ਕੋਲਕਾਤਾ— ਪਾਕਿਸਤਾਨ ਦੇ ਰਾਜਨੀਤਕ ਅਰਥਸ਼ਾਸਤਰੀ ਪ੍ਰੋ. ਐੱਸ. ਅਕਬਰ ਜੈਦੀ ਨੇ ਕਿਹਾ ਕਿ ਪਾਕਿਸਤਾਨ 'ਚ ਚੀਨੀ ਨਿਵੇਸ਼ 'ਤੇ ਵਧਦੀ ਨਿਰਭਰਤਾ ਨਾਲ ਭਾਰਤ-ਪਾਕਿ ਵਪਾਰਕ ਸੰਭਾਵਨਾਵਾਂ 'ਤੇ ਖਦਸ਼ੇ ਦੇ ਬੱਦਲ ਮੰਡਰਾਉਣ ਲੱਗੇ ਹਨ। ਜੈਦੀ ਨੇ ਕਿਹਾ, ''ਫਿਲਹਾਲ ਅਧਿਕਾਰਕ ਦੋ-ਪੱਖੀ ਵਪਾਰ ਕਰੀਬ 2.1 ਅਰਬ ਡਾਲਰ 'ਤੇ ਅਟਕਿਆ ਪਿਆ ਹੈ। ਅਜਿਹੇ 'ਚ ਜੇਕਰ ਪਾਕਿਸਤਾਨ ਸੋਚਦਾ ਹੈ ਕਿ ਚੀਨ ਉਸ ਦਾ ਸਭ ਤੋਂ ਵਧੀਆ ਦੋਸਤ ਹੈ ਤਾਂ ਮੈਨੂੰ ਇਹ (ਭਾਰਤ ਦੇ ਨਾਲ) ਦੋ-ਪੱਖੀ ਵਪਾਰ ਅਗਲੇ 5 ਸਾਲ 'ਚ ਦੁੱਗਣਾ ਹੁੰਦਾ ਹੋਇਆ ਨਜ਼ਰ ਨਹੀਂ ਆਉਂਦਾ ਹੈ।''
ਉਨ੍ਹਾਂ ਕਿਹਾ ਕਿ ਵੈਸੇ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ 10 ਅਰਬ ਡਾਲਰ ਦੇ ਦੋ-ਪੱਖੀ ਵਪਾਰ ਦੀ ਸੰਭਾਵਨਾ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਪਿਛਲੇ ਕੁੱਝ ਸਾਲਾਂ ਤੋਂ ਅਮਰੀਕਾ ਵੱਲੋਂ ਸਹਾਇਤਾ 'ਚ ਕਟੌਤੀ ਕਰਨ ਅਤੇ ਚੀਨ ਦੇ ਪਾਕਿਸਤਾਨ 'ਚ ਹਮਲਾਵਰ ਨਿਵੇਸ਼ ਯੋਜਨਾ 'ਤੇ ਅੱਗੇ ਵਧਣ 'ਤੇ ਉਨ੍ਹਾਂ ਦਾ ਦੇਸ਼ ਇਸ ਡਰੈਗਨ ਦੇ ਕਰੀਬ ਜਾ ਰਿਹਾ ਹੈ। ਜੈਦੀ ਨੇ ਕਿਹਾ ਕਿ ਵੈਸੇ ਤਾਂ ਭਾਰਤ ਦੇ ਨਾਲ ਪਾਕਿਸਤਾਨ ਦਾ ਅਧਿਕਾਰਕ ਦੋ-ਪੱਖੀ ਵਪਾਰ 2.1 ਅਰਬ ਡਾਲਰ ਦਾ ਹੈ ਪਰ ਤੀਸਰੇ ਦੇਸ਼ ਦੇ ਮਾਰਫ਼ਤ ਇਹ 4 ਅਰਬ ਡਾਲਰ ਤੱਕ ਹੈ।
ਬਾਜ਼ਾਰ 'ਚ ਖੰਡ ਦੀਆਂ ਕੀਮਤਾਂ 'ਚ ਸੁਸਤੀ, ਘੱਟ ਸਕਦੇ ਹਨ ਮੁੱਲ!
NEXT STORY