ਨਵੀਂ ਦਿੱਲੀ : ਵਿੱਤੀ ਸਾਲ 2023-24 ਦੀ ਪਹਿਲੀ ਛਿਮਾਹੀ 'ਚ ਪੇਸ਼ ਸ਼ੁਰੂਆਤੀ ਜਨਤਕ ਪੇਸ਼ਕਸ਼ (IPO) ਦੀ ਗਿਣਤੀ 2007-08 ਤੋਂ ਬਾਅਦ ਸਭ ਤੋਂ ਵੱਧ ਰਹੀ। ਇਕ ਰਿਪੋਰਟ ਅਨੁਸਾਰ ਮੁੱਖ ਪਲੇਟਫਾਰਮ 'ਤੇ 31 IPOs ਰਾਹੀਂ 21,243 ਕਰੋੜ ਰੁਪਏ ਇਕੱਠੇ ਕੀਤੇ ਗਏ ਸਨ। ਸੌਦਿਆਂ ਦੀ ਗਿਣਤੀ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 2.2 ਗੁਣਾਂ ਰਹੀ ਪਰ ਇਕੱਠੀ ਕੀਤੀ ਗਈ ਰਕਮ 26 ਫ਼ੀਸਦੀ ਘੱਟ ਰਹੀ, ਉਦੋਂ 34,456 ਕਰੋੜ ਰੁਪਏ ਇਕੱਠੇ ਕੀਤੇ ਗਏ ਸਨ। ਪਿਛਲੇ ਵਿੱਤੀ ਸਾਲ ਦੇ ਅੰਕੜਿਆਂ ਨੂੰ ਭਾਰਤੀ ਜੀਵਨ ਬੀਮਾ ਨਿਗਮ ਦੇ 21,000 ਕਰੋੜ ਦੇ IPO ਨਾਲ ਮਜ਼ਬੂਤੀ ਮਿਲੀ ਸੀ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਵਿੱਤੀ ਸਾਲ 2024 ਦੀ ਪਹਿਲੀ ਛਿਮਾਹੀ 'ਚ ਸ਼ੁਰੂਆਤ ਹੌਲੀ ਰਹੀ ਅਤੇ ਪਹਿਲੇ 4 ਮਹੀਨਿਆਂ 'ਚ ਸਿਰਫ਼ 10 IPO ਪੇਸ਼ ਹੋਏ ਸਨ। ਹਾਲਾਂਕਿ ਪਿਛਲੇ 2 ਮਹੀਨੇ 'ਚ ਇਸ ਨੇ ਤੇਜ਼ੀ ਫੜ੍ਹੀ ਸੀ, ਕਿਉਂਕਿ ਬੈਂਚਮਾਰਕ ਨਿਫਟੀ ਅਤੇ ਮਿਡਕੈਪ 100 ਅਤੇ ਨਿਫਟੀ ਸਮਾਲਕੈਪ ਨਵੇਂ ਸਰਵਉੱਚ ਪੱਧਰ 'ਤੇ ਪਹੁੰਚ ਗਏ। ਦਰਾਂ 'ਚ ਵਾਧੇ ਅਤੇ ਅਮਰੀਕੀ ਬੈਂਕਿੰਗ ਸੰਕਟ ਦੌਰਾਨ ਦਸੰਬਰ 2022 ਅਤੇ ਮਾਰਚ 2023 ਵਿਚਾਲੇ ਬਾਜ਼ਾਰ 'ਚ ਹੋਏ ਉਤਾਰ-ਚੜ੍ਹਾਅ ਨੇ ਕਈ ਕੰਪਨੀਆਂ ਦੀ ਸੂਚੀਬੱਧਤਾ ਯੋਜਨਾ ਨੂੰ ਪਟਰੀ ਤੋਂ ਉਤਾਰ ਦਿੱਤਾ ਸੀ। ਹਾਲਾਂਕਿ ਮਾਰਚ ਦੇ ਹੇਠਲੇ ਪੱਧਰ ਤੋਂ ਬਾਜ਼ਾਰ 'ਚ ਸੁਧਾਰ ਅਤੇ ਦੇਸੀ ਅਤੇ ਵਿਦੇਸ਼ੀ ਨਿਵੇਸ਼ਕਾਂ ਕੋਲ ਲੋੜੀਂਦੀ ਨਕਦੀ ਨੇ ਪਹਿਲੇ ਬਾਜ਼ਾਰ ਦੀਆਂ ਗਤੀਵਿਧੀਆਂ 'ਚ ਮਜ਼ਬੂਤੀ ਲਿਆ ਦਿੱਤੀ।
