ਨਵੀਂ ਦਿੱਲੀ — ਕਰਜ਼ੇ ਦੇ ਬੋਝ ਹੇਠ ਦੱਬੇ ਹੋਣ ਦੀ ਵਜ੍ਹਾ ਨਾਲ ਅਸਥਾਈ ਰੂਪ ’ਚ ਬੰਦ ਹੋਈ ਜੈੱਟ ਏਅਰਵੇਜ਼ ਦੀਆਂ ਕੁੱਝ ਜਾਇਦਾਦਾਂ ਨੂੰ ਖਰੀਦਣ ਲਈ ਟਾਟਾ ਗਰੁੱਪ ਬੋਲੀ ਲਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਕੁੱਝ ਲੋਕਾਂ ਨੇ ਦੱਸਿਆ ਕਿ ਟਾਟਾ ਗਰੁੱਪ ਨੇ ਬੈਂਕਰਾਂ ਨੂੰ ਇਹ ਗੱਲ ਉਸ ਸਮੇਂ ਦੱਸੀ ਸੀ, ਜਦੋਂ ਉਨ੍ਹਾਂ ਨੇ ਜੈੱਟ ਦਾ ਮਾਮਲਾ ਬੈਂਕਰਪਸੀ ਕੋਰਟ ’ਚ ਲਿਜਾਣ ਤੋਂ ਪਹਿਲਾਂ ਬਚਾਅ ਦੇ ਤਹਿਤ ਟਾਟਾ ਗਰੁੱਪ ਨਾਲ ਗੱਲ ਕੀਤੀ ਸੀ। ਟਾਟਾ ਗਰੁੱਪ ਦਾ ਧਿਆਨ ਉਨ੍ਹਾਂ ਜਾਇਦਾਦਾਂ ਵੱਲ ਹੋਵੇਗਾ, ਜਿਨ੍ਹਾਂ ਦੀ ਵਰਤੋਂ ਉਹ ਕਾਰੋਬਾਰ ਵਧਾਉਣ ਅਤੇ ਜੈੱਟ ਦਾ ਕੰਮ-ਕਾਜ ਠੱਪ ਹੋਣ ਨਾਲ ਪੈਦਾ ਹੋਏ ਗੈਪ ਨੂੰ ਭਰਨ ’ਚ ਕਰ ਸਕੇ।
ਬਾਇਲੇਟਰਲ ਰਾਈਟਸ ’ਤੇ ਕੀਤਾ ਜਾ ਸਕਦੈ ਗੌਰ
ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਇਹ ਕੰਪਨੀ ਦੇ ਵਹੀ ਖਾਤੇ ’ਤੇ ਸੀ ਤਾਂ ਸਾਨੂੰ ਇਸ ’ਚ ਕੋਈ ਰੁਚੀ ਨਹੀਂ ਸੀ ਪਰ ਹੁਣ ਮਾਮਲਾ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦੇ ਕੋਲ ਹੈ ਤਾਂ ਬਾਇਲੇਟਰਲ ਰਾਈਟਸ ’ਤੇ ਗੌਰ ਕੀਤਾ ਜਾ ਸਕਦਾ ਹੈ ਅਤੇ ਇਹ ਵੀ ਵੇਖਿਆ ਜਾ ਸਕਦਾ ਹੈ ਕਿ ਸਾਡਾ ਕਾਰੋਬਾਰ ਵਧਾਉਣ ਲਈ ਫਲੀਟ ਦੇ ਲਿਹਾਜ਼ ਨਾਲ ਕੀ ਉਪਲੱਬਧ ਹੈ। ਜ਼ਿਕਰਯੋਗ ਹੈ ਕਿ ਟਾਟਾ ਗਰੁੱਪ ਨੇ ਨਵੰਬਰ 2018 ’ਚ ਸੰਭਾਵੀ ਅਕਵਾਇਰਮੈਂਟ ਦੀ ਗੱਲਬਾਤ ਤੋਂ ਹੱਥ ਪਿੱਛੇ ਖਿੱਚ ਲਏ ਸਨ। ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸੰਜ਼ ਨੇ ਜੈੱਟ ਏਅਰਵੇਜ਼ ਦੀਆਂ ਦੇਣਦਾਰੀਆਂ ਅਤੇ ਆਨਰਸ਼ਿਪ ਨਾਲ ਜੁਡ਼ੇ ਮਸਲਿਆਂ ਨੂੰ ਵੇਖਦਿਆਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਸੀ।
ਏਅਰ ਇੰਡੀਆ ਕੋਲ ਅਕਤੂਬਰ ਤੋਂ ਬਾਅਦ ਸੈਲਰੀ ਦੇਣ ਦਾ ਵੀ ਪੈਸਾ ਨਹੀਂ
NEXT STORY