ਨਵੀਂ ਦਿੱਲੀ — ਟਾਇਟੈਨਿਕ ਜਹਾਜ਼ ਬਣਾਉਣ ਵਾਲੀ ਕੰਪਨੀ ਹਾਰਲੇਡ ਐਂਡ ਵੋਲਫ ਸ਼ਿਪਯਾਰਡ 158 ਸਾਲ ਬਾਅਦ ਬੰਦ ਹੋਣ ਜਾ ਰਹੀ ਹੈ। ਕੰਪਨੀ ਪਿਛਲੇ ਕਈ ਸਾਲਾਂ ਤੋਂ ਘਾਟੇ 'ਚ ਚਲ ਰਹੀ ਸੀ। ਕੰਪਨੀਆਂ ਨਾਲ ਮੁਕਾਬਲਾ ਕਰਨ ਦੀ ਰੇਸ 'ਚ ਪਿੱਛੇ ਰਹਿਣ ਕਾਰਨ ਕੰਪਨੀ ਡੁੱਬ ਚੁੱਕੀ ਹੈ ਅਤੇ ਜਲਦੀ ਹੀ ਕੰਪਨੀ ਨੂੰ ਤਾਲਾ ਲੱਗ ਸਕਦਾ ਹੈ।
ਕੰਪਨੀ 'ਚ ਕੰਮ ਕਰਦੇ ਸਨ 35,000 ਲੋਕ
ਹਾਰਲੇਡ ਐਂਡ ਵੋਲਫ ਸ਼ਿਪਯਾਰਡ ਨੇ ਸਾਲ 1909 ਤੋਂ 1911 ਦੇ ਵਿਚਕਾਰ ਟਾਇਟੈਨਿਕ ਜਹਾਜ਼ ਬਣਾਇਆ ਸੀ। ਅੱਜ ਤੋਂ ਕਰੀਬ 100 ਸਾਲ ਪਹਿਲਾਂ ਕੰਪਨੀ 'ਚ 35,000 ਲੋਕ ਕੰਮ ਕਰਦੇ ਸਨ। ਹੁਣ ਦਿਵਾਲੀਆ ਹੋ ਚੁੱਕੀ ਕੰਪਨੀ 'ਚ ਸਿਰਫ 123 ਲੋਕ ਹੀ ਬਚੇ ਹਨ।
ਦੂਜੇ ਵਿਸ਼ਵ ਯੁੱਧ ਦੌਰਾਨ ਬਣਾਏ ਸਨ ਜੰਗੀ ਜਹਾਜ਼
ਟਾਇਟੈਨਿਕ ਜਹਾਜ਼ ਤੋਂ ਇਲਾਵਾ ਕੰਪਨੀ ਨੇ ਦੂਜੀ ਵਿਸ਼ਵ ਜੰਗ ਦੌਰਾਨ ਲਗਭਗ 150 ਤੋਂ ਜ਼ਿਆਦਾ ਜੰਗੀ ਜਹਾਜ਼ ਬਣਾਏ ਸਨ। ਸਾਲ 1945 ਦੇ ਬਾਅਦ ਤੋਂ ਕੰਪਨੀ ਨੇ ਜਹਾਜ਼ ਦਾ ਨਿਰਮਾਣ ਘੱਟ ਕਰ ਦਿੱਤਾ ਸੀ। ਬੰਦ ਹੋਣ ਤੋਂ ਪਹਿਲਾਂ ਇਹ ਕੰਪਨੀ ਪਣ ਬਿਜਲੀ ਅਤੇ ਸਮੁੰਦਰੀ ਇੰਜੀਨੀਅਰਿੰਗ ਪ੍ਰੋਜੈਕਟ 'ਤੇ ਕੰਮ ਕਰ ਰਹੀ ਸੀ।
ਆਈਸਬਰਗ ਨਾਲ ਟਕਰਾਇਆ ਸੀ ਟਾਇਟੈਨਿਕ ਜਹਾਜ਼
ਟਾਇਟੈਨਿਕ ਜਹਾਜ਼ ਨੂੰ ਉੱਤਰੀ ਆਇਰਲੈਂਡ ਦੇ ਬੇਲਫਾਸਟ 'ਚ 31 ਮਾਰਚ 1911 ਨੂੰ ਲਾਂਚ ਕੀਤਾ ਗਿਆ ਸੀ। ਕੰਪਨੀ ਵਲੋਂ ਬਣਾਇਆ ਗਿਆ ਵਿਸ਼ਾਲ ਜਹਾਜ਼ ਟਾਇਟੈਨਿਕ ਆਪਣੀ ਪਹਿਲੀ ਹੀ ਯਾਤਰਾ 'ਚ ਆਈਸਬਰਗ ਨਾਲ ਟਕਰਾਅ ਦੇ ਸਮੁੰਦਰ ਵਿਚ ਡੁੱਬ ਗਿਆ ਸੀ। ਇਹ ਦੁਰਘਟਨਾ ਸਮੁੰਦਰੀ ਇਤਿਹਾਸ ਦੀ ਸਭ ਤੋਂ ਭਿਆਨਕ ਦੁਰਘਟਨਾਵਾਂ ਵਿਚੋਂ ਇਕ ਹੈ। ਇਸ ਵਿਚ ਕਰੀਬ 1,517 ਲੋਕ ਮਾਰੇ ਗਏ ਸਨ। ਟਾਇਟੈਨਿਕ ਜਹਾਜ਼ ਸਾਊਥੇਮਪਟਨ ਬੰਦਰਗਾਹ ਤੋਂ ਨਿਊਯਾਰਕ ਜਾ ਰਿਹਾ ਸੀ। ਇਕ ਸਤੰਬਰ 1985 ਨੂੰ ਅਮਰੀਕੀ ਨੇਵੀ ਦੇ ਸਾਬਕਾ ਕਮਾਂਡਰ ਅਤੇ ਮਹਾਸਾਗਰ ਵਿਗਿਆਨ ਦੇ ਪ੍ਰੋਫੈਸਰ ਰਾਬਰਟ ਡੁਆਨੇ ਬਾਲਾਰਡ ਨੇ ਜਹਾਜ਼ ਦਾ ਮਲਬਾ ਲੱਭਿਆ ਸੀ। ਜਹਾਜ਼ 'ਚ 2,229 ਲੋਕ ਸਵਾਰ ਸਨ ਪਰ ਘੱਟ ਲਾਈਫਬੋਟ ਹੋਣ ਕਾਰਨ ਕੁਝ ਹੀ ਲੋਕਾਂ ਦੀ ਜਾਨ ਬਚ ਸਕੀ ਸੀ।
ਸੋਨਾ 110 ਰੁਪਏ ਟੁੱਟਿਆ, ਚਾਂਦੀ 80 ਰੁਪਏ ਫਿਸਲੀ
NEXT STORY