ਇਹ ਵੀ ਪੜ੍ਹੋ : ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ
ICICI Securities ਦੇ ਮੁਖੀ ਅਜੈ ਸਰਾਫ ਨੇ ਕਿਹਾ, 'ਭਾਰਤ ਅਤੇ ਸਾਡੇ ਬਾਜ਼ਾਰ ਲਈ ਸਥਿਤੀ ਕਾਫ਼ੀ ਵਧੀਆ ਰਹੀ। ਆਰਥਿਕ ਮਸਲਿਆਂ ਦੇ ਇਲਾਵਾ Geo-political ਕਾਰਕ ਭਾਰਤ ਦੇ ਹੱਕ 'ਚ ਦੇਖੇ ਗਏ ਹਨ। ਅਪ੍ਰੈਲ ਤੋਂ ਅਸੀਂ FPI ਦੀ ਮਜ਼ਬੂਤ ਭਾਗੀਦਾਰੀ ਦੇਖੀ ਹੈ, ਜੋ ਪਿਛਲੇ 18 ਮਹੀਨਿਆਂ 'ਚ ਨਹੀਂ ਦੇਖਿਆ ਗਿਆ ਸੀ। ਇਨ੍ਹਾਂ ਗੱਲਾਂ ਨੇ ਸੈਂਟੀਮੈਂਟ ਨੂੰ ਲੈਣਦੇਣ ਦੇ ਹੱਕ 'ਚ ਕਰ ਦਿੱਤਾ। ਵਿੱਤੀ ਸਾਲ 2024 ਦੀ ਪਹਿਲੀ ਛਿਮਾਹੀ 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਦੇਸੀ ਬਾਜ਼ਾਰ 'ਚ 1.41 ਲੱਖ ਕਰੋੜ ਰੁਪਏ ਦੇ ਨਿਵੇਸ਼ ਕੀਤਾ। ਦੇਸੀ ਮਿਊਚੁਅਲ ਫੰਡਜ਼ ਨੇ 50,000 ਕਰੋੜ ਤੋਂ ਵੱਧ ਦਾ ਨਿਵੇਸ਼ ਕੀਤਾ।
ਇਹ ਵੀ ਪੜ੍ਹੋ : ਦੁਸਹਿਰਾ ਸਣੇ ਅਕਤੂਬਰ ਮਹੀਨੇ ਆ ਰਹੇ ਹਨ ਇਹ ਵਰਤ ਤੇ ਤਿਉਹਾਰ
ਨਿਫਟੀ ਮਿਡਕੈਪ 100 ਅਤੇ ਨਿਫਟੀ ਸਮਾਲਕੈਪ 100 ਸੂਚਕ ਅੰਕਾਂ 'ਚ ਪਹਿਲੀ ਛਿਮਾਹੀ ਦੌਰਾਨ 35 ਫ਼ੀਸਦੀ ਅਤੇ 45 ਫ਼ੀਸਦੀ ਦਾ ਵਾਧਾ ਹੋਇਆ। ਅਜਿਹੀ ਜ਼ਿਆਦਾਤਰ ਨਕਦੀ ਨੇ ਨਵੇਂ ਸ਼ੇਅਰਾਂ ਦਾ ਪਿੱਛਾ ਕੀਤਾ ਜਿਨ੍ਹਾਂ ਨੇ IPO ਰਾਹੀਂ ਬਾਜ਼ਾਰ 'ਚ ਐਂਟਰੀ ਕੀਤੀ ਸੀ। ਇਸ ਦੇ ਇਲਾਵਾ ਸੂਚੀਬੱਧਤਾ ਤੋਂ ਬਾਅਦ ਬਿਹਤਰ ਪ੍ਰਦਰਸ਼ਨ ਨੇ ਤੇਜ਼ੀ ਬਣਾਈ ਰੱਖੀ। ਇਕ-ਦੋ ਕੰਪਨੀਆਂ ਨੂੰ ਛੱਡ ਕੇ ਪਹਿਲੀ ਛਿਮਾਹੀ 'ਚ ਸੂਚੀਬੱਧ ਸਾਰੇ IPO ਤੋਂ ਨਿਵੇਸ਼ਕਾਂ ਨੇ ਕਮਾਈ ਕੀਤੀ। ਸੈਂਟਰਮ ਕੈਪੀਟਲ ਦੇ ਹਿੱਸੇਦਾਰ ਪ੍ਰਾਂਜਲ ਸ਼੍ਰੀਵਾਸਤਵ ਨੇ ਕਿਹਾ, ਨਿਵੇਸ਼ਕ ਲਗਾਤਾਰ ਸਮਝਦਾਰ ਹੁੰਦੇ ਜਾ ਰਹੇ ਹਨ ਅਤੇ IPO ਲਈ ਉਚਿਤ ਕੀਮਤ ਨੂੰ ਬੜਾਵਾ ਦੇ ਰਹੇ ਹਨ।
ਇਹ ਵੀ ਪੜ੍ਹੋ : UK ’ਚ ਡੂੰਘਾ ਹੋਣ ਲੱਗਾ ਆਰਥਿਕ ਸੰਕਟ, ਕੰਪਨੀਆਂ ਨੇ ਸ਼ੁਰੂ ਕੀਤੀ ਵਰਕਰਾਂ ਦੀ ਛਾਂਟੀ
ਪਿਛਲੇ ਸਾਲ ਦੇ ਮੁਕਾਬਲੇ IPO ਬਾਰੇ ਚਰਚਾ ਘੱਟ ਹੀ ਸੀ, ਜਿਸ ਕਾਰਨ ਵਧੇਰੇ ਢੁਕਵਾਂ ਮੁਲਾਂਕਣ ਮਿਲਿਆ। ਸਰਾਫ ਨੇ ਕਿਹਾ, 'IPO ਦੀਆਂ ਕੀਮਤਾਂ ਸਾਲ 2021 ਦੀ ਤੁਲਨਾ 'ਚ ਜ਼ਿਆਦਾ ਸੰਤੁਲਿਤ ਹੋ ਗਈਆਂ ਹਨ। ਕਿਉਂਕਿ ਕੀਮਤਾਂ ਜ਼ਿਆਦਾਤਰ ਢੁਕਵੀਆਂ ਰਹੀਆਂ ਹਨ, ਇਸ ਕਾਰਨ ਨਿਵੇਸ਼ਕ ਸੂਚੀਬੱਧਤਾ ਤੋਂ ਬਾਅਦ ਕਮਾਈ ਕਰ ਰਹੇ ਹਨ। ਨਾਲ ਹੀ ਜ਼ਿਆਦਾਤਰ IPO ਆਪਣੀ ਸੂਚੀਬੱਧ ਪੀਅਰ ਫਰਮਾਂ ਦੇ ਮੁਕਾਬਲੇ ਵਿਸ਼ੇਸ਼ ਛੋਟ 'ਤੇ ਆਏ। ਇਹ ਗੱਲਾਂ ਸੂਚੀਬੱਧਤਾ ਤੋਂ ਬਾਅਦ ਦੇ ਪ੍ਰਦਰਸ਼ਨ ਨੂੰ ਸਹਾਰਾ ਦੇ ਰਹੀਆਂ ਹਨ।
ਇਹ ਵੀ ਪੜ੍ਹੋ : ਇੰਤਜ਼ਾਰ ਖ਼ਤਮ: Flipkart 'ਤੇ ਇਸ ਦਿਨ ਤੋਂ ਸ਼ੁਰੂ ਹੋ ਰਹੀ Big Billion Days Sale, ਮਿਲਣਗੇ ਵੱਡੇ ਆਫ਼ਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: 2000 ਰੁਪਏ ਦਾ ਨੋਟ ਬਦਲਣ ਦੀ ਵਧਾਈ ਗਈ ਡੈੱਡਲਾਈਨ
NEXT STORY