ਨਵੀਂ ਦਿੱਲੀ— ਕੀ ਤੁਸੀਂ ਜਾਣਦੇ ਹੋ ਜੁਲਾਈ ਤੋਂ ਹੁਣ ਤਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਿੰਨਾ ਵਾਧਾ ਹੋਇਆ ਹੈ? ਦਰਅਸਲ ਕੀਮਤਾਂ 'ਚ ਹਰ ਰੋਜ਼ ਬਦਲਾਅ ਹੋਣ ਨਾਲ ਜ਼ਿਆਦਾਤਰ ਲੋਕਾਂ ਦਾ ਧਿਆਨ ਇਸ 'ਤੇ ਨਹੀਂ ਗਿਆ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਪਹਿਲੀ ਜੁਲਾਈ ਤੋਂ ਪੈਟਰੋਲ ਦਾ ਮੁੱਲ 5.79 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 3.73 ਰੁਪਏ ਪ੍ਰਤੀ ਲੀਟਰ ਵਧਾ ਚੁੱਕੀਆਂ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਹੋ ਰਿਹਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ਮੁਤਾਬਕ, ਦਿੱਲੀ 'ਚ ਪੈਟਰੋਲ ਵੀਰਵਾਰ ਨੂੰ 68.88 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 57.06 ਰੁਪਏ ਪ੍ਰਤੀ ਲੀਟਰ 'ਤੇ ਵਿਕੇਗਾ। ਜਦੋਂ ਕਿ ਪਹਿਲੀ ਜੁਲਾਈ ਨੂੰ ਪੈਟਰੋਲ ਦੀ ਕੀਮਤ 63.09 ਰੁਪਏ ਅਤੇ ਡੀਜ਼ਲ 53.33 ਰੁਪਏ ਪ੍ਰਤੀ ਲੀਟਰ ਸੀ।
ਪੰਜਾਬ 'ਚ 70 ਰੁਪਏ ਤੋਂ ਪਾਰ ਹੋਇਆ ਪੈਟਰੋਲ
2 ਜੁਲਾਈ ਤੋਂ ਬਾਅਦ ਜਲੰਧਰ 'ਚ ਪੈਟਰੋਲ 5.99 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 3.63 ਰੁਪਏ ਪ੍ਰਤੀ ਲੀਟਰ ਮਹਿੰਗੇ ਹੋ ਚੁੱਕੇ ਹਨ। ਅੱਜ ਯਾਨੀ ਵੀਰਵਾਰ ਨੂੰ ਇੰਡੀਅਨ ਆਇਲ ਦੇ ਪੰਪ 'ਤੇ ਪੈਟਰੋਲ 73.90 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 57.20 ਰੁਪਏ ਪ੍ਰਤੀ ਲੀਟਰ ਦੀ ਕੀਮਤ 'ਤੇ ਵਿਕਣਗੇ। ਜਦੋਂ ਕਿ 2 ਜੁਲਾਈ ਨੂੰ ਪੈਟਰੋਲ ਦੀ ਕੀਮਤ 67.91 ਰੁਪਏ ਪ੍ਰਤੀ ਲੀਟਰ ਸੀ ਅਤੇ ਡੀਜ਼ਲ ਦੀ ਕੀਮਤ 53.57 ਰੁਪਏ ਪ੍ਰਤੀ ਲੀਟਰ ਸੀ। ਹਾਲਾਂਕਿ ਦਿੱਲੀ 'ਚ ਪੈਟਰੋਲ ਦੀ ਕੀਮਤ ਪੰਜਾਬ ਨਾਲੋਂ ਤਕਰੀਬਨ 5 ਰੁਪਏ ਅਤੇ ਡੀਜ਼ਲ ਦੀ ਕੀਮਤ ਵੀ ਲਗਭਗ 4 ਰੁਪਏ ਘੱਟ ਹੈ। ਇਸੇ ਤਰ੍ਹਾਂ ਹਰਿਆਣਾ ਦੇ ਮੁਕਾਬਲੇ ਵੀ ਪੰਜਾਬ 'ਚ ਤੇਲ ਮਹਿੰਗਾ ਹੈ। ਅਜਿਹਾ ਸੂਬਿਆਂ ਦੇ ਲੋਕਲ ਟੈਕਸ ਕਰਕੇ ਹੈ, ਪੰਜਾਬ ਸਰਕਾਰ ਜੋ ਵੈਟ ਪੈਟਰੋਲ 'ਤੇ ਵਸੂਲਦੀ ਹੈ ਉਹ ਗੁਆਂਢੀ ਸੂਬਿਆਂ ਤੋਂ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ 16 ਜੂਨ ਤੋਂ ਕੰਪਨੀਆਂ ਨੇ ਤੇਲ ਕੀਮਤਾਂ 'ਚ ਰੋਜ਼ ਬਦਲਾਅ ਕਰਨਾ ਸ਼ੁਰੂ ਕੀਤਾ ਸੀ। ਰੋਜ਼ਾਨਾ ਕੀਮਤਾਂ ਬਦਲਣ ਨਾਲ ਹੁਣ ਲੋਕਾਂ ਦਾ ਜ਼ਿਆਦਾ ਧਿਆਨ ਇਸ ਵੱਲ ਨਹੀਂ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਕੀਮਤਾਂ 'ਚ ਬਦਲਾਅ ਕੌਮਾਂਤਰੀ ਬਾਜ਼ਾਰ ਅਤੇ ਕਰੰਸੀ 'ਚ ਉਤਰਾਅ-ਚੜ੍ਹਾਅ ਮੁਤਾਬਕ ਹੁੰਦਾ ਹੈ।
ਦੁਨੀਆਭਰ 'ਚ 90 ਦਿਨਾਂ ਅੰਦਰ ਵਿਕੇ 30 ਕਰੋੜ ਤੋਂ ਜ਼ਿਆਦਾ ਮੋਬਾਇਲ ਫੋਨਸ
NEXT STORY