ਨਵੀਂ ਦਿੱਲੀ— 3 ਅਰਬ 66 ਕਰੋੜ ਕੇਵਲ ਕਿਰਾਏ ਦੀਆਂ ਗੱਡੀਆਂ 'ਤੇ ਖਰਚ ਹੈਰਾਨ ਰਹਿ ਗਏ ਨਾ ਤੁਸੀਂ! ਇਹ ਖਰਚਾ ਕਿਸੇ ਹੋਰ ਦਾ ਨਹੀਂ ਬਲਕਿ ਦਿੱਲੀ ਪੁਲਸ ਦਾ ਹੈ ਜੋ ਉਨ੍ਹਾਂ ਦੇ ਸੁਰੱਖਿਆ ਦੇ ਨਾਮ 'ਤੇ ਬੀਤੇ 7 ਸਾਲਾਂ 'ਚ ਖਰਚ ਕੀਤਾ ਹੈ। ਪੁਲਸ ਦਾ ਦਾਅਵਾ ਹੈ ਕਿ ਇਹ ਖਰਚ ਉਨ੍ਹਾਂ ਨੇ ਨਿੱਜੀ ਕੰਮਾਂ ਲਈ ਨਹੀਂ ਬਲਕਿ ਲੋਕਾਂ ਦੀ ਸੁਰੱਖਿਆ ਦੇ ਨਾ 'ਤੇ ਲਗਾਈਆਂ ਗਈਆਂ ਗੱਡੀਆਂ ਲਈ ਕੀਤਾ ਹੈ ਪਰ, ਦਿੱਲੀ ਪੁਲਸ ਨੂੰ ਸਵਾਲ ਇਹ ਹੈ ਕਿ ਇਨ੍ਹੇ ਕਰਚੇ 'ਚ 7 ਸਾਲਾ 'ਚ 400 ਗੱਡੀਆਂ ਨਹੀਂ ਖਰੀਦੀਆਂ ਜਾ ਸਕਦੀਆਂ ਜੋ ਕਿਰਾਇਆ ਦਿੱਤਾ ਗਿਆ ਉਹ ਕਿਸ਼ਤ ਦੇ ਰੂਪ 'ਚ ਨਹੀਂ ਦਿੱਤਾ ਜਾਣਾ ਚਾਹੀਦਾ ਸੀ। 7 ਸਾਲਾ 'ਚ ਕਿਰਾਏ ਦੀਆਂ ਗੱਡੀਆਂ ਨੂੰ ਦਿੱਤੇ ਜਾਣ ਵਾਲੇ ਭੁਗਤਾਨ ਦਾ ਖੁਲਾਸਾ ਇਕ ਆਰ. ਟੀ. ਆਈ. 'ਚ ਹੋਇਆ ਹੈ। ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਪੈਸਾ ਭਾਵੇ ਹੀ ਦਿੱਲੀ ਪੁਲਸ ਦੇ ਫੰਡ 'ਚੋਂ ਦਿੱਤਾ ਗਿਆ ਹੈ, ਪਰ ਪੈਸਾ ਆਮ ਜਨਤਾ ਦਾ ਹੈ ਜੋ ਟੈਕਸ ਦੇ ਰੂਪ 'ਚ ਉਹ ਦਿੰਦੀ ਹੈ। ਇਸ ਖੁਲਾਸੇ ਤੋਂ ਬਾਅਦ ਦਿੱਲੀ ਪੁਲਸ ਦੇ ਅਧਿਕਾਰੀਆਂ ਨੇ ਚੁੱਪੀ ਸਾਧ ਰੱਖੀ ਹੈ।
