ਨਵੀਂ ਦਿੱਲੀ - ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਟੈਸਲਾ ਨੇ ਚੀਨ ਵਿਚ ਵਾਹਨਾਂ ਤੋਂ ਇਕੱਠੇ ਕੀਤੇ ਡੇਟਾ ਨੂੰ ਸਥਾਨਕ ਤੌਰ 'ਤੇ ਸਟੋਰ ਕਰਨ ਲਈ ਚੀਨ ਵਿਚ ਇਕ ਨਵਾਂ ਡਾਟਾ ਸੈਂਟਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਡਾਟਾ ਇਕੱਤਰ ਕਰਨ ਦੀਆਂ ਚਿੰਤਾਵਾਂ ਨੂੰ ਲੈ ਕੇ ਸਰਕਾਰ ਵਲੋਂ ਟੈਸਲਾ ਕਾਰਾਂ ਨੂੰ ਹੋਰ ਜ਼ਿਆਦਾ ਸਥਾਨਾਂ ਤੋਂ ਪਾਬੰਧਿਤ ਕਰਨ ਦੇ ਬਾਅਦ ਇਹ ਖ਼ਬਰ ਸਾਹਮਣੇ ਆਈ ਹੈ।
ਟੈਸਲਾ ਨੇ ਆਪਣੇ ਅਧਿਕਾਰਤ ਵੀਬੋ ਅਕਾਊਂਟ ਰਾਹੀਂ ਐਲਾਨ ਕੀਤਾ ਹੈ ਕਿ, 'ਅਸੀਂ ਡੇਟਾ ਸਟੋਰੇਜ ਸਥਾਨਕਕਰਨ ਦੀ ਪ੍ਰਾਪਤੀ ਲਈ ਚੀਨ ਵਿਚ ਇੱਕ ਡੇਟਾ ਸੈਂਟਰ ਸਥਾਪਤ ਕੀਤਾ ਹੈ ਅਤੇ ਹੋਰ ਸਥਾਨਕ ਡਾਟਾ ਸੈਂਟਰਾਂ ਨੂੰ ਜੋੜਨਾ ਜਾਰੀ ਰੱਖਾਂਗੇ।' ਇਸਦੇ ਨਾਲ ਹੀ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਕਾਰ ਦੇ ਮਾਲਕਾਂ ਲਈ ਵਾਹਨ ਦੀ ਜਾਣਕਾਰੀ ਪੁੱਛਗਿੱਛ ਪਲੇਟਫਾਰਮ ਵੀ ਖੋਲ੍ਹੇਗੀ। ਇਹ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਬਾਰੇ ਜਾਣਕਾਰੀ ਦਿੱਤੀ ਜਾਏਗੀ। ਅਸੀਂ ਉਪਭੋਗਤਾਵਾਂ ਦੇ ਤਜ਼ਰਬੇ ਨੂੰ ਬਿਹਤਰ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਾਂਗੇ।
ਇਹ ਵੀ ਪੜ੍ਹੋ : ਸੋਨਾ ਮੁੜ 50 ਹਜ਼ਾਰ ਹੋਣ ਲਈ ਬੇਤਾਬ, ਜਾਣੋ ਭਾਰਤ ਕੋਲ ਕਿੰਨਾ ਹੈ ਪੀਲੀ ਧਾਤੂ ਦਾ ਭੰਡਾਰ
ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ, 'ਚੀਨੀ ਜ਼ਮੀਨਾਂ 'ਤੇ ਬਾਜ਼ਾਰ ਵਿਚ ਵਾਹਨਾਂ ਦੀ ਵਿਕਰੀ ਤੋਂ ਪੈਦਾ ਹੋਏ ਸਾਰੇ ਅੰਕੜੇ ਚੀਨ ਵਿਚ ਹੀ ਸਟੋਰ ਕੀਤੇ ਜਾਣਗੇ।' ਇਸ ਸਾਲ ਦੇ ਸ਼ੁਰੂ ਵਿਚ ਟੇਸਲਾ ਨੂੰ ਇਲੈਕਟ੍ਰੈਕ ਨਾਮਕ ਇਕ ਨਿਊਜ਼ ਵੈਬਸਾਈਟ ਵਲੋਂ ਟੈਸਲਾ ਨੇ ਆਪਣੇ ਵਾਹਨਾਂ ਵਿਚ ਕੈਮਰਿਆਂ ਤੋਂ ਅੰਕੜੇ ਇਕੱਤਰ ਕਰਨ ਦੇ ਸੰਬੰਧ ਵਿਚ ਚੀਨ ਵਿਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੀਪਲਜ਼ ਲਿਬਰੇਸ਼ਨ ਆਰਮੀ, ਚੀਨ ਦੀ ਫੌਜ ਨੇ ਸਥਾਨਕ ਟੈਸਲਾ ਕਾਰ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਉਹ ਆਪਣੇ ਵਾਹਨਾਂ ਨੂੰ ਆਰਮੀ ਸਥਾਨਾਂ ਅਤੇ ਰਿਹਾਇਸ਼ੀ ਕੰਪਲੈਕਸਾਂ ਵਿਚ ਪਾਰਕ ਨਾ ਕਰਨ ਅਤੇ ਇਸ ਦੇ ਖ਼ਿਲਾਫ ਨੋਟਿਸ ਵੀ ਜਾਰੀ ਕੀਤਾ ਸੀ। ਚੀਨ ਨੂੰ ਚਿੰਤਾ ਹੈ ਕਿ ਟੈਸਲਾ ਵਾਹਨਾਂ ਦੇ ਆਲੇ ਦੁਆਲੇ ਕੈਮਰਿਆਂ ਦੀ ਵਰਤੋਂ ਕਰਕੇ ਇਲਾਕੇ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਅਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ : SEBI ਨੂੰ ਸੈਟ ਦਾ ਝਟਕਾ : YES Bank ਦੇ ਜੁਰਮਾਨੇ ’ਤੇ ਲਗਾਈ ਰੋਕ
ਮਸਕ ਨੇ ਸਪੱਸ਼ਟ ਟਿੱਪਣੀ ਕਰਦਿਆਂ ਕਿਹਾ,' 'ਟੇਸਲਾ ਚੀਨ' ਤੇ ਜਾਸੂਸੀ ਕਰਨ ਲਈ ਆਪਣੇ ਵਾਹਨਾਂ ਦੇ ਕੈਮਰਿਆਂ ਦਾ ਇਸਤੇਮਾਲ ਨਹੀਂ ਕਰ ਰਿਹਾ ਹੈ। ਪਰ ਇਸ ਨਾਲ ਚਿੰਤਾਵਾਂ ਘੱਟ ਨਹੀਂ ਹੋ ਰਹੀਆਂ ਹਨ ਕਿਉਂਕਿ ਹੋਰ ਵੀ ਸਰਕਾਰੀ ਸੰਸਥਾਵਾਂ ਨੇ ਕਥਿਤ ਤੌਰ 'ਤੇ ਕਰਮਚਾਰੀਆਂ ਨੂੰ ਆਪਣੇ ਟੈਸਲਾ ਵਾਹਨ ਨੂੰ ਸਰਕਾਰੀ ਥਾਵਾਂ 'ਤੇ ਪਾਰਕ ਨਾ ਕਰਨ ਲਈ ਕਿਹਾ ਸੀ।' ਉਨ੍ਹਾਂ ਸਥਿਤੀਆਂ ਦੇ ਬਾਅਦ, ਟੇਸਲਾ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਸਥਾਨਕ ਤੌਰ 'ਤੇ ਚੀਨ ਵਿੱਚ ਇਕੱਠੇ ਕੀਤੇ ਸਾਰੇ ਡੇਟਾ ਨੂੰ ਸਟੋਰ ਕਰੇਗੀ।
ਇਹ ਵੀ ਪੜ੍ਹੋ : 19 ਕਰਮਚਾਰੀਆਂ ਵਾਲੀ ਅਨਜਾਨ ਕੰਪਨੀ ਦੀ ਭਾਰਤ ’ਚ 500 ਬਿਲਿਅਨ ਡਾਲਰ ਦੇ ਨਿਵੇਸ਼ ਦੀ ਪੇਸ਼ਕਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੈਟਰੋਨੇਟ ਤੇ ਆਈ. ਜੀ. ਐੱਲ. 'ਚ ਹਿੱਸੇਦਾਰੀ ਵੇਚਣ ਦਾ ਇਰਾਦਾ ਨਹੀਂ: BPCL
NEXT STORY