ਜਲੰਧਰ—ਟਾਟਾ ਮੋਟਰਸ ਨੇ h5x ਐੱਸ.ਯੂ.ਵੀ. ਨੂੰ ਆਟੋ ਐਕਸਪੋ 2018 'ਚ ਪੇਸ਼ ਕੀਤਾ ਸੀ। ਕੰਪਨੀ ਨੇ ਇਸ ਦੀ ਭਾਰਤ 'ਚ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਹਿਲੀ ਵਾਰ ਟੈਸਟਿੰਗ ਦੌਰਾਨ ਨਜ਼ਰ ਵੀ ਆਈ। ਸੂਤਰਾਂ ਦੀ ਮੰਨਿਏ ਤਾਂ ਕੰਪਨੀ ਇਸ ਨੂੰ 2019 ਤਕ ਲਾਂਚ ਕਰ ਸਕਦੀ ਹੈ।

ਟੈਸਟਿੰਗ ਦੌਰਾਨ ਦੇਖੀ ਗਈ ਐੱਚ.5ਐਕਸ ਪੂਰੀ ਤਰ੍ਹਾਂ ਕਵਰ ਕੀਤੀ ਗਈ ਹੈ। ਇਸ 'ਚ ਬਲੈਕ ਬਾਡੀ ਕਲੇਡਿੰਗ ਦਿੱਤੀ ਗਈ ਅਤੇ ਮੰਨਿਆ ਜਾ ਰਿਹੈ ਕਿ ਇਸ 'ਚ ਰੀਅਰ ਸਪਾਇਅਰ ਵੀ ਦਿੱਤਾ ਜਾ ਸਕਦੈ। ਇਸ 'ਚ ਚੌੜੇ ਵ੍ਹੀਲਸ ਆਕਰ ਅਤੇ ਵੱਡੇ orvm ਦਿੱਤੇ ਗਏ ਹਨ। ਟਾਟਾ ਮੋਟਰਸ ਐੱਚ5ਐਕਸ ਐੱਸ.ਯੂ.ਵੀ. ਨੂੰ ਓਮੇਰਗਾ ਪਲੇਟਫਾਰਮ 'ਤੇ ਤਿਆਰ ਕਰ ਰਹੀ ਹੈ। ਇਹ ਟਾਟਾ ਦੀ ਪਹਿਲੀ ਕਾਰ ਹੋਵੇਗੀ ਜਿਸ ਨੂੰ 2.0 ਇੰਪੈਕਟ ਥੀਮ 'ਤੇ ਬਣਾਇਆ ਜਾਵੇਗਾ। ਕੰਪਨੀ ਦੀ ਯੋਜਨਾ ਹੈ ਕਿ 2023-24 ਤਕ ਇਸ ਥੀਮ 'ਤੇ ਟਿਯਾਗੋ, ਟਿਗੋਰ, ਹੈਕਸਾ ਅਤੇ ਨੈਕਸਨ ਨੂੰ ਵੀ ਲਿਆਇਆ ਜਾਵੇਗਾ। ਟਾਟਾ ਐੱਚ5ਐਕ 'ਚ ਫਿਏਟ ਵਾਲਾ ਡੀਜ਼ਲ ਇੰਜਣ ਦਿੱਤਾ ਜਾਵੇਗਾ ਜੋ ਮੈਨਿਊਲ ਅਤੇ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੋਵੇਗੀ। ਇਸ ਦੀ ਕੀਮਤ ਕਰੀਬ 15 ਲੱਖ ਰੁਪਏ ਹੋ ਸਕਦੀ ਹੈ।

ਟਾਟਾ ਐੱਚ.5.ਐਕਸ ਦਾ ਮੁਕਾਬਲਾ ਜੀਪ ਕੰਪਾਸ ਨਾਲ ਹੋਵੇਗਾ। ਟਾਟਾ ਐੱਚ.5.ਐਕਸ. 'ਚ ਜੋ ਇੰਜਣ ਦਿੱਤਾ ਜਾਵੇਗਾ ਉੱਥੇ ਇੰਜਣ ਜੀਪ ਕੰਪਾਸ 'ਚ ਵੀ ਦਿੱਤਾ ਗਿਆ ਹੈ। ਇਸ ਸਮੇਂ ਭਾਰਤ 'ਚ ਜੀਪ ਕੰਪਾਸ ਬੇਹੱਦ ਮਸ਼ਹੂਰ ਐੱਸ.ਯੂ.ਵੀ. ਦੇ ਰੂਪ 'ਚ ਉਬਰ ਕਰ ਸਾਹਮਣੇ ਆਈ ਹੈ। ਭਾਰਤ 'ਚ ਜੀਪ ਕੰਪਾਸ ਦੀ ਕੀਮਤ 15.18 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਤੋਂ ਸ਼ੁਰੂ ਹੁੰਦੀ ਹੈ। ਜੀਪ ਕੰਪਾਸ 'ਚ ਦੋ ਇੰਜਣ ਵਿਕਲਪ ਉਪਲੱਬਧ ਹਨ ਜਿਸ 'ਚ 1.4 ਲੀਟਰ ਦਾ ਮਲਟੀਅਰ ਟਬਰੇਚਾਰਜਡ ਪੈਟਰੋਣ ਇੰਜਣ ਅਤੇ 2.0 ਲੀਟਰ ਦਾ ਟਰਬੋਚਾਰਜਡ ਮਲਟੀਜੇਟ ਡੀਜ਼ਲ ਇੰਜਣ ਦਿੱਤਾ ਗਿਆ ਹੈ।

ਇਸ ਦਾ ਪੈਟਰਲੋ ਇੰਜਣ 162 ਪੀ.ਐੱਸ. ਦੀ ਪਾਵਰ ਅਤੇ 250 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ ਜਦਕਿ ਇਸ ਦਾ ਡੀਜ਼ਲ ਇੰਜਣ 173 ਪੀ.ਐੱਸ. ਦੀ ਪਾਵਰ ਅਤੇ 350 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ, ਜੀਪ ਕੰਪਾਸ ਦੇ ਦੋਵੇਂ ਹੀ ਇੰਜਣ 6-ਸਪੀਡ ਮੈਨਿਊਲ ਟ੍ਰਾਂਸਮਿਸ਼ਨ ਨਾਲ ਲੈਸ ਹੈ ਜਦਕਿ ਇਸ ਦੇ ਪੈਟਰੋਲ ਇੰਜਣ ਨਾਲ 7-ਸਪੀਡ ਡੀ.ਸੀ.ਟੀ. ਦਾ ਵੀ ਆਪਸ਼ਨ ਦਿੱਤਾ ਗਿਆ ਹੈ।
ਸੀ.ਬੀ.ਆਈ. ਨੇ ਟੋਟੇਮ ਇਨਫ੍ਰਾਸਟ੍ਰਕਚਰ ਦੇ ਪ੍ਰਮੋਟਰਸ ਨੂੰ ਕੀਤਾ ਗ੍ਰਿਫਤਾਰ
NEXT STORY