ਜਨਤਕ ਪ੍ਰੋਟੈਕਸ਼ਨ ਮੂਵਮੇਂਟ ਆਗਨਾਈਜੇਸ਼ਨ ਦੇ ਪ੍ਰਧਾਨ ਜੀਸ਼ਨ ਹੈਦਰ ਨੇ ਦਿੱਲੀ ਪੁਲਸ ਤੋਂ ਆਰ.ਟੀ.ਆਈ. ਦੇ ਜਰੀਏ ਜਾਣਕਾਰੀ ਮੰਗੀ ਸੀ ਕਿ ਪੁਲਸ ਹਰ ਸਾਲ ਕਿਰਾਏ ਦੀਆਂ ਗੱਡੀਆਂ 'ਤੇ ਕਿੰਨੇ ਪੈਸੇ ਖਰਟ ਕਰ ਦਿੰਦੀ ਹੈ ਅਤੇ ਕਿੰਨੇ ਸਾਲਾਂ ਤੋਂ ਉਹ ਨਵੇਂ ਵਾਹਨ ਨਾ ਖਰੀਦ ਕੇ ਕਿਰਾਏ ਦੀ ਗੱਡੀਆਂ ਨਾਲ ਲੋਕਾਂ ਦੀ ਸੁਰੱਖਿਆ ਕਰ ਰਹੀ ਹੈ।
ਆਰ.ਟੀ.ਆਈ. ਦੇ ਦਿੱਤੇ ਗਏ ਜਵਾਬ 'ਚ ਦਿੱਲੀ ਪੁਲਸ ਦੇ ਜਨਸੰਪਰਕ ਅਧਿਕਾਰੀ ਅਤੇ ਡੀ.ਸੀ.ਪੀ.ਅਮਿਤ ਰਾਏ ਨੇ ਜਵਾਬ ਦਿੱਤਾ ਹੈ ਕਿ ਲਗਭਗ ਸਾਲਾਨਾ 50 ਕਰੋੜ ਦੇ ਕਰੀਬ ਉਨ੍ਹਾਂ ਦਾ ਵਿਭਾਗ ਮਹਿਜ 400 ਗੱਡੀਆਂ ਦੇ ਕਿਰਾਏ 'ਤੇ ਖਰਚ ਕਰ ਦਿੰਦਾ ਹੈ। ਉਨ੍ਹਾਂ ਨੇ ਜਵਾਬ 'ਚ ਆਪਣੇ 7 ਸਾਲ ਦੇ ਖਰਚੇ ਦਾ ਬਿਊਰਾ ਵੀ ਦਿੱਤਾ ਹੈ। ਜਿਸ 'ਚ ਦੱਸਿਆ ਹੈ ਕਿ ਹੁਣ ਤੱਕ ਪੁਲਸ ਇਨ੍ਹਾਂ ਵਾਹਨਾਂ ਦੇ ਕਿਰਾਏ 'ਤੇ 3 ਅਰਬ 66 ਕਰੋੜ ਤੋਂ ਜ਼ਿਆਦਾ ਖਰਚ ਕਰ ਚੁੱਕੀ ਹੈ। ਇਹ ਕਿਰਾਇਆ ਜੇ.ਪੀ.ਐਂਡ ਕੰਪਨੀ, ਥਰਡ ਫਲੋਰ, ਬੰਸਲ ਪਲਾਜ਼ਾ ਕਮਸ਼ਿਅਲ ਕਮਪਲੈਕਸ ,ਸੈਕਟਰ-6 ਦਵਾਰਕਾ ਨੂੰ ਦਿੱਤਾ ਜਾਂਦਾ ਹੈ।
ਕਿੰਨੀ ਕੀਮਤ ਹੈ ਇਸ ਖਰਚ ਦੀ
