ਨਵੀਂ ਦਿੱਲੀ — ਭਾਰਤ ਵਿਚ ਤਿਉਹਾਰਾਂ ਦੀ ਪਰੰਪਰਾ ਸਦੀਆਂ ਪੁਰਾਣੀ ਹੈ। ਤਿਉਹਾਰਾਂ ਦੀਆਂ ਖੁਸ਼ੀਆਂ ਮਨਾਉਣ ਲਈ ਲੋਕ ਹਜ਼ਾਰਾਂ-ਲੱਖਾਂ ਰੁਪਇਆ ਖਰਚ ਕਰ ਦਿੰਦੇ ਹਨ। ਇਸ ਸਾਲ ਵੀ 15 ਅਕਤਬੂਰ ਤੋਂ ਤਿਉਹਾਰਾਂ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ ਪਰ ਲੱਗਦਾ ਹੈ ਇਸ ਸਾਲ ਲੋਕਾਂ ਦੇ ਦਿਲਾਂ ਵਿਚ ਉਹ ਉਤਸ਼ਾਹ ਨਹੀਂ ਹੈ। ਛੋਟੇ ਕਿਸਾਨਾਂ ਲਈ ਕਈ ਰਾਹਤ ਭਰੇ ਐਲਾਨ ਕਰਨ ਤੋਂ ਬਾਅਦ ਵੀ ਉਨ੍ਹਾਂ ਦੀਆਂ ਜੇਬਾਂ ਖਾਲ੍ਹੀ ਹੀ ਹਨ। ਇਕ ਪਾਸੇ ਜੇਕਰ ਕਿਸਾਨਾਂ ਨੂੰ ਰਾਹਤ ਮਿਲੀ ਹੈ ਤਾਂ ਦੂਜੇ ਪਾਸੇ ਉਨ੍ਹਾਂ ਸਾਹਮਣੇ ਮਹਿੰਗਾਈ ਦਾ ਦੈਂਤ ਮੂੰਹ ਖੋਲ੍ਹ ਕੇ ਖੜ੍ਹਾ ਹੈ। ਇਹ ਦੈਂਤ ਸਿਰਫ ਕਿਸਾਨਾਂ ਦੀਆਂ ਖੁਸ਼ੀਆਂ ਹੀ ਨਹੀਂ ਨਿਗਲ ਰਿਹਾ ਸਗੋਂ ਇਹ ਨੌਕਰੀ ਪੇਸ਼ਾ ਅਤੇ ਕਾਰੋਬਾਰੀਆਂ ਹਰੇਕ ਵਰਗ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ।
ਇਨ੍ਹਾਂ ਕਾਰਨਾਂ ਕਰਕੇ ਵੱਡਾ ਹੋ ਰਿਹਾ ਮਹਿੰਗਾਈ ਦਾ ਦੈਂਤ
ਡਾਲਰ ਦੀ ਗੱਲ ਕਰੀਏ ਤਾਂ ਇਕ ਸਾਲ ਅੰਦਰ ਡਾਲਰ ਦਾ ਮੁੱਲ 10 ਰੁਪਏ ਵਧਿਆ ਹੈ। ਇਸ ਦੇ ਨਾਲ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 20 ਰੁਪਏ ਤੱਕ ਵਧ ਗਈਆਂ ਹਨ। ਇਸ ਦੇ ਨਾਲ ਹੀ ਸੋਨੇ ਦੀ ਗੱਲ ਕਰੀਏ ਤਾਂ ਪਿਛਲੇ ਤਿੰਨ ਦਿਨਾਂ ਵਿਚ 600 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਕਰਕੇ ਸਬਜ਼ੀਆਂ, ਰਸੌਈ ਦਾ ਸਮਾਨ, ਦੁੱਧ ਸਮੇਤ ਕਈ ਰੋਜ਼ਾਨਾ ਇਸਤੇਮਾਲ ਕਰਨ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਵਸਤੂਆਂ ਮਹਿੰਗੀਆਂ ਹੋਣ ਸ਼ਹਿਰ ਦੇ ਬਾਜ਼ਾਰਾਂ ਦੀ ਰੌਣਕ ਖਤਮ ਹੋ ਗਈ ਹੈ। ਮੰਦੇ ਦੀ ਮਾਰ ਪੂਰੀ ਮਾਰਕਿਟ 'ਚ ਫੈਲੀ ਹੋਈ ਹੈ। ਤੁਸੀਂ ਤਸਵੀਰਾਂ ਵਿਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਜ ਹਫਤੇ ਦੇ ਆਖਰੀ ਦਿਨ ਸ਼ਨੀਵਾਰ ਹੈ ਅਤੇ ਬਜ਼ਾਰਾਂ ਦਾ ਹਾਲ ਦੇਖ ਕੇ ਮਹਿੰਗਾਈ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਅੱਜਕੱਲ੍ਹ ਕਿਸਾਨਾਂ ਦੀ ਝੋਨੇ ਦੀ ਖੇਤੀ ਮੰਡੀ ਵਿਚ ਆਉਣ ਤੋਂ ਬਾਅਦ ਉਹ ਆਪਣੇ ਬੱਚਿਆਂ ਦੇ ਵਿਆਹ ਜ਼ਿਆਦਾਤਰ ਇਸੇ ਮਹੀਨੇ ਹੀ ਕਰਦੇ ਹਨ। ਵੈਸੇ ਵੀ ਇਹ ਆਉਣ ਵਾਲੇ ਮਹੀਨੇ ਮੌਸਮ ਦੇ ਹਿਸਾਬ ਨਾਲ ਹੀ ਵਿਆਹ-ਸ਼ਾਦੀਆਂ ਲਈ ਬਿਹਤਰ ਸਮਝੇ ਜਾਂਦੇ ਹਨ। ਪਰ ਮਹਿੰਗਾਈ ਕਾਰਨ ਵਿਆਹ ਅਤੇ ਤਿਉਹਾਰ ਇਸ ਸਾਲ ਫਿੱਕੇ ਹੀ ਰਹਿਣਗੇ। ਅੱਜ ਅਸੀਂ ਸ਼ਹਿਰ ਦੀਆਂ ਕੁਝ ਦੁਕਾਨਾਂ ਦਾ ਦੌਰਾ ਕੀਤਾ ਅਤੇ ਸੁਨਿਆਰਿਆਂ ਨਾਲ ਗੱਲਬਾਤ ਕੀਤੀ। ਆਓ ਜਾਣਦੇ ਹਾਂ ਕੀ ਕਹਿਣਾ ਹੈ ਉਨ੍ਹਾਂ ਦਾ ਇਸ ਮਹਿੰਗਾਈ ਬਾਰੇ.....................
ਟੈਲੀਕਾਮ ਕੰਪਨੀਆਂ ਨੂੰ ਮਿਲ ਸਕਦੀ ਹੈ ਆਧਾਰ ਵਰਤੋਂ ਦੀ ਛੋਟ, ਜੇਤਲੀ ਨੇ ਦਿੱਤੇ ਸੰਕੇਤ
NEXT STORY