ਨਵੀਂ ਦਿੱਲੀ—ਦੂਰਸੰਚਾਰ ਕੰਪਨੀਆਂ ਚਾਹੁੰਦੀਆਂ ਹਨ ਕਿ ਨਵੇਂ ਕਾਲ ਡਰਾਪ ਨਿਯਮ 6 ਮਹੀਨੇ ਲਈ ਟਾਲ ਦਿੱਤੇ ਜਾਣ। ਦੂਰਸੰਚਾਰ ਆਪ੍ਰੇਟਰਾਂ ਨੇ ਇਸ ਬਾਰੇ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਉਨ੍ਹਾਂ ਨੂੰ ਨੈੱਟਵਰਕ ਨੂੰ ਨਵੇਂ ਨਿਯਮਾਂ ਦੇ ਅਨੁਕੂਲ ਬਣਾਉਣ 'ਚ ਸਮਾਂ ਲੱਗ ਰਿਹਾ ਹੈ, ਜਿਸ ਦੇ ਨਾਲ ਨਵੇਂ ਕਾਲ ਡਰਾਪ ਨਿਯਮਾਂ ਦਾ ਲਾਗੂਕਰਨ ਕੁਝ ਮਹੀਨਿਆਂ ਲਈ ਟਾਲ ਦਿੱਤਾ ਜਾਵੇ।
ਸੈਲੂਲਰ ਆਪ੍ਰੇਟਰਸ ਐਸੋਸੀਏਸ਼ਨ ਆਫ ਇੰਡੀਆ ਦੇ ਡਾਇਰੈਕਟਰ ਜਨਰਲ ਰਾਜਨ ਐੱਸ. ਮੈਥਿਊ ਨੇ ਕਿਹਾ ਕਿ ਅਸੀਂ ਟਰਾਈ ਨੂੰ ਅਪੀਲ ਕੀਤੀ ਹੈ ਕਿ ਨੈੱਟਵਰਕ ਨੂੰ ਨਵੇਂ ਨਿਯਮਾਂ ਦੇ ਅਨੁਕੂਲ ਬਣਾਉਣ ਲਈ ਸਾਨੂੰ 2 ਤਿਮਾਹੀਆਂ ਦਾ ਸਮਾਂ ਦਿੱਤਾ ਜਾਵੇ। ਟਰਾਈ ਨੇ ਇਸ 'ਤੇ ਵਿਚਾਰ ਕਰਨ ਦੀ ਗੱਲ ਕਹੀ ਸੀ ਪਰ ਅਜੇ ਤੱਕ ਰੈਗੂਲੇਟਰੀ ਨੇ ਸਾਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਹੈ। ਮੈਥਿਊ ਨੇ ਕਿਹਾ ਕਿ ਸਾਨੂੰ ਟਾਵਰ ਲਾਉਣ 'ਚ ਜਗ੍ਹਾ ਦੀ ਮੁਸ਼ਕਿਲ ਆ ਰਹੀ ਹੈ। ਟਰਾਈ ਨੇ 18 ਅਗਸਤ ਨੂੰ ਸੇਵਾਵਾਂ ਦੀ ਗੁਣਵੱਤਾ ਬਾਰੇ ਸਖ਼ਤ ਨਿਯਮ ਜਾਰੀ ਕੀਤੇ ਹਨ।
ਪਾਣੀ ਦੀ ਬੋਤਲ ਦੇ 21 ਰੁਪਏ ਲਏ ਵੱਧ, ਦੁਕਾਨਦਾਰ ਨੂੰ 12,000 ਰੁਪਏ ਹਰਜਾਨਾ
NEXT STORY