ਆਰ.ਟੀ.ਆਈ ਦੇ ਤਹਿਤ ਪਤਾ ਚਲਿਆ ਕਿ ਦਿੱਲੀ ਪੁਲਸ 50 ਐੱਸ.ਯੂ.ਵੀ.ਕਾਰ ਅਤੇ 450 ਜਿਪਸੀਆਂ ਸਾਲਾਨਾ ਕਿਰਾਏ 'ਤੇ ਔਸਤਨ 24 ਘੰਟਿਆਂ ਦੇ ਲਈ ਰੱਖਦੀ ਹੈ ਅਤੇ ਇਸਦੇ ਲਈ ਉਹ 50 ਕਰੋੜ ਰੁਪਏ ਤੋਂ ਜ਼ਿਆਦਾ ਦਾ ਭੁਗਤਾਨ ਕਰਦੀ ਹੈ। ਯਾਨੀ ਕੀ ਪ੍ਰਤੀਦਿਨ 13 ਲੱਖ ਰੁਪਏ ਤੋਂ ਉੁਪਰ। ਜਦਕਿ ਹੋਰ ਟ੍ਰੈਵਲਸ Âੰਜੇਸੀ ਜਾਂ ਫਿਰ ਹੋਰ ਕੋਈ ਵੀ ਏਜੰਸੀ ਨਾਲ ਜੇਕਰ ਤੁਸੀਂ ਕੋਈ ਵਾਹਨ ਲੈਂਦੇ ਹੋ ਤਾਂ ਇਸਦਾ ਅੱਧਾ ਖਰਚ ਆਉਂਦਾ ਹੈ।
ਕੀ ਇੰਨੇ 'ਚ ਨਹੀਂ ਆ ਜਾਂਦੇ ਇਹ ਵਾਹਨ
ਸਵਾਲ ਇਹ ਵੀ ਹੈ ਕਿ ਜੇਕਰ ਇਨ੍ਹਾਂ ਗੱਡੀਆਂ ਨੂੰ 7 ਸਾਲ ਪਹਿਲਾਂ ਜਾਂ ਕਦੀ ਵੀ ਖਰੀਦ ਲਿਆ ਜਾਂਦਾ ਤਾਂ ਇਨ੍ਹਾਂ ਦੀ ਸਾਲਾਨਾ ਕਿਸਤ ਵੀ ਇਸ ਤੋਂ ਘੱਟ ਆਉਂਦੀ ਅਤੇ ਇਹ ਗੱਡੀਆਂ ਦਿੱਲੀ ਪੁਲਸ ਦੀਆਂ ਆਪਣੀਆਂ ਹੁੰਦੀਆਂ। ਇੰਨ੍ਹਾਂ ਹੀ ਨਹੀਂ ਜਿਸ ਗੱਡੀ ਸਿਆਜ਼ 'ਚ ਅਧਿਕਾਰੀ ਚੱਲਦੇ ਹਨ ਉਨ੍ਹਾਂ 'ਚ ਵੀ ਜ਼ਿਆਦਾਤਰ ਕਾਰਾਂ ਕਿਰਾਏ 'ਤੇ ਹਨ, ਜੇਕਰ ਸ਼ਿਆਜ਼ ਦੀ ਕਾਸਟ ਟਾਪ ਮਾਡਲ 13 ਲੱਖ ਦੀ ਹੈ ਤਾਂ ਦਿੱਲੀ ਪੁਲਸ ਪ੍ਰਤੀਦਿਨ ਕਿਰਾਏ ਦੀ ਬਜਾਏ ਇੱਕ ਕਾਰ ਵੀ ਖਰੀਦੇ ਤਾਂ ਅੱਜ ਹਰ ਪੁਲਸ ਕਰਮੀ ਦੇ ਕੋਲ ਇਕ ਨਵੀਂ ਕਾਰ ਹੁੰਦੀ, ਪਰ ਅਜਿਹਾ ਦਿੱਲੀ ਪੁਲਸ ਨੇ ਨਹੀਂ ਕੀਤਾ।
ਕਾਰਪੋਰੇਟ ਤੋਹਫਿਆਂ 'ਤੇ ਵੀ ਨੋਟਬੰਦੀ, ਜੀ.ਐੱਸ.ਟੀ ਦੀ ਮਾਰ
NEXT STORY