ਨਵੀਂ ਦਿੱਲੀ : ਪਿਛਲੇ ਵਿੱਤੀ ਸਾਲ 2021-22 ਵਿੱਚ ਟਾਟਾ ਸਟਾਰਬਕਸ ਦੀ ਆਮਦਨ 76% ਵਧ ਕੇ 636 ਕਰੋੜ ਰੁਪਏ ਹੋ ਗਈ ਹੈ। ਕੌਫੀ ਚੇਨ ਦਾ ਸੰਚਾਲਨ ਕਰਨ ਵਾਲੀ ਕੰਪਨੀ ਨੇ ਕਿਹਾ ਹੈ ਕਿ ਕੋਵਿਡ-ਸਬੰਧਤ ਪਾਬੰਦੀਆਂ ਨੂੰ ਹਟਾਉਣ ਤੋਂ ਬਾਅਦ ਉਸ ਦੇ ਕੰਮਕਾਜ ਆਮ ਵਾਂਗ ਹੋ ਗਏ ਹਨ ਅਤੇ ਆਪਣੇ ਨੁਕਸਾਨ ਨੂੰ 'ਮਹੱਤਵਪੂਰਣ' ਤੌਰ 'ਤੇ ਘਟਾਉਣ ਦੇ ਯੋਗ ਹੋ ਗਏ ਹਨ।
Tata Consumer Products (TCPL) ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਮੌਜੂਦਾ ਸਟੋਰਾਂ ਤੋਂ ਮਾਲੀਆ ਵਿੱਚ ਵਾਧਾ ਅਤੇ ਵਿੱਤੀ ਸਾਲ ਦੌਰਾਨ ਨਵੇਂ ਸਟੋਰ ਖੋਲ੍ਹਣ ਨਾਲ ਟਾਟਾ ਸਟਾਰਬਕਸ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਆਪਣੇ Joint Venture ਦੇ ਪ੍ਰਦਰਸ਼ਨ ਨੂੰ ਸਾਂਝਾ ਕਰਦੇ ਹੋਏ, ਟੀਸੀਪੀਐਲ ਨੇ ਕਿਹਾ ਕਿ ਸੰਚਾਲਨ ਆਮਦਨ 76 ਪ੍ਰਤੀਸ਼ਤ ਵਧ ਕੇ 636 ਕਰੋੜ ਰੁਪਏ ਹੋ ਗਈ ਹੈ ਅਤੇ ਕੰਪਨੀ ਦਾ ਸ਼ੁੱਧ ਘਾਟਾ ਕਾਫ਼ੀ ਘੱਟ ਗਿਆ ਹੈ।
ਹਾਲਾਂਕਿ, ਕੰਪਨੀ ਨੇ ਵਿੱਤੀ ਸਾਲ ਦੌਰਾਨ ਆਪਣੇ ਸ਼ੁੱਧ ਨੁਕਸਾਨ ਦੇ ਵੇਰਵੇ ਦਾ ਖੁਲਾਸਾ ਨਹੀਂ ਕੀਤਾ ਹੈ। ਕੰਪਨੀ ਨੇ ਪਿਛਲੇ ਵਿੱਤੀ ਸਾਲ 'ਚ 50 ਸਟੋਰ ਖੋਲ੍ਹੇ ਹਨ। ਇਸ ਦੇ ਹੁਣ 26 ਸ਼ਹਿਰਾਂ ਵਿੱਚ ਕੁੱਲ 268 ਸਟੋਰ ਹਨ। ਟਾਟਾ ਸਟਾਰਬਕਸ 2012 ਵਿੱਚ ਬਣਾਈ ਗਈ ਸੀ। ਇਹ ਸਟਾਰਬਕਸ ਕਾਰਪੋਰੇਸ਼ਨ ਅਤੇ ਟਾਟਾ ਕੰਜ਼ਿਊਮਰ ਪ੍ਰੋਡਕਟਸ, ਟਾਟਾ ਗਰੁੱਪ ਦੀ ਐਫਐਮਸੀਜੀ ਸ਼ਾਖਾ ਵਿਚਕਾਰ 50:50 ਦਾ ਸਾਂਝਾ ਉੱਦਮ ਹੈ। ਕੰਪਨੀ ਨੇ ਵਿੱਤੀ ਸਾਲ ਦੌਰਾਨ ਇਕੁਇਟੀ ਪੂੰਜੀ ਵਜੋਂ 86 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਇਹ ਵੀ ਪੜ੍ਹੋ :PAN-ਆਧਾਰ ਲਿੰਕ ਕਰਨ ਦਾ ਆਖ਼ਰੀ ਮੌਕਾ! ਨਹੀਂ ਤਾਂ ਭਰਨਾ ਪਵੇਗਾ ਦੁੱਗਣਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇੰਪੋਰਟ ਕੀਤੇ ਤੇਲਾਂ ਦੇ ਮਹਿੰਗਾ ਹੋਣਾ ਕਾਰਨ ਦੇਸੀ ਤੇਲ-ਤਿਲਹਨ ਕੀਮਤਾਂ ’ਚ ਸੁਧਾਰ
NEXT STORY