ਦੂਰਾਂ ਦੇ ਹਨ।
ਪੈਨਸ਼ਨਰਾਂ ਦੀ ਸਹੂਲਤ ਲਈ ਕੇਂਦਰ ਸਰਕਾਰ ਬਣਾਏਗੀ ਪੋਰਟਲ, ਮਿਲੇਗੀ ਚੈਟ ਬੋਟ ਦੀ ਸਹੂਲਤ
NEXT